ਸੁਨਾਮ ਵਿਖੇ ਠੇਕਾ ਬਿਜਲੀ ਕਾਮੇ ਚੇਅਰਮੈਨ ਅਵਤਾਰ ਸਿੰਘ ਈਲਵਾਲ ਨੂੰ ਮੰਗ ਪੱਤਰ ਦਿੰਦੇ ਹੋਏ
ਸੁਨਾਮ : ਨਿਗੂਣੀਆਂ ਤਨਖ਼ਾਹਾਂ ਤੇ ਬਿਜਲੀ ਬੋਰਡ ਵਿੱਚ ਕਾਰਜਸ਼ੀਲ ਠੇਕਾ ਕਾਮਿਆਂ ਨੇ ਮੰਗਾਂ ਨੂੰ ਲੈਕੇ ਪਾਵਰਕਾਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ (ਬਿਜਲੀ ਬੋਰਡ) ਦੇ ਸਰਕਲ ਪ੍ਰਧਾਨ ਸੁਖਪਾਲ ਸਿੰਘ, ਡਵੀਜ਼ਨ ਪ੍ਰਧਾਨ ਅਨੁਜ ਕੁਮਾਰ ਅਤੇ ਮੀਤ ਪ੍ਰਧਾਨ ਨਿਸ਼ਾਨ ਸਿੰਘ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਸੁਨਾਮ ਸਥਿਤ ਰਿਹਾਇਸ਼ ਤੇ ਆਮ ਆਦਮੀ ਪਾਰਟੀ ਦੇ ਆਗੂ ਅਤੇ ਮਾਰਕਿਟ ਕਮੇਟੀ ਸੰਗਰੂਰ ਦੇ ਚੇਅਰਮੈਨ ਅਵਤਾਰ ਸਿੰਘ ਈਲਵਾਲ ਨੂੰ ਮੰਤਰੀ ਅਮਨ ਅਰੋੜਾ ਦੇ ਨਾਮ ਮੰਗ ਪੱਤਰ ਸੌਂਪਿਆ। ਜਥੇਬੰਦੀ ਦੇ ਆਗੂਆਂ ਵੱਲੋਂ ਕੈਬਨਿਟ ਮੰਤਰੀ ਅਮਨ ਅਰੋੜਾ ਦੇ ਨਾਮ ਦਿੱਤੇ ਮੰਗ ਪੱਤਰ ਵਿੱਚ ਕਿਹਾ ਕਿ ਮੌਜੂਦਾ ਚੱਲ ਰਹੀਆਂ ਕੰਪਨੀਆਂ ਦਾ ਟੈਂਡਰ 30 ਜੂਨ 2025 ਤੋਂ ਸਮਾਪਤ ਹੋ ਗਿਆ ਹੈ ਇਨਾਂ ਕੰਪਨੀਆਂ ਵੱਲੋਂ ਹਾਦਸਾ-ਪੀੜਤ ਬਿਜਲੀ ਕਾਮਿਆਂ ਦੇ ਪਰਿਵਾਰਾਂ ਨੂੰ ਮਿਲਣ-ਯੋਗ ਇੰਨਸ਼ੋਰੈਂਸ ਅਤੇ ਲੇਬਰ ਵੈਲਫੇਅਰ ਬੋਰਡ ਵੱਲੋਂ ਮਿਲਣ ਯੋਗ ਦੋ ਲੱਖ ਰੁਪਏ ਅਤੇ ਈ.ਐਸ.ਆਈ ਪੈਨਸ਼ਨ ਜਾਰੀ ਨਹੀਂ ਕਰਵਾਈ ਗਈ ਅਤੇ ਘੱਟੋ ਘੱਟ ਉਜ਼ਰਤਾਂ ਤੋਂ ਮਿਲਣ ਯੋਗ ਕਾਨੂੰਨ ਤਹਿਤ ਏਰੀਅਰ ਕਈ ਥਾਵਾਂ ਉੱਤੇ ਜਾਰੀ ਨਹੀਂ ਕਰਵਇਆ ਗਿਆ, ਮੋਬਾਇਲ ਭੱਤਾ ਸਮੇਤ ਮਿਲਣਯੋਗ ਤੇ ਤੇਲ ਭੱਤਾ ਅਤੇ ਮੋਟਰਸਾਈਕਲ ਦੇ ਹੈਰਿੰਗ ਦੇ ਪੈਸੇ ਵੀ ਬਕਾਇਆ ਹਨ ਇਸ ਤੋਂ ਇਲਾਵਾ ਇੱਕ ਦਿਨ ਦੀ ਛੁੱਟੀ ਤੇ ਨਜਾਇਜ਼ ਤਨਖਾਹਾਂ ਵਿਚ ਕਟੌਤੀ ਕੀਤੀ ਗਈ ਹੈ ਜਿਸ ਦਾ ਬਕਾਇਆ ਵੀ ਕਾਫੀ ਪੈਂਡਿੰਗ ਪਿਆ ਹੈ। ਉਨ੍ਹਾਂ ਲਿਖਿਆ ਕਿ ਮੌਜੂਦਾ ਕੰਪਨੀਆਂ ਵੱਲੋਂ ਲੇਬਰ ਵੈਲਫੇਅਰ ਬੋਰਡ ਤੋਂ ਮਿਲਣ ਵਾਲੀਆਂ ਸਕੀਮਾਂ ਦੇ ਲਾਭ ਕਾਮਿਆਂ ਨੂੰ ਨਹੀਂ ਦਿਵਾਏ ਗਏ ਜਿਹਨਾਂ ਵੀ 4 ਸਾਲਾਂ ਦਾ ਹਰੇਕ ਸਾਲ ਬੱਚਿਆਂ ਦਾ ਮਿਲਣਯੋਗ ਵਜ਼ੀਫਾ ਅਤੇ ਹੋਰ ਲਾਭ ਦਿਵਾਏ ਜਾਣ। ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਮੌਜੂਦਾ ਕੰਪਨੀਆਂ ਤੇ ਪੁਰਾਣੇ ਠੇਕੇਦਾਰਾਂ ਕੋਲ ਕੰਮ ਕਰ ਰਹੇ ਕਾਮਿਆਂ ਨੂੰ ਲਗਾਤਾਰ ਕਈ ਸਾਲ ਹੋ ਗਏ ਪਰ ਇਹਨਾਂ ਕਾਮਿਆਂ ਨੂੰ 4.17 ਤਹਿਤ ਅਤੇ 4.81 ਮਿਲਣ ਯੋਗ ਗੁਰੈਚਟੀ ਅਤੇ ਸਾਲ ਦੀਆਂ 18 ਛੁੱਟੀਆਂ ਦੇ ਪੈਸੇ ਜਾਰੀ ਨਹੀਂ ਕੀਤੇ ਗਏ ਕੰਪਨੀਆਂ ਤੋਂ ਅਦਾਇਗੀ ਕਰਨਾ ਯਕੀਨੀ ਬਣਾਇਆ ਜਾਵੇ ਉਨ੍ਹਾਂ ਆਖਿਆ ਕਿ ਜੇਕਰ ਸੂਬੇ ਦੀ ਸਰਕਾਰ ਨੇ ਠੇਕਾ ਬਿਜਲੀ ਕਾਮਿਆਂ ਦੀਆਂ ਮੰਗਾਂ ਪੂਰੀਆਂ ਨਾ ਕਰਵਾਈਆਂ ਤਾਂ ਸਰਕਾਰ ਖ਼ਿਲਾਫ਼ ਜ਼ੋਰਦਾਰ ਸੰਘਰਸ਼ ਕੀਤਾ ਜਾਵੇਗਾ।