Sunday, November 02, 2025

Chandigarh

ਸ਼ਾਹਕੋਟ ਪੁਲਿਸ ਵੱਲੋ ਨਸ਼ੇ, ਹਥਿਆਰਾਂ ਦੀ ਤਸਕਰੀ ਅਤੇ ਫਿਰੋਤੀ ਮੰਗਣ ਵਾਲੇ 02 ਵਿਅਕਤੀ ਪੁਲਿਸ ਮੁਕਾਬਲੇ ਦੋਰਾਨ ਗ੍ਰਿਫਤਾਰ

July 07, 2025 01:13 PM
ਅਮਰਜੀਤ ਰਤਨ

ਚੰਡੀਗੜ੍ਹ : ਡੀ ਐੱਸ ਪੀ ਸ਼ਾਹਕੋਟ ਉਕਾਂਰ ਸਿੰਘ ਬਰਾੜ ਦੀ ਅਗਵਾਈ ਹੇਠ SHO ਬਲਵਿੰਦਰ ਸਿੰਘ ਭੁੱਲਰ ਥਾਣਾ ਸ਼ਾਹਕੋਟ ਦੀ ਟੀਮ ਨੂੰ ਦੋ ਖਤਰਨਾਕ ਫਿਰੋਤੀ ਮੰਗਣ ਵਾਲੇ ਗੈਂਗਸਟਰਾਂ ਨੂੰ ਭਾਰੀ ਮਾਤਰਾ ਵਿੱਚ ਨਸ਼ੀਲੀਆਂ ਗੋਲੀਆਂ, 02 ਨਜਾਇਜ ਅਸਲੇ ਅਤੇ ਗੋਲੀ ਸਿੱਕੇ ਸਮੇਤ ਪੁਲਿਸ ਮੁਕਾਬਲੇ ਦੋਰਾਨ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ ਐੱਸ ਪੀ ਜਲੰਧਰ ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਮਿਤੀ 07.07.2025 ਨੂੰ ਸਵੇਰੇ ਸ਼ਾਹਕੋਟ ਪੁਲਿਸ ਨੂੰ ਇੱਕ ਇਤਲਾਹ ਮਿਲੀ ਕਿ ਪਿੰਡ ਸਾਦਿਕਪੁਰ, ਢੰਡੋਵਾਲ, ਤਲਵੰਡੀ ਸੰਘੇੜਾ, ਬਿੱਲੀ ਚਹਾਰਮੀ, ਭੁੱਲਰ, ਨਵਾਂ ਕਿਲਾ, ਕੋਟਲੀਗਾਜਰਾਂ ਆਦਿ ਪਿੰਡਾ ਵਿੱਚ ਦੋ ਸ਼ੱਕੀ ਨੋਜਵਾਨ ਜੋ ਜੇਲ ਵਿੱਚੋਂ ਜਮਾਨਤ ਤੇ ਆਏ ਹੋਏ ਹਨ ਅਤੇ ਇਹਨਾ ਖਿਲਾਫ ਪਹਿਲਾਂ ਵੀ ਇਰਾਦਾ ਕਤਲ, ਨਜਾਇਜ ਅਸਲੇ ਅਤੇ ਫਿਰੋਤੀ ਮੰਗਣ ਦੇ ਕੇਸ ਦਰਜ ਹਨ ਜੋ ਮੋਟਰਸਾਈਕਲ ਸਪਲੈਂਡਰ ਰੰਗ ਕਾਲਾ ਬਿੰਨਾ ਨੰਬਰੀ ਤੇ ਸਵਾਰ ਹੋ ਕੇ ਬਜਵਾ ਕਲਾਂ ਸਾਈਡ ਤੋਂ ਆ ਰਹੇ ਹਨ ਜਿਨਾ ਪਾਸ ਨਜਾਇਸ ਅਸਲਾ ਅਤੇ ਨਸ਼ੀਲੇ ਪਦਾਰਥ ਹਨ ਜਿੰਨ੍ਹਾ ਨੇ ਅਪਣੇ ਮੂੰਹ ਕਪੜੇ ਨਾਲ ਢੱਕੇ ਹੋਏ ਹਨ ਤੇ ਮੋਜੂਦਾ ਸਮੇਂ ਅਪਣੇ ਗਾਹਕਾਂ ਨੂੰ ਦੇਣ ਲਈ ਢੁਕਵੀ ਜਗ੍ਹਾ ਦੀ ਭਾਲ ਕਰ ਰਹੇ ਹਨ।ਇਤਲਾਹ ਮਿਲਣ ਤੇ ਮੁੱਖ ਅਫਸਰ ਵਲੋਂ ਕੰਟਰੋਲ ਰੂਮ ਜਲੰਧਰ ਦਿਹਾਤੀ ਰਾਂਹੀ ਆਸ ਪਾਸ ਦੇ ਥਾਣਿਆਂ ਅਤੇ ਸੀਨੀਅਰ ਅਫਸਰਾਂ ਨੂੰ ਸੂਚਿਤ ਕੀਤਾ। ਵੱਖ ਵੱਖ ਪੁਲਿਸ ਪਾਰਟੀਆਂ ਥਾਣਾ ਸ਼ਾਹਕੋਟ ਦੇ ਏਰੀਆਂ ਵਿੱਚ ਗਸ਼ਤ ਲਈ ਭੇਜੀਆਂ ਗਈਆਂ।


ਉਹਨਾਂ ਦੱਸਿਆ ਕਿ ਪਿੰਡ ਕੋਟਲੀ ਗਾਜਰਾਂ ਅੰਡਰ ਬਿਜ ਦੇ ਨੇੜੇ ਰੇਲਵੇ ਸਟੇਸ਼ਨ ਨੂੰ ਜਾਂਦੀ ਸੜਕ ਤੇ ਸ਼ੱਕ ਦੀ ਬਿਨਾਹ ਤੇ ਇੱਕ ਮੋਟਰਸਾਈਕਲ ਜਿਸ ਉੱਪਰ ਦੋ ਮੋਨੇ ਨੋਜਵਾਨ ਜਿੰਨਾ ਦੇ ਮੁੰਹ ਬੰਨੇ ਹੋਏ ਸਨ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਇਹਨਾਂ ਨੇ ਅਪਣੇ ਅਪਣੇ ਦਸਤੀ ਹਥਿਆਂਰਾਂ ਨਾਲ ਸਿੱਧੀਆਂ 02 ਗੋਲੀਆਂ ਮਾਰ ਦੇਣ ਦੀ ਨੀਯਤ ਨਾਲ ਚਲਾ ਦਿੱਤੀਆਂ ਤਾਂ ਪੁਲਿਸ ਪਾਰਟੀ ਵਲੋਂ ਅਪਣਾ ਬਚਾਅ ਪੱਖ ਕਰਦਿਆਂ ਹੋਇਆਂ ਇਹਨਾਂ ਸ਼ੱਕੀ ਨੋਜਵਾਨਾ ਨੂੰ ਕਾਬੂ ਕਰਨ ਦੀ ਨੀਅਤ ਨਾਲ ਜਵਾਬੀ ਕਾਰਵਾਈ ਕਰਦਿਆਂ ਫਾਇਰ ਕੀਤੇ ਤਾਂ ਇਹਨਾਂ ਦੋਵਾਂ ਦੋਸ਼ੀਆਂ ਦੀਆਂ ਲੱਤਾਂ ਵਿੱਚ ਇੱਕ ਇੱਕ ਗੋਲੀ ਲੱਗੀ ਤੇ ਮੋਕਾ ਤੋਂ ਇਹਨਾਂ ਪਾਸੋਂ ਦੋ ਪਿਸੋਤਲ ਦੇਸੀ, ਗੋਲੀ ਸਿੱਕਾ ਅਤੇ ਭਾਰੀ ਮਾਤਰਾ ਵਿੱਚ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਇਸ ਪੁਲਿਸ ਮੁਕਾਬਲੇ ਤੋਂ ਬਾਅਦ ਦੋਸ਼ੀਆਂ ਨੂੰ ਤੁਰੰਤ ਡਾਕਟਰੀ ਇਲਾਜ ਲਈ ਸਿਵਲ ਹਸਪਤਾਲ ਨਕੋਦਰ ਭੇਜਿਆ ਗਿਆ ਹੈ।
ਮੁੱਢਲੀ ਪਛਗਿੱਛ ਦੋਰਾਨ ਪਤਾ ਲੱਗਾ ਹੈ ਕਿ ਇਹ ਦੋਨੋ ਬੜੇ ਹੀ ਖਤਰਨਾਕ ਕਿਸਮ ਦੇ ਨਸ਼ੇ, ਹਥਿਆਰਾਂ ਦੀ ਤਸਕਰੀ ਅਤੇ ਫਿਰੋਤੀ ਮੰਗਣ ਵਾਲੇ ਗਿਰੋਹ ਦੇ ਮੈਂਬਰ ਹਨ ਅਤੇ ਪਿਛਲੇ ਦਿੰਨੀ ਥਾਣਾ ਲੋਹੀਆਂ ਵਿਖੇ ਇਸੇ ਗੈਂਗ ਦੇ 08 ਮੈਂਬਰ ਗ੍ਰਿਫਤਾਰ ਕੀਤੇ ਗਏ ਸਨ। ਇਸ ਗੈਂਗ ਦੇ ਮੇਨ ਸਰਗਨੇ ਵਿਦੇਸ਼ ਅਮਰੀਕਾ ਅਤੇ ਇੰਗਲੈਂਡ ਵਿੱਚ ਬੈਠ ਕੇ ਨਾਮਵਾਰ ਗੈਂਗ ਮੁੱਖੀਆਂ ਦਾ ਨਾਮ ਲੈ ਕੇ ਲੋਹੀਆ ਦੇ ਏਰੀਏ ਵਿੱਚ ਵੱਖ-ਵੱਖ ਕਾਰੋਬਾਰੀਆਂ ਨੂੰ ਟੈਲੀਫੋਨ ਰਾਹੀ ਡਰਾ ਧਮਕਾ ਕੇ ਮੋਟੀਆ ਫਿਰੋਤੀਆਂ ਮੰਗਦੇ ਹਨ ਅਤੇ ਨਾਲ ਨਾਲ ਹੀ ਵੱਡੀ ਤਾਦਾਦ ਵਿੱਚ ਨਸ਼ੇ ਦਾ ਧੰਦਾ ਕਰਦੇ ਹਨ। ਇਹਨਾ ਦੇ ਖਿਲਾਫ ਵੱਖ ਵੱਖ ਥਾਣਿਆ ਵਿੱਚ ਫਿਰੋਤੀਆਂ ਮੰਗਣ ਅਤੇ ਇਰਾਦਾ ਕਤਲ ਦੇ ਮੁਕੱਦਮੇ ਪਹਿਲਾਂ ਹੀ ਦਰਜ ਹਨ ਜਿਨ੍ਹਾ ਵਿਚੋਂ ਫਰਾਰ ਚੱਲੇ ਆ ਰਹੇ ਸਨ :-
ਦੋਸ਼ੀ ਅਜੇ ਬਾਬਾ ਵਲੋਂ ਅਕਤੂਬਰ 2024 ਵਿੱਚ ਅਪਣੇ ਸਾਥੀਆਂ ਨਾਲ ਪਿੰਡ ਨੂਰ ਪੁਰ ਚੱਠਾ ਵਿਖੇ ਇੱਕ ਉਘੇ ਕਬੱਡੀ ਖਿਡਾਰੀ ਸਿਰਮਰਨਦੀਪ ਸਿੰਘ ਨੂੰ ਮਾਰ ਦੇਣ ਦੀ ਨੀਅਤ ਨਾਲ ਗੋਲੀਆਂ ਮਾਰੀਆਂ ਸਨ ਅਤੇ ਨਾਲ ਹੀ ਫਿਰੋਤੀ ਮੰਗਣ ਅਤੇ ਰੈਕੀ ਕਰਨ ਵਾਲਿਆਂ ਨੂੰ ਅਸਲਾ ਸਪਲਾਈ ਕਰਨਾ ਆਦਿ ਦੇ ਮੁਕੱਦਮਿਆਂ ਵਿੱਚ ਥਾਣਾ ਸਦਰ ਨਕੋਦਰ ਅਤੇ ਥਾਣਾ ਲੋਹੀਆਂ ਨੂੰ ਵੀ ਲੋੜੀਦਾ ਹੈ।
ਦੋਸ਼ੀ ਲਖਵਿੰਦਰ ਸਿੰਘ ਉਰਫ ਖੰਨਾ 50-50 ਲੱਖ ਰੁਪਏ ਫਿਰੋਤੀ ਮੰਗਣ ਸਬੰਧੀ ਥਾਣਾ ਲੋਹੀਆਂ ਵਿਖੇ ਦਰਜ ਹੋਏ 03 ਮੁਕੱਦਮਿਆਂ ਵਿੱਚ ਵੀ ਲੋੜੀਂਦਾ ਹੈ।

Have something to say? Post your comment

 

More in Chandigarh

ਹਰਚੰਦ ਸਿੰਘ ਬਰਸਟ ਨੇ ਆਮ ਆਦਮੀ ਪਾਰਟੀ ਦੇ ਵਲੰਟਿਅਰਾਂ ਨੂੰ ਹਲਕਾ ਤਰਨਤਾਰਨ ਵਿਖੇ ਘਰ - ਘਰ ਜਾ ਕੇ ਪ੍ਰਚਾਰ ਕਰਨ ਲਈ ਕੀਤਾ ਪ੍ਰੇਰਿਤ

ਪੰਜਾਬ ਸਰਕਾਰ ਨੇ ਜਲ ਜੀਵ ਵਿਭਿੰਨਤਾ ਨੂੰ ਹੁਲਾਰਾ ਦੇਣ ਲਈ "ਰੋਹੂ" ਨੂੰ ਰਾਜ ਮੱਛੀ ਐਲਾਨਿਆ

'ਯੁੱਧ ਨਸ਼ਿਆਂ ਵਿਰੁੱਧ’ ਦੇ 244ਵੇਂ ਦਿਨ ਪੰਜਾਬ ਪੁਲਿਸ ਵੱਲੋਂ 3.3 ਕਿਲੋ ਹੈਰੋਇਨ ਅਤੇ 5 ਕਿਲੋ ਅਫੀਮ ਸਮੇਤ 77 ਨਸ਼ਾ ਤਸਕਰ ਕਾਬੂ

ਸੂਚਨਾ ਤੇ ਲੋਕ ਸੰਪਰਕ ਵਿਭਾਗ ਵੱਲੋਂ ਵਧੀਕ ਡਾਇਰੈਕਟਰ ਹਰਜੀਤ ਗਰੇਵਾਲ ਅਤੇ ਡਿਪਟੀ ਡਾਇਰੈਕਟਰ ਹਰਦੀਪ ਸਿੰਘ ਨੂੰ ਸੇਵਾਮੁਕਤੀ ‘ਤੇ ਨਿੱਘੀ ਵਿਦਾਇਗੀ

ਐਸ.ਸੀ. ਕਮਿਸ਼ਨ ਜਨਵਰੀ 2026 ਤੋਂ ਵਰਚੂਅਲ ਕੋਰਟ ਕਰੇਗੀ ਸਥਾਪਤ: ਜਸਵੀਰ ਸਿੰਘ ਗੜ੍ਹੀ

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ 15 ਮੁਲਾਜ਼ਮ ਜਥੇਬੰਦੀਆਂ ਨਾਲ ਮੁਲਾਕਾਤ

ਪੰਜਾਬ ਸਰਕਾਰ ਜੰਗੀ ਯਾਦਗਾਰਾਂ ਦੀ ਸਾਂਭ-ਸੰਭਾਲ ਲਈ ਵਚਨਬੱਧ

ਮੁੱਖ ਮੰਤਰੀ ਫਲਾਇੰਗ ਸਕੁਐਡ ਦੀ ਲਿੰਕ ਸੜਕਾਂ ਦੇ ਨਵੀਨੀਕਰਨ ਉੱਤੇ ਤਿੱਖੀ ਨਜ਼ਰ: ਗੁਰਮੀਤ ਸਿੰਘ ਖੁੱਡੀਆਂ

ਆਂਗਣਵਾੜੀ ਕੇਂਦਰ ਦਾ ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਮੈਂਬਰ ਸ਼੍ਰੀ ਵਿਜੇ ਦੱਤ ਨੇ ਕੀਤਾ ਅਚਾਨਕ ਨਿਰੀਖਣ

'ਯੁੱਧ ਨਸ਼ਿਆਂ ਵਿਰੁੱਧ’ ਦੇ 243ਵੇਂ ਦਿਨ ਪੰਜਾਬ ਪੁਲਿਸ ਵੱਲੋਂ 2.3 ਕਿਲੋ ਹੈਰੋਇਨ ਅਤੇ 1.5 ਲੱਖ ਰੁਪਏ ਡਰੱਗ ਮਨੀ ਸਮੇਤ 76 ਨਸ਼ਾ ਤਸਕਰ ਕਾਬੂ