ਬੰਗਾ : ਪੰਜਾਬ ਦੇ ਪੇਂਡੂ ਇਲਾਕੇ ਦੀ ਪ੍ਰਸਿੱਧ ਨਰਸਿੰਗ ਵਿਦਿਅਕ ਸੰਸਥਾ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਬੀ.ਐਸ.ਸੀ. ਨਰਸਿੰਗ ਪਹਿਲਾ ਸਾਲ (ਦੂਜਾ ਸਮੈਸਟਰ) ਬੈਚ 2023-2027 ਦਾ ਸ਼ਾਨਦਾਰ ਸੌ ਫੀਸਦੀ ਨਤੀਜਾ ਆਇਆ ਹੈ ਅਤੇ ਸਾਰੇ ਵਿਦਿਆਰਥੀ ਸ਼ਾਨਦਾਰ ਅੰਕ ਪ੍ਰਾਪਤ ਕਰਕੇ ਅਵੱਲ ਦਰਜੇ ਵਿਚ ਪਾਸ ਹੋਏ ਹਨ । ਇਹ ਜਾਣਕਾਰੀ ਮੈਡਮ ਰਮਨਦੀਪ ਕੌਰ ਕੰਗ ਪ੍ਰਿੰਸੀਪਲ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਨੇ ਦਿੰਦੇ ਦੱਸਿਆ ਕਿ ਕਲਾਸ ਵਿਚੋਂ ਪਹਿਲਾ ਸਥਾਨ ਦੋ ਵਿਦਿਆਰਥੀਆਂ ਪਰਮੀਤ ਸਿੰਘ ਪੁੱਤਰ ਹਰਦੀਪ ਸਿੰਘ-ਪਰਮਿੰਦਰ ਕੌਰ ਨਵਾਂਸ਼ਹਿਰ ਅਤੇ ਅਨੂ ਚੁੰਬਰ ਪੁੱਤਰੀ ਰੋਸ਼ਨ ਲਾਲ-ਪਰਮਜੀਤ ਕੌਰ ਮੌਲੀ ਨੇ ਇਕੋ ਜਿਹੇ ਗਰੇਡ ਅੰਕ ਪ੍ਰਾਪਤ ਕਰਕੇ ਕੀਤਾ। ਜਦ ਕਿ ਦੂਜਾ ਸਥਾਨ ਵੀ ਇੱਕੋ ਜਿੰਨੇ ਗਰੇਡ ਅੰਕ ਪ੍ਰਾਪਤ ਕਰਕੇ ਤਿੰਨ ਵਿਦਿਆਰਥਣਾਂ ਦੀਪਇੰਦਰ ਕੌਰ ਪੁੱਤਰੀ ਸੁਖਦੀਪ ਸਿੰਘ-ਪਵਿੱਤਰਜੀਤ ਕੌਰ ਮੁਹਾਲੀ, ਮਹਿਕਦੀਪ ਕੌਰ ਪੁੱਤਰੀ ਅਮਨਦੀਪ ਸਿੰਘ-ਲਖਵਿੰਦਰ ਕੌਰ ਗੁਰਦਾਸਪੁਰ ਅਤੇ ਮਨਜੋਤ ਕਲੇਰ ਪੁੱਤਰੀ ਸ਼ਤੀਸ਼ ਕੁਮਾਰ-ਬਲਵਿੰਦਰ ਕੌਰ ਫਗਵਾੜਾ ਨੇ ਪ੍ਰਾਪਤ ਕੀਤਾ ਹੈ। ਜਦ ਕਿ ਤੀਜਾ ਸਥਾਨ ਗੁਰਪ੍ਰੀਤ ਮਹਿਮੀ ਪੁੱਤਰੀ ਨਿਰਮਲ ਦਾਸ-ਚਰਨਜੀਤ ਕੌਰ ਹੁਸ਼ਿਆਰਪੁਰ ਨੇ ਪ੍ਰਾਪਤ ਕੀਤਾ। ਇਸ ਮੌਕੇ ਕਾਲਜ ਦੇ ਪ੍ਰਬੰਧਕ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਡਾ. ਕੁਲਵਿੰਦਰ ਸਿੰਘ ਢਾਹਾਂ ਨੇ ਸਮੂਹ ਟਰੱਸਟ ਮੈਂਬਰਾਂ ਵੱਲੋਂ ਬੀ.ਐਸ.ਸੀ. ਨਰਸਿੰਗ ਪਹਿਲਾ ਸਾਲ (ਦੂਜਾ ਸਮੈਸਟਰ) ਦੇ ਸ਼ਾਨਦਾਰ ਨਤੀਜੇ ਲਈ ਸਮੂਹ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਵਧਾਈਆਂ ਦਿੱਤੀਆਂ । ਇਸ ਮੌਕੇ ਮੈਡਮ ਸੁਖਮਿੰਦਰ ਕੌਰ ਊਬੀ, ਮੈਡਮ ਵੰਦਨਾ ਬਸਰਾ, ਸ੍ਰੀ ਮੁਹੰਮਦ ਯੂਨਿਸ ਵਾਨੀ, ਮੈਡਮ ਰੀਤੂ, ਮੈਡਮ ਸਰਬਜੀਤ ਕੌਰ, ਮੈਡਮ ਨੇਹਾ ਰਾਣੀ, ਮੈਡਮ ਸ਼ਿਵਾਨੀ ਭਰਦਵਾਜ ਅਤੇ ਕਲਾਸ ਦੇ ਟੌਪਰ ਨਰਸਿੰਗ ਵਿਦਿਆਰਥੀ ਹਾਜ਼ਰ ਸਨ।