Sunday, October 12, 2025

Doaba

ਰਾਜ ਕਰੇਗਾ ਖਾਲਸਾ ਗੱਤਕਾ ਅਖਾੜਾ ਟਾਂਡਾ ਵੱਲੋਂ ਜ਼ਿਲਾ ਪੱਧਰੀ ਗੱਤਕਾ ਚੈਂਪੀਅਨਸ਼ਿਪ ਯੁੱਧ ਕਲਾ 2025 ਆਯੋਜਿਤ 

June 28, 2025 12:43 PM
SehajTimes

ਹੁਸ਼ਿਆਰਪੁਰ : ਪਿਛਲੇ ਤਿੰਨ ਦਹਾਕਿਆਂ ਤੋਂ ਇਲਾਕੇ ਵਿਚ ਸਿੱਖੀ ਦੇ ਪ੍ਰਚਾਰ ਪ੍ਰਸਾਰ, ਮਾਰਸ਼ਲ ਆਰਟ ਗੱਤਕਾ ਅਤੇ ਵਾਤਾਵਰਣ ਸੰਭਾਲ ਲਈ ਸੇਵਾ ਮਿਸ਼ਨ ਚਲਾ ਰਹੇ ਰਾਜ ਕਰੇਗਾ ਖਾਲਸਾ ਗੱਤਕਾ ਅਖਾੜਾ ਟਾਂਡਾ ਵੱਲੋਂ ਜਿਲਾ ਪੱਧਰੀ ਗੱਤਕਾ ਚੈਂਪੀਅਨਸ਼ਿਪ ਯੁੱਧ ਕਲਾ 2025 ਅਧੀਨ ਖਾਲਸਾਈ ਜੰਗਜੂ ਕਰੱਤਬ ਗੱਤਕੇ ਦੇ ਮੁਕਾਬਲੇ ਕਰਵਾਏ ਗਏ। ਅਖਾੜੇ ਦੇ ਪ੍ਰਧਾਨ ਜਥੇਦਾਰ ਮਨਜੀਤ ਸਿੰਘ ਖਾਲਸਾ ਦੀ ਅਗਵਾਈ ਵਿਚ ਬੱਚਿਆਂ ਨੂੰ ਨਸ਼ਿਆਂ ਅਤੇ  ਮੋਬਾਈਲ ਵਰਗੀਆਂ ਆਲਮਤਾਂ ਦੇ ਬੁਰੇ ਪ੍ਰਭਾਵ ਤੋਂ ਬਚਾਉਣ ਲਈ ਜਿੰਦਾ ਸ਼ਹੀਦ ਸਿੰਘ ਸਾਹਿਬ ਜਥੇਦਾਰ ਸੰਤ ਬਾਬਾ ਨਿਹਾਲ ਸਿੰਘ ਜੀ ਮੁਖੀ ਤਰਨਾ ਦਲ ਹਰੀਆਂ ਵੇਲਾਂ ਅਤੇ ਬਾਬਾ ਹਰਚਰਨ ਸਿੰਘ ਜੀ ਖਾਲਸਾ ਰਮਦਾਸਪੁਰ ਵਾਲਿਆਂ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਕਰਵਾਏ ਗਏ ਇਨ੍ਹਾਂ ਮੁਕਾਬਲਿਆਂ ਵਿਚ ਜਿਲੇ ਭਰ ਤੋਂ ਜੂਨੀਅਰ ਅਤੇ ਸੀਨੀਅਰ ਗੱਤਕਾ ਖਿਡਾਰੀਆਂ ਨੇ ਆਪਣੇ ਜੌਹਰ ਵਿਖਾਏ। ਇਨ੍ਹਾਂ ਮੁਕਾਬਲਿਆਂ ਦੀ ਸ਼ੁਰੁਆਤ ਸਰਬੱਤ ਦੇ ਭਲੇ ਦੀ ਅਰਦਾਸ ਉਪਰੰਤ ਫਤਹਿ ਅਕੈਡਮੀ ਟਾਂਡਾ ਦੇ ਐਮ.ਡੀ. ਤਜਿੰਦਰ ਸਿੰਘ ਢਿੱਲੋਂ, ਸੁਖਨਿੰਦਰ ਸਿੰਘ ਕਲੋਟੀ, ਕਿਸਾਨ ਆਗੂ ਅਮਰਜੀਤ ਸਿੰਘ ਰੜਾ, ਸਮਾਜ ਸੇਵੀ ਲਖਵਿੰਦਰ ਸਿੰਘ ਮੁਲਤਾਨੀ ਵੱਲੋਂ ਸਾਂਝੇ ਸਾਂਝੇ ਰੂਪ ਵਿਚ ਕੀਤੀ ਗਈ। ਇਸ ਮੌਕੇ ਪ੍ਰਧਾਨ ਮਨਜੀਤ ਸਿੰਘ ਖਾਲਸਾ ਨੇ ਦੱਸਿਆ ਕਿ ਇਹ ਮੁਕਾਬਲੇ ਮੀਰੀ ਪੀਰੀ ਦੇ ਮਾਲਿਕ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਗਏ ਹਨ । ਇਸ ਤੋਂ ਪਹਿਲਾਂ ਇਨ੍ਹਾਂ ਪ੍ਰਤੀਯੋਗੀਆਂ ਵਿਚੋਂ ਕੁਝ ਨੂੰ ਵੱਖ-ਵੱਖ ਗੁਰੂਘਰਾਂ ਵਿਚ ਲਾਏ ਗਏ ਗੁਰਮਤਿ ਸਿੱਖਲਾਈ ਕੈਂਪਾਂ ਵਿਚ ਸਿਖਲਾਈ ਵੀ ਦਿੱਤੀ ਗਈ ਸੀ। ਅਖਾੜੇ ਦੇ ਮੀਤ ਪ੍ਰਧਾਨ ਪਰਮਜੀਤ ਸਿੰਘ ਨੇ ਦੱਸਿਆ ਕਿ ਇਹ ਮੁਕਾਬਲੇ ਅੰਡਰ-14 ਅਤੇ 17 ਸਾਲ ਵਰਗ ਦੇ ਲੜਕੇ -ਲੜਕੀਆਂ ਨੇ ਡਾਂਗ ਫਰਾਈ, ਕ੍ਰਿਪਾਨ ਫਰਾਈ ਅਤੇ ਡਬਲ ਹੱਥ ਗੇਮ ਫਰਾਈ ਦੇ ਮੁਕਾਬਲਿਆਂ ਵਿਚ ਭਾਗ ਲਿਆ ਹੈ । ਅਖਾੜੇ ਦੇ ਜਨਰਲ ਸਕੱਤਰ ਰਵਿੰਦਰ ਸਿੰਘ ਨੇ ਦੱਸਿਆ ਕਿ ਇੰਟਰ 14-ਲੜਕੇ ਡਬਲ ਹੱਥ ਫਰਾਈ 'ਚੋਂ ਬੈਸਟ ਖਿਡਾਰੀ ਬਣੇ ਅਰਮਾਨਪ੍ਰੀਤ ਸਿੰਘ, ਕ੍ਰਿਪਾਨ ਫਰਾਈ 'ਚ ਸੁਖਪ੍ਰੀਤ ਸਿੰਘ ਅਤੇ ਡਾਂਗ ਫਰਾਈ 'ਚੋਂ ਅਰਮਾਨਪ੍ਰੀਤ ਸਿੰਘ ਖਿਡਾਰੀ ਗੱਤਕਾ ਅਖਾੜਾ ਟਾਂਡਾ ਦੇ ਖਿਡਾਰੀ ਹਨ। ਅੰਡਰ-17 ਲੜਕੇ ਵਿਚੋਂ ਕ੍ਰਿਪਾਨ ਫਰਾਈ 'ਚੋਂ ਬੈਸਟ ਖਿਡਾਰੀ ਅਰਜੁਨ ਸਿੰਘ, ਡਬਲ ਹੱਥ ਫਰਾਈ 'ਚ ਬੇਸਟ ਕਰਨਵੀਰ ਸਿੰਘ ਦੋਵੇਂ ਖਿਡਾਰੀ ਭਾਈ ਬਚਿਤਰ ਸਿੰਘ ਗੱਤਕਾ ਅਖਾੜਾ ਹੁਸਿਆਰਪੁਰ, ਡਾਂਗ ਫਰਾਈ ਵਿਚੋਂ ਬੈਸਟ ਕਰਨਵੀਰ ਸਿੰਘ ਗੁਰੂ ਪੰਥ ਖਾਲਸਾ ਗੱਤਕਾ ਅਖਾੜਾ ਬੁੱਲੋਵਾਲ ਦੇ ਖਿਡਾਰੀ ਹਨ । ਅੰਡਰ-14 ਲੜਕੀਆਂ ਕ੍ਰਿਪਾਨ ਫਰਾਈ, ਡਾਂਗ ਫਰਾਈ ਅਤੇ ਡਬਲ ਹੱਥ ਫਰਾਈ ਮੁਕਾਬਲਿਆਂ ਵਿਚ ਗੱਤਕਾ ਅਖਾੜਾ ਟਾਂਡਾ ਦੀ ਖਿਡਾਰਨ ਨਵਪ੍ਰੀਤ ਕੌਰ ਰਹੀ ਅੰਡਰ-17 ਲੜਕੀਆਂ ਵਿਚੋਂ ਕ੍ਰਿਪਾਨ ਫ਼ਰਾਈ ਅਤੇ ਡਾਂਗ ਫਰਾਈ 'ਚ ਬੈਸਟ ਖਿਡਾਰਨ ਬੀਬੀ ਭਵਨਪ੍ਰੀਤ ਕੌਰ, ਡਬਲ ਹੱਥ ਫਰਾਈ 'ਚ ਬੀਬੀ ਸਤਨਾਮ ਕੌਰ ਦੋਵੇਂ ਖਿਡਾਰੀ ਭਾਈ ਬੱਚਿਤਰ ਸਿੰਘ ਗੱਤਕਾ ਅਖਾੜਾ ਹੁਸ਼ਿਆਰਪੁਰ ਦੇ ਸਨ। ਮੁਕਾਬਲਿਆਂ ਦੌਰਾਨ ਖਿਡਾਰੀਆਂ ਨੂੰ ਆਸ਼ੀਰਵਾਦ ਦੇਣ ਪਹੁੰਚੇ ਸਿੰਘ ਸਾਹਿਬ ਸੰਤ ਬਾਬਾ ਨਿਹਾਲ ਸਿੰਘ ਜੀ ਨੇ ਬੱਚਿਆਂ ਨੂੰ ਬਾਣੀ-ਬਾਣੇ ਦੇ ਧਾਰਨੀ ਹੋਣ ਦਾ ਸੰਦੇਸ਼ ਦਿੰਦੇ ਹੋਏ ਗੱਤਕਾ ਅਖਾੜਾ ਟਾਂਡਾ ਵੱਲੋਂ ਪਿੱਛਲੇ ਲੰਮੇ ਸਮੇਂ ਤੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੀ ਸਲਾਘਾ ਕਰਦਿਆਂ ਕਿਹਾ ਕਿ ਅਜੋਕੇ ਪਦਾਰਥਵਾਦੀ ਯੁੱਗ ਵਿੱਚ ਨਵੀਂ ਪੀੜ੍ਹੀ ਨੂੰ ਸ਼ਾਨਾਮਤੇ ਖਾਲਸਾਈ ਵਿਰਸੇ ਨਾਲ ਜੋੜਨਾ ਮਹਾਨ ਕਾਰਜ ਹੈ ਅਤੇ ਜੇਤੂ ਖਿਡਾਰੀਆਂ ਨੂੰ ਜੇਤੂ ਟ੍ਰਾਫੀ ਅਤੇ ਨਕਦ ਰਾਸ਼ੀ ਨਾਲ ਸਨਮਾਨਿਤ ਕੀਤਾ। ਇਸ ਦੌਰਾਨ ਰੈਫਰੀ ਕੋਸਲ ਦੀ ਸੇਵਾ ਅਮਿਤੋਜ ਸਿੰਘ, ਅੰਮ੍ਰਿਤਪਾਲ ਸਿੰਘ, ਜਸਕੀਰਤ ਸਿੰਘ, ਅਕਾਸਦੀਪ ਸਿੰਘ, ਅਨਮੋਲ ਸਿੰਘ ਨੇ ਬਾਖੂਬੀ ਨਿਭਾਈ। ਜਦਕਿ ਸਟੇਜ ਦਾ ਸੰਚਾਲਣ ਪਰਮਜੀਤ ਸਿੰਘ, ਰਮਨਦੀਪ ਸਿੰਘ ਅਤੇ ਰਵਿੰਦਰ ਸਿੰਘ ਨੇ ਨਿਭਾਈ | ਇਸ ਮੌਕੇ ਜਥੇਦਾਰ ਨਰਿੰਦਰ ਸਿੰਘ, ਬਾਬਾ ਫਤਹਿ ਸਿੰਘ ਵੈਲਫੇਅਰ ਸੁਸਾਇਟੀ ਟਾਂਡਾ ਤੋਂ ਮਨਦੀਪ ਸਿੰਘ, ਦਮਨਪ੍ਰੀਤ ਸਿੰਘ ਨੇ ਠੰਢੇ-ਮਿੱਠੇ ਜਲ ਦੀ ਛਬੀਲ ਲਗਾਈ। ਗੁਰੂ ਅਮਰਦਾਸ ਸੇਵਾ ਸਿਮਰਨ ਸੁਸਾਇਟੀ ਨੇ ਲੰਗਰਾਂ ਦੀ ਤੇ ਹੋਰ ਸੇਵਾਵਾਂ ਨਿਭਾਈਆਂ । ਸਮਾਪਤੀ 'ਤੇ ਪ੍ਰਧਾਨ ਜਥੇਦਾਰ ਮਨਜੀਤ ਸਿੰਘ ਖਾਲਸਾ ਨੇ ਆਈਆਂ ਹੋਈਆਂ ਸੰਗਤਾਂ ਦਾ ਸਹਿਯੋਗ ਕਰਨ ਲਈ ਦਿਲੋਂ ਧੰਨਵਾਦ ਕਰਦਿਆਂ ਅੱਗੋਂ ਵੀ ਅਖਾੜੇ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ। ਇਸ ਮੌਕੇ ਇਸ ਮੌਕੇ ਬੀਬੀ ਯਸ਼ਪਾਲ ਕੌਰ ਹਰੀਆਂ ਵੇਲਾਂ, ਬਾਬਾ ਜਗਦੀਪ ਸਿੰਘ ਪੁਲ ਪੁਖਤਾ ਸਾਹਿਬ, ਬਾਬਾ ਰੂੜ ਸਿੰਘ ਕਲੱਬ ਬੁੱਢੀਪਿੰਡ ਤੋਂ ਪਾਲ ਸਿੰਘ ਕੋਚ, ਪਰਮਾਨੰਦ ਦਵੇਦੀ, ਸੇਵਾ ਮੁਕਤ ਉੱਪ ਜਿਲਾ ਸਿੱਖਿਆ ਅਫਸਰ ਸੁਖਵਿੰਦਰ ਸਿੰਘ, ਸਮਾਜਸੇਵੀ ਗਗਨ ਵੈਦ, ਮਾਸਟਰ ਰਮੇਸ਼ ਡਿਪਟੀ, ਨਰਿੰਦਰ ਅਰੋੜਾ, ਕੇਸਵ ਸੈਣੀ, ਐਮ.ਸੀ ਹਰੀਕ੍ਰਿਸ਼ਨ  ਕੁੱਕੂ ਸੈਣੀ, ਸੋਨੂ ਖੰਨਾ, ਪ੍ਰਦੀਪ ਵਿਰਲੀ, ਕਿਸਾਨ ਆਗੂ ਹਰਨੇਕ ਸਿੰਘ ਰੜਾ, ਗਿਆਨੀ ਜਸਵਿੰਦਰ ਸਿੰਘ, ਹਰਭਜਨ ਸਿੰਘ, ਸਤਪਾਲ ਸਿੰਘ, ਗੁਰਮੀਤ ਸਿੰਘ, ਤਰਲੋਚਨ ਕੌਰ, ਅਮਰ ਕੌਰ, ਜਸਮੇਲ ਕੌਰ, ਬਾਬਾ ਗੁਰਮੁਖ ਸਿੰਘ, ਅਭੀਜੋਤ ਸਿੰਘ, ਨਵਤੇਜ ਸਿੰਘ, ਅੰਮ੍ਰਿਤ ਸਿੰਘ, ਅਮਰਜੀਤ ਸਿੰਘ, ਹਰਜੀਤ ਸਿੰਘ, ਨਿਰਮਲ ਸਿੰਘ, ਆਤਮਾ ਸਿੰਘ, ਅਮਜਦ ਅਲੀ, ਤਰਨਜੀਤ ਸਿੰਘ, ਪਰਮਿੰਦਰ ਸਿੰਘ ਆਦਿ ਮੌਜੂਦ ਸਨ।

Have something to say? Post your comment

 

More in Doaba

ਮੁੱਖ ਮੰਤਰੀ ਵੱਲੋਂ ਨੌਜਵਾਨ ਪੀੜ੍ਹੀ ਨੂੰ ਪੰਜਾਬ ਦੇ ਮਹਾਨ ਵਿਰਸੇ ਬਾਰੇ ਜਾਣੂੰ ਕਰਵਾਉਣ ਲਈ ਅਧਿਆਪਕਾਂ ਨੂੰ ਮੋਹਰੀ ਭੂਮਿਕਾ ਨਿਭਾਉਣ ਦਾ ਸੱਦਾ

ਮੁੱਖ ਮੰਤਰੀ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਰਾਸਤੀ ਮਾਰਗ ਦਾ ਨੀਂਹ ਪੱਥਰ ਰੱਖਿਆ

ਸਿੱਧਵਾਂ ਨਹਿਰ `ਤੇ ਬਣੇ ਚਾਰ ਮੁੱਖ ਪੁਲਾਂ ਵਿੱਚੋਂ ਪਹਿਲੇ ਦਾ ਕੀਤਾ ਉਦਘਾਟਨ, ਪੁਲ ਹੁਣ ਆਵਾਜਾਈ ਲਈ ਉਪਲਬਧ

ਬਾਬਾ ਬੰਦਾ ਸਿੰਘ ਬਹਾਦਰ ਦੇ ਜਨਮ ਸਥਾਨ ਰਾਜੌਰੀ (ਜੰਮੂ-ਕਸ਼ਮੀਰ) ਲਈ ਤਿੰਨ ਰੋਜ਼ਾ ਧਾਰਮਿਕ ਯਾਤਰਾ ਜੈਕਾਰਿਆਂ ਦੀ ਗੂੰਜ ਨਾਲ ਰਵਾਨਾ

ਹਰਦੀਪ ਸਿੰਘ ਮੁੰਡੀਆਂ ਨੇ 2.19 ਕਰੋੜ ਰੁਪਏ ਦੇ ਛੇ ਮੁੱਖ ਸੜਕੀ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਿਆ

ਸ਼ਹੀਦ-ਏ-ਆਜ਼ਮ ਭਗਤ ਸਿੰਘ ਰਾਸ਼ਟਰੀ ਮੈਰਾਥਨ ਮੁਲਤਵੀ : ਜੈ ਕ੍ਰਿਸ਼ਨ ਸਿੰਘ ਰੋੜੀ

ਆਇਰਨ ਐਂਡ ਸਟੀਲ ਸੈਕਟਰ ਵਿੱਚ ਜਾਅਲੀ ਫਰਮ ਰਾਹੀਂ ਜੀਐੱਸਟੀ ਧੋਖਾਧੜੀ

ਰਾਣਾ ਗੁਰਜੀਤ ਸਿੰਘ ਵੱਲੋਂ ਪ੍ਰਧਾਨ ਮੰਤਰੀ ਨੂੰ ਤੁਰੰਤ ਮੁਆਵਜ਼ਾ ਦੇਣ ਦੀ ਅਪੀਲ

ਅਸੀਂ ਇਸ ਔਖੇ ਸਮੇਂ ਨੂੰ ਆਪਸੀ ਸਹਿਯੋਗ ਨਾਲ ਪਾਰ ਕਰਾਂਗੇ : ਨੀਤੀ ਤਲਵਾੜ 

ਰਾਣਾ ਇੰਦਰ ਪ੍ਰਤਾਪ ਸਿੰਘ ਵੱਲੋਂ ਬੀਬੀਐਮਬੀ ਤੇ ਜ਼ਿੰਮੇਵਾਰੀ ਤੈਅ ਕਰਨ ਦੀ ਮੰਗ