Saturday, July 05, 2025

Chandigarh

ਜ਼ਿਲ੍ਹਾਂ ਐੱਸ.ਏ.ਐੱਸ ਨਗਰ ਦੀ ਹਦੂਦ ਅੰਦਰ ਵਹਿੰਦੇ ਨਹਿਰਾਂ/ਚੋਇਆਂ/ ਦਰਿਆਵਾਂ/ ਛੱਪੜਾਂ ਅਤੇ ਟੋਭਿਆਂ ਦੇ ਨੇੜੇ ਜਾਣ/ਨਹਾਉਣ/ਪਸ਼ੂਆਂ ਨੂੰ ਪਾਣੀ ਪਿਆਉਣ ਜਾਂ ਨਹਾਉਣ ਤੇ ਲਗਾਈ ਪਾਬੰਦੀ

July 04, 2025 05:42 PM
ਅਮਰਜੀਤ ਰਤਨ

ਸਾਹਿਬਜ਼ਾਦਾ ਅਜੀਤ ਸਿੰਘ ਨਗਰ : ਸ੍ਰੀਮਤੀ ਕੋਮਲ ਮਿੱਤਲ, ਜ਼ਿਲ੍ਹਾ ਮੈਜਿਸਟਰੇਟ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵੱਲੋਂ ‘ਦ ਭਾਰਤੀਯ ਨਾਗਰਿਕ ਸੁਰੱਖਿਆ ਸੰਹਿਤਾ, 2023 (ਬੀ.ਐੱਨ.ਐੱਸ.ਐੱਸ) ਦੀ ਧਾਰਾ 163 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ, ਜ਼ਿਲ੍ਹਾ ਐੱਸ.ਏ.ਐੱਸ ਨਗਰ ਦੀ ਹਦੂਦ ਵਿੱਚ ਵਹਿੰਦੇ ਨਹਿਰਾਂ/ਚੋਇਆਂ/ ਦਰਿਆਵਾਂ/ ਛੱਪੜਾਂ ਅਤੇ ਟੋਭਿਆਂ ਦੇ ਨੇੜੇ ਜਾਣ/ਨਹਾਉਣ/ਪਸ਼ੂਆਂ ਨੂੰ ਪਾਣੀ ਪਿਆਉਣ ਜਾਂ ਨਹਾਉਣ  ਆਦਿ ਤੇ ਅਗਲੇ ਹੁਕਮਾਂ ਤੱਕ ਪਾਬੰਦੀ ਲਗਾਈ ਜਾਂਦੀ ਹੈ।
ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀਮਤੀ ਕੋਮਲ ਮਿੱਤਲ ਨੇ ਦੱਸਿਆ ਕਿ ਜ਼ਿਲ੍ਹਾ ਐੱਸ.ਏ.ਐੱਸ ਨਗਰ ਵਿਖੇ ਭਾਰੀ ਬਾਰਿਸ਼ ਹੋਣ ਕਾਰਨ ਨਹਿਰਾਂ, ਚੋਇਆਂ, ਦਰਿਆਵਾਂ ਵਿੱਚ ਪਾਣੀ ਆਪਣੀ ਪੂਰੀ ਰਫਤਾਰ ਨਾਲ਼ ਵਹਿ ਰਿਹਾ ਹੈ ਅਤੇ ਛੱਪੜ, ਟੋਭਿਆ ਅਤੇ ਨਹਿਰਾਂ/ਚੋਆਂ/ਦਰਿਆਵਾਂ ਵਿੱਚ ਪਾਣੀ ਦਾ ਪੱਧਰ (ਲੈਵਲ) ਬਹੁਤ ਵੱਧ ਗਿਆ ਹੈ। ਗਰਮੀ ਦਾ ਮੌਸਮ ਹੋਣ ਕਾਰਨ ਕਈ ਵਿਅਕਤੀ/ਬੱਚੇ ਨਹਿਰਾਂ/ਚੋਇਆਂ/ਦਰਿਆਵਾਂ/ਛੱਪੜਾਂ ਅਤੇ ਟੋਭਿਆਂ ਵਿੱਚ ਨਹਾਉਂਦੇ ਹਨ ਜਾਂ ਆਪਣੇ ਪਸ਼ੂਆਂ ਨੂੰ ਪਾਣੀ ਪਿਆਉਣ ਲਈ ਲੈ ਕੇ ਜਾਂਦੇ ਹਨ, ਜਿਸ ਨਾਲ਼ ਕੋਈ ਅਣਸੁਖਾਵੀਂ ਘਟਨਾ ਹੋਣ ਦਾ ਖਦਸ਼ਾ ਬਣਿਆ ਰਹਿੰਦਾ ਹੈ।
ਇਸ ਤੋਂ ਇਲਾਵਾ ਵਹਿੰਦੇ ਨਹਿਰਾਂ/ਚੋਇਆਂ/ਦਰਿਆਵਾਂ/ਛੱਪੜਾਂ ਅਤੇ ਟੋਭਿਆਂ ਦੇ ਨੇੜੇ ਜਾਣ ਜਾਂ ਨਹਾਉਣ/ਆਪਣੇ ਪਸ਼ੂਆਂ ਨੂੰ ਪਾਣੀ ਪਿਆਉਣ ਜਾਂ ਨਹਾਉਣ ਤੋਂ ਰੋਕਣ ਲਈ ਪਿੰਡਾਂ ਦੇ ਸਰਪੰਚਾਂ ਵੱਲੋਂ ਚੌਕੀਦਾਰਾਂ ਰਾਹੀਂ ਮੁਨਾਦੀ ਕਰਵਾ ਕੇ ਠੀਕਰੀ ਪਹਿਰੇ ਲਗਾਉਣ।
ਉਨ੍ਹਾਂ ਦੱਸਿਆ ਕਿ ਇਹ ਹੁਕਮ ਜਨਤਕ ਹਿੱਤ ਵਿਚ ਜਾਰੀ ਕੀਤਾ ਜਾਂਦਾ ਹੈ। ਇਹ ਹੁਕਮ ਮਿਤੀ 04 ਜੁਲਾਈ 2025 ਤੋਂ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿੱਚ ਅਗਲੇ ਹੁਕਮਾਂ ਤੱਕ ਲਾਗੂ ਰਹੇਗਾ।

 

Have something to say? Post your comment

 

More in Chandigarh

ਨਾਬਾਲਗ ਲੜਕੀ ਦਾ ਜਬਰੀ ਵਿਆਹ ਰੁਕਿਆ; ਡਾ. ਬਲਜੀਤ ਕੌਰ ਦੀ ਦਖ਼ਲਅੰਦਾਜੀ ਨਾਲ ਸ਼ਹੀਦ ਭਗਤ ਸਿੰਘ ਨਗਰ ਦੀ ਟੀਮ ਨੇ ਕੀਤੀ ਕਾਰਵਾਈ

ਸ਼੍ਰੀਮਤੀ ਅੰਜੂ ਚੰਦਰ ਨੇ ਨਗਰ ਕੌਂਸਲ ਖਰੜ ਦੇ ਪ੍ਰਧਾਨ ਵਜੋਂ ਸੰਭਾਲਿਆ ਅਹੁਦਾ

ਡਿਪਟੀ ਮੇਅਰ ਬੇਦੀ ਨੇ ਟੀਡੀਆਈ ਸੈਕਟਰ 74 ਦੇ ਦੌਰੇ ਉਪਰੰਤ ਵਸਨੀਕਾਂ ਨੂੰ ਦਿੱਤਾ ਹੱਲ ਦਾ ਭਰੋਸਾ

ਐਸ.ਐਸ.ਪੀ. ਦਫ਼ਤਰ ਨੂੰ ਰਿਸ਼ਵਤ ਦੇਣ ਦੀ ਕੋਸਿ਼ਸ਼ ਦੇ ਦੋਸ਼ ਹੇੇਠ ਡੀਐਸਪੀ ਫਰੀਦਕੋਟ ਰਾਜਨਪਾਲ ਮੁਅੱਤਲ ਅਤੇ ਗ੍ਰਿਫ਼ਤਾਰ

ਵਿਧਾਇਕ ਕੁਲਵੰਤ ਸਿੰਘ ਨੇ ਨਗਰ ਨਿਗਮ ਮੋਹਾਲੀ ਵਿਖੇ ਪੁੱਜ ਕੇ ਹੜਤਾਲੀ ਸਫਾਈ ਕਾਮਿਆ ਦੀ ਹੜਤਾਲ ਖਤਮ ਕਰਵਾਈ

ਵਿਧਾਇਕ ਕੁਲਵੰਤ ਸਿੰਘ ਵੱਲੋਂ 20 ਲਾਭਪਾਤਰੀਆਂ ਨੂੰ ਵੰਡੇ ਗਏ 42 ਲੱਖ ਦੇ ਕਰਜ਼ਾ ਮੁਆਫੀ ਪ੍ਰਮਾਣ ਪੱਤਰ     

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਹਾਈਕੋਰਟ ਤੋਂ ਰਾਹਤ: ਸੰਸਦ ਮੈਂਬਰਸ਼ਿਪ ਰੱਦ ਕਰਨ ਦੀ ਮੰਗ ਕਰਨ ਵਾਲੀ ਪਟੀਸ਼ਨ ਖਾਰਜ

8 ਜੁਲਾਈ ਨੂੰ ਮੋਹਾਲੀ ਵਿੱਚ ਲਾਂਚ ਕੀਤੀ ਜਾਵੇਗੀ ‘ਕੇਜਰੀਵਾਲ ਮਾਡਲ’ ਕਿਤਾਬ: ਜੈਸਮੀਨ ਸ਼ਾਹ ਨੇ ਲਿਖੀ

ਬਿਕਰਮ ਮਜੀਠੀਆ ਨੂੰ ਹਾਈਕੋਰਟ ਤੋਂ ਅੱਜ ਵੀ ਨਹੀਂ ਮਿਲੀ ਰਾਹਤ: ਹੁਣ ਇਸ ਦਿਨ ਹੋਵੇਗੀ ਸੁਣਵਾਈ

ਪੰਜਾਬ ਸਰਕਾਰ ਸੂਬੇ ਦੇ ਚਹੁੰਪਖੀ ਵਿਕਾਸ ਲਈ ਵਚਨਬੱਧ : ਹਰਚੰਦ ਸਿੰਘ ਬਰਸਟ