ਐਸ ਏ ਐਸ ਨਗਰ : ਭਾਰਤੀ ਚੋਣ ਕਮਿਸ਼ਨ ਵੱਲੋਂ ਬੂਥ ਲੈਵਲ ਅਫ਼ਸਰਾਂ ਦੀ ਨੈਸ਼ਨਲ ਲੈਵਲ ਟ੍ਰੇਨਿੰਗ ਮਿਤੀ 02/07/2025 ਤੋਂ 17/07/2025 ਮੁਕੰਮਲ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਤੇ ਮੁੱਖ ਚੋਣ ਅਫ਼ਸਰ, ਪੰਜਾਬ, ਚੰਡੀਗੜ੍ਹ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਿਧਾਨ ਸਭਾ ਚੋਣ ਹਲਕਾ 52-ਖਰੜ ਵੱਲੋਂ ਮਿਤੀ 04/07/2025 ਨੂੰ ਰਿਆਤ ਐਂਡ ਬਹਾਰਾ ਯੂਨੀਵਰਸਿਟੀ, ਖਰੜ ਅਤੇ 112-ਡੇਰਾ ਬੱਸੀ ਵੱਲੋਂ ਸ੍ਰੀ ਸੁਖਮਨੀ ਇੰਜੀਨੀਅਰ ਕਾਲਜ, ਡੇਰਾਬਸੀ ਵਿਖੇ ਆਪਣੇ-ਆਪਣੇ ਹਲਕੇ ਨਾਲ ਸਬੰਧਤ 50-50 ਬੀ.ਐਲ.ਓਜ਼ ਨੂੰ ਟ੍ਰੇਨਿੰਗ ਦਿੱਤੀ ਗਈ।
ਇਸ ਟ੍ਰੇਨਿੰਗ ਵਿੱਚ ਬੀ.ਐਲ.ਓਜ਼ ਨੂੰ ਉਨ੍ਹਾਂ ਦੇ ਵੱਖ-ਵੱਖ ਕੰਮਾਂ ਬਾਰੇ ਦੱਸਿਆ ਗਿਆ ਅਤੇ ਬੀ.ਐੱਲ.ਓਜ਼ ਐਪ ਦੀ ਟ੍ਰੇਨਿੰਗ ਵੀ ਦਿੱਤੀ ਗਈ। ਟ੍ਰੇਨਿੰਗ ਮੁਕੰਮਲ ਹੋਣ ਉਪਰੰਤ ਬੀ.ਐਲ.ਓਜ਼ ਦਾ ਇੱਕ ਲਿਖਤ ਅਸੈਸਮੈਂਟ ਟੈਸਟ ਵੀ ਲਿਆ ਗਿਆ। ਇਹ ਟੈਸਟ ਮੁੱਖ ਚੋਣ ਅਫ਼ਸਰ, ਪੰਜਾਬ, ਚੰਡੀਗੜ੍ਹ ਵੱਲੋਂ ਤਿਆਰ ਕੀਤਾ ਗਿਆ ਸੀ। ਟੈਸਟ ਵਿੱਚ ਚੋਣ ਪ੍ਰਕਿਰਿਆ ਸਬੰਧੀ ਆਮ ਪ੍ਰਸ਼ਨ ਪੁੱਛੇ ਗਏ। ਇਹ ਟ੍ਰੇਨਿੰਗ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ-ਕਮ-ਐਸ.ਡੀ.ਐਮ ਅਤੇ ਅਸੈਂਬਲੀ ਲੈਵਲ ਮਾਸਟਰ ਟ੍ਰੇਨਰ ਵੱਲੋਂ ਦਿੱਤੀ ਗਈ।