Tuesday, November 18, 2025

Malwa

ਡਿਪਟੀ ਕਮਿਸ਼ਨਰ ਵੱਲੋਂ ਐਨਜੀਓ ਪਟਿਆਲਾ ਅਵਰ ਪ੍ਰਾਈਡ ਵੱਲੋਂ ਸ਼ੀਸ਼ ਮਹਿਲ ਨੇੜੇ ਲਗਾਈ ਗੁਰੂ ਨਾਨਕ ਬਾਗੀਚੀ ਦਾ ਦੌਰਾ

June 28, 2025 12:46 PM
SehajTimes

ਪਟਿਆਲਾ : ਡਿਪਟੀ ਕਮਿਸ਼ਨਰ ਪਟਿਆਲਾ ਡਾ. ਪ੍ਰੀਤੀ ਯਾਦਵ ਨੇ ਪਟਿਆਲਾ ਅਵਰ ਪ੍ਰਾਈਡ ਵੱਲੋਂ ਇੱਥੇ ਕੇਸਰ ਬਾਗ ਨੇੜੇ (ਸ਼ੀਸ਼ ਮਹਿਲ) ਲਗਾਈ ਗਈ ਗੁਰੂ ਨਾਨਕ ਬਗੀਚੀ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਸਮਾਜ ਸੇਵੀਆਂ ਸੀ. ਐਮ. ਕੌੜਾ, ਐਚ. ਪੀ. ਐਸ. ਲਾਂਬਾ, ਅਸ਼ੋਕ ਵਰਮਾ, ਕਰਨਲ ਕਰਮਿੰਦਰ ਸਿੰਘ, ਪ੍ਰੋ. ਜਸਵੀਰ ਸਿੰਘ ਤੇ ਰਾਜ ਕੁਮਾਰ ਗੋਇਲ ਨਾਲ ਬੈਠਕ ਕਰਦਿਆਂ ਸੰਸਥਾ ਵੱਲੋਂ ਗਰੀਨ ਖੇਤਰ ਹੋਰ ਵਧਾਉਣ ਲਈ ਮੰਗੀ ਗਈ ਜਗ੍ਹਾ ਸੰਸਥਾ ਨੂੰ ਦੇਣ ਦੀ ਸਹਿਮਤੀ ਵੀ ਪ੍ਰਗਟਾਈ।

               ਸਮਾਜ ਸੇਵੀਆਂ ਨੇ ਡਿਪਟੀ ਕਮਿਸ਼ਨਰ ਨੂੰ ਜਾਣੂ ਕਰਵਾਇਆ ਕਿ 15 ਜੁਲਾਈ 2024 ਨੂੰ ਇਸ ਗੁਰੂ ਨਾਨਕ ਬਾਗੀਚੀ ਵਿੱਚ ਬੂਟੇ ਲਗਾ ਕੇ ਸ਼ਹਿਰ ਪਟਿਆਲਾ ਨੂੰ ਹਰਾ-ਭਰਾ ਅਤੇ ਸਿਹਤਮੰਦ ਬਣਾਉਣ ਲਈ ਇੱਕ ਮਹੱਤਵਪੂਰਨ ਵਾਤਾਵਰਣੀਕ ਪਹਿਲ ਦੀ ਸ਼ੁਰੂਆਤ ਕੀਤੀ ਸੀ। ਇੱਥੇ 1 ਏਕੜ (87 ਫੁੱਟ ਬਾਇ 500 ਫੁੱਟ) ਵਿੱਚ ਮਿਯਾਵਾਕੀ ਤਕਨਾਲੋਜੀ ਦੀ ਵਰਤੋਂ ਕਰਕੇ 500 ਤੋਂ ਵੱਧ ਪੌਦੇ ਲਗਾਏ ਗਏ ਹਨ, ਜਿਸ ਦੀ ਡਾ. ਪ੍ਰੀਤੀ ਯਾਦਵ ਨੇ ਸ਼ਲਾਘਾ ਕਰਦਿਆਂ ਕਿਹਾ ਕਿ ਸਮਾਜ ਸੇਵੀਆਂ ਦੇ ਸਹਿਯੋਗ ਸਦਕਾ ਹੀ ਭਵਿੱਖ ਦੀਆਂ ਪੀੜ੍ਹੀਆਂ ਲਈ ਪਟਿਆਲਾ ਨੂੰ ਇੱਕ ਬਿਹਤਰ ਥਾਂ ਬਣਾਉਣ ਦੀ ਵਚਨਬੱਧਤਾ ਵਿਖਾਈ ਗਈ ਹੈ।

               ਡਾ. ਪ੍ਰੀਤੀ ਯਾਦਵ ਨੇ ਗੁਰੂ ਨਾਨਕ ਬਾਗੀਚੀ, ਜਿਸ ਵਿੱਚ ਨੀਮ, ਗੁੜਹਲ, ਕੜੀ ਪੱਤਾ ਅਤੇ ਅੰਬ, ਜਾਮੁਨ ਵਰਗੀਆਂ ਦੇਸੀ ਬੂਟਿਆਂ ਦੀ ਵੱਖ-ਵੱਖ ਕਿਸਮਾਂ ਨੂੰ ਸਥਾਨਕ ਜੈਵਿਕ ਵਿਵਿਧਤਾ ਅਤੇ ਵਾਤਾਵਰਣ ਸਿਹਤ ਵਧਾਊ ਪਹਿਲ ਦੱਸਿਆ ਹੈ। ਸਾਰੇ ਸਮਾਜ ਸੇਵੀਆਂ ਨੇ ਡਿਪਟੀ ਕਮਿਸ਼ਨਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਸ਼ਹਿਰ ਪਟਿਆਲਾ ਨੂੰ ਹਰਿਆ ਭਰ‌ਿਆ ਬਣਾਉਣ ਲਈ ਆਪਣਾ ਯੋਗਦਾਨ ਪਾਉਂਦੇ ਰਹਿਣਗੇ। ਇਸ ਮੌਕੇ ਵਣ ਮੰਡਲ ਅਫ਼ਸਰ ਗੁਰਮਨਪ੍ਰੀਤ ਸਿੰਘ, ਰੇਂਜ ਅਫ਼ਸਰ ਸਵਰਨ ਸਿੰਘ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ।

Have something to say? Post your comment

 

More in Malwa

ਐਸ. ਐਮ. ਓ ਵੱਲੋਂ ਸਿਹਤ ਕੇਂਦਰਾਂ ਦੀ ਅਚਨਚੇਤ ਚੈਕਿੰਗ

ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ ਵੱਲੋਂ ਆਯੋਜਿਤ 15ਵਾਂ ਕਰੈਸ਼ ਕੋਰਸ ਸਮਾਪਤ

ਚਿਲਡਰਨ ਡੇਅ ਮੌਕੇ ਆਂਗਨਵਾੜੀ ਵਰਕਰਾਂ ਦਾ ਗੁੱਸਾ ਭੜਕਿਆ 

ਕੈਮਿਸਟਾਂ ਵੱਲੋਂ ਨਸ਼ਾ ਮੁਕਤ ਭਾਰਤ ਮੁਹਿੰਮ ਨੂੰ ਸਫਲ ਬਣਾਉਣ ਦਾ ਸੱਦਾ 

ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਲਈ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ

ਨੌਜਵਾਨਾਂ ਨੂੰ ਨੌਵੇਂ ਪਾਤਸ਼ਾਹ ਦੇ ਜੀਵਨ ਤੋਂ ਸੇਧ ਲੈਣ ਦੀ ਲੋੜ : ਲੌਂਗੋਵਾਲ 

ਸੁਨਾਮ ਹਲਕੇ ਦੇ ਲੋੜਵੰਦਾਂ ਦਾ ਪੱਕੇ ਮਕਾਨ ਵਾਲਾ ਸੁਪਨਾ ਹੋਇਆ ਸਾਕਾਰ

ਹਰਜੋਤ ਸਿੰਘ ਬੈਂਸ ਵੱਲੋਂ ਸਕੂਲਾਂ ਵਿੱਚ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਜੀਵਨ ਅਤੇ ਲਾਸਾਨੀ ਸ਼ਹਾਦਤ ਬਾਰੇ ਸਿੱਖਿਆ ਪ੍ਰੋਗਰਾਮ ਦੀ ਸ਼ੁਰੂਆਤ

ਅਕੇਡੀਆ ਵਰਲਡ ਸਕੂਲ 'ਚ ਕਰਵਾਈ ਸਾਲਾਨਾ ਐਥਲੈਟਿਕ ਮੀਟ

ਰਣ ਚੱਠਾ ਦੀ ਅਗਵਾਈ 'ਚ ਕਿਸਾਨ ਚੰਡੀਗੜ੍ਹ ਰਵਾਨਾ