ਐਸ.ਏ.ਐਸ.ਨਗਰ : ਸ਼੍ਰੀ ਹਰਮਨਦੀਪ ਸਿੰਘ ਹਾਂਸ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਐਸ.ਏ.ਐਸ. ਨਗਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਮੋਹਾਲ਼ੀ ਪੁਲਿਸ ਵੱਲੋਂ ਮਾੜੇ ਅਨਸਰਾਂ ਵਿਰੁੱਧ ਚਲਾਈ ਮੁਹਿੰਮ ਦੌਰਾਨ ਸ਼੍ਰੀ ਸੌਰਵ ਜਿੰਦਲ ਪੀ.ਪੀ.ਐਸ. ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ), ਸ਼੍ਰੀ ਤਲਵਿੰਦਰ ਸਿੰਘ ਪੀ.ਪੀ.ਐਸ. ਕਪਤਾਨ ਪੁਲਿਸ (ਅਪਰੇਸ਼ਨ), ਸ਼੍ਰੀ ਜਤਿੰਦਰ ਸਿੰਘ ਚੌਹਾਨ ਪੀ.ਪੀ.ਐਸ. ਉੱਪ-ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਜ਼ਿਲ੍ਹਾ ਐਸ.ਏ.ਐਸ. ਨਗਰ ਦੀ ਨਿਗਰਾਨੀ ਹੇਠ ਇੰਸਪੈਕਟਰ ਹਰਮਿੰਦਰ ਸਿੰਘ ਇੰਚਾਰਜ ਸੀ.ਆਈ.ਏ. ਸਟਾਫ ਦੀ ਟੀਮ ਵੱਲੋਂ ਮੁਕੱਦਮਾ ਨੰ: 78 ਮਿਤੀ 22-06-2025 ਅ/ਧ 318(2), 308(2), 304(2), 3(5) BNS & 25-54-59 ਆਰਮਜ਼ ਐਕਟ ਥਾਣਾ ਆਈ.ਟੀ. ਸਿਟੀ, ਮੋਹਾਲ਼ੀ ਵਿੱਚ ਗ੍ਰਿਫਤਾਰ ਦੋਸ਼ੀ ਉਪੇਂਦਰ ਪਨਵਰ ਉਰਫ ਲੱਕੀ ਚੌਧਰੀ ਪਾਸੋਂ ਇੱਕ ਨਜਾਇਜ ਪਿਸਟਲ .32 ਬੋਰ ਸਮੇਤ 03 ਜਿੰਦਾ ਰੌਂਦ .32 ਬੋਰ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ।
ਮਿਤੀ 22-06-2025 ਨੂੰ ਉਕਤ ਮੁਕੱਦਮਾ ਮੁੱਖਬਰੀ ਦੇ ਅਧਾਰ ਤੇ ਦੀਪਕ ਕੁਮਾਰ ਪੁੱਤਰ ਪਵਨ ਕੁਮਾਰ ਵਾਸੀ ਪਿੰਡ ਢੰਡਾਰਡੂ, ਜ਼ਿਲ੍ਹਾ ਪੰਚਕੂਲਾ, ਹਰਿਆਣਾ, ਹਰਜਿੰਦਰ ਸਿੰਘ ਉਰਫ ਲਾਡੀ ਪੁੱਤਰ ਅਵਤਾਰ ਸਿੰਘ ਵਾਸੀ ਪਿੰਡ ਛੱਤ, ਇਰਬਨਪ੍ਰੀਤ ਸਿੰਘ ਉਰਫ ਪਿੰਕੀ ਵਾਸੀ ਸਵਾਸਤਿਕ ਵਿਹਾਰ ਜੀਰਕਪੁਰ ਅਤੇ ਸੰਦੀਪ ਕੌਰ ਉਰਫ ਮਾਹੀ ਪੁੱਤਰੀ ਨੇਕ ਸਿੰਘ ਵਾਸੀ ਮੱਛੀਆ ਵਾਲ਼ੀ ਬਸਤੀ ਜੀਰਾ, ਜ਼ਿਲ੍ਹਾ ਫਿਰੋਜਪੁਰ ਦੇ ਦਰਜ ਰਜਿਸਟਰ ਹੋਇਆ ਸੀ। ਦੋਸ਼ਣ ਸੰਦੀਪ ਕੌਰ ਜੋ ਕਿ ਰਾਤ ਸਮੇਂ ਏਅਰਪੋਰਟ ਰੋਡ, ਜੀਰਕਪੁਰ-ਬਨੂੜ ਰੋਡ, ਜੀਰਕਪੁਰ-ਪੰਚਕੂਲਾ ਰੋਡ ਅਤੇ ਹੋਰ ਮੇਨ ਰੋਡਾ ਤੇ ਲੇਟ ਨਾਈਟ ਆਪਣੇ ਸਾਥੀਆਂ ਨਾਲ਼ ਲਾਈਵ ਲੋਕੇਸ਼ਨ ਸ਼ੇਅਰ ਕਰਕੇ ਇਕੱਲੀ ਖੜੀ ਹੋ ਜਾਂਦੀ ਸੀ ਤੇ ਆਉਂਦੇ ਜਾਂਦੇ ਰਾਹਗੀਰਾਂ ਪਾਸੋਂ ਰਸਤਾ ਪੁੱਛਣ ਅਤੇ ਲਿਫਟ ਲੈਣ ਦੇ ਬਹਾਨੇ ਉਹਨਾਂ ਦੀਆਂ ਕਾਰਾਂ, ਟਰੱਕਾਂ ਵਿੱਚ ਬੈਠ ਜਾਂਦੀ ਸੀ ਤੇ ਅੱਗੇ ਜਾ ਕੇ ਬਹਾਨੇ ਨਾਲ਼ ਉਹਨਾਂ ਨੂੰ ਆਪਣੇ ਜਾਲ਼ ਵਿੱਚ ਫਸਾਕੇ ਗੱਡੀ ਰੁਕਵਾ ਲੈਂਦੀ ਸੀ ਤੇ ਇਸੇ ਦੌਰਾਨ ਇਸਦੇ ਬਾਕੀ ਗੈਂਗ ਮੈਂਬਰ ਉੱਥੇ ਪੁੱਜਕੇ ਰਾਹਗੀਰ ਵਿਅਕਤੀ ਦੀ ਵੀਡੀਓ ਬਣਾਉਣੀ ਸ਼ੁਰੂ ਕਰ ਦਿੰਦੇ ਸਨ ਅਤੇ ਉਹਨਾਂ ਨੂੰ ਬਲੈਕਮੇਲ ਕਰਕੇ, ਉਹਨਾਂ ਪਾਸੋਂ ਸਾਰੇ ਪੈਸੇ, ਮੋਬਾਇਲ ਫੋਨ ਆਦਿ ਦੀ ਲੁੱਟ ਕਰ ਲੈਂਦੇ ਸਨ। ਮੁਕੱਦਮਾ ਉਕਤ ਵਿੱਚ ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਨੇ ਮੰਨਿਆ ਸੀ ਕਿ ਉਹਨਾਂ ਨਾਲ਼ ਕਈ ਵਾਰਦਾਤਾਂ ਵਿੱਚ ਦੋਸ਼ੀ ਉਪੇਂਦਰ ਪਨਵਰ ਉਰਫ ਲੱਕੀ ਵੀ ਸ਼ਾਮਲ ਸੀ, ਜਿਸ ਪਾਸ ਨਜਾਇਜ ਹਥਿਆਰ ਵੀ ਹੈ। ਜੋ ਦੋਸ਼ੀਆਂ ਦੀ ਪੁੱਛਗਿੱਛ ਦੇ ਅਧਾਰ ਤੇ ਉਪੇਂਦਰ ਪਨਵਰ ਉਰਫ ਲੱਕੀ ਚੌਧਰੀ ਪੁੱਤਰ ਮੇਨਪਾਲ ਸਿੰਘ ਨੂੰ ਕਾਬੂ ਕਰਕੇ ਗ੍ਰਿਫਤਾਰ ਕੀਤਾ ਗਿਆ ਸੀ, ਜਿਸ ਪਾਸੋਂ ਨਜਾਇਜ ਪਿਸਟਲ .32 ਬੋਰ ਸਮੇਤ 03 ਜਿੰਦਾ ਰੌਂਦ ਬ੍ਰਾਮਦ ਕੀਤੇ ਗਏ।
ਪੁੱਛਗਿੱਛ ਦੋਸ਼ੀ:-
ਦੋਸ਼ੀ ਉਪੇਂਦਰ ਪਨਵਰ ਉਰਫ ਲੱਕੀ ਚੌਧਰੀ ਪੁੱਤਰ ਮੇਨਪਾਲ ਸਿੰਘ ਵਾਸੀ ਪਿੰਡ ਨੈਨਖੇੜੀ ਥਾਣਾ ਰਾਮਪੁਰ ਮਨੀਹਰਨ, ਜ਼ਿਲ੍ਹਾ ਸਹਾਰਨਪੁਰ, ਯੂ.ਪੀ. ਹਾਲ ਵਾਸੀ ਮਕਾਨ ਨੰ: 595 ਪਿੰਡ ਬੀਰਗੜ੍ਹ ਥਾਣਾ ਚੰਡੀ ਮੰਦਿਰ, ਜਿਲਾ ਪੰਚਕੂਲਾ ਹਰਿਆਣਾ ਜਿਸਦੀ ਉਮਰ ਕ੍ਰੀਬ 36 ਸਾਲ ਹੈ, ਜਿਸਨੇ ਬੀ.ਐਸ.ਈ. ਦੀ ਪੜਾਈ ਕੀਤੀ ਹੋਈ ਹੈ ਅਤੇ ਸ਼ਾਦੀ ਸ਼ੁਦਾ ਹੈ। (ਦੋਸ਼ੀ ਨੂੰ ਮਿਤੀ 28-06-2025 ਨੂੰ ਉਸਦੇ ਘਰ ਪਿੰਡ ਨੈਨਖੇੜੀ, ਯੂ.ਪੀ. ਤੋਂ ਗ੍ਰਿਫਤਾਰ ਕੀਤਾ ਗਿਆ) ਦੋਸ਼ੀ ਦੇ ਖਿਲਾਫ ਪਹਿਲਾਂ ਵੀ ਥਾਣਾ ਪੰਚਕੂਲਾ ਅਤੇ ਥਾਣਾ ਜੀਰਕਪੁਰ ਵਿੱਚ ਆਰਮਜ ਐਕਟ ਅਤੇ ਜੂਏ ਦੇ 02 ਮੁਕੱਦਮੇ ਦਰਜ ਹਨ।
ਦੋਸ਼ੀ ਪੁਲਿਸ ਰਿਮਾਂਡ ਅਧੀਨ ਹੈ, ਜਿਸ ਪਾਸੋ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਇਹ ਨਜਾਇਜ ਅਸਲਾ ਐਮੂਨੀਸ਼ਨ ਦੋਸ਼ੀ ਕਿਸ ਵਿਅਕਤੀ ਪਾਸੋਂ ਲੈ ਕੇ ਆਇਆ ਸੀ।