Monday, September 01, 2025

Malwa

ਬੀ.ਐੱਲ.ਓ. ਵਜੋਂ ਡਿਊਟੀਆਂ ਲਾਉਣ ਤੋਂ ਅਧਿਆਪਕ ਵਰਗ ਔਖਾ 

June 27, 2025 03:33 PM
ਦਰਸ਼ਨ ਸਿੰਘ ਚੌਹਾਨ
ਸੁਨਾਮ : ਅਧਿਆਪਕਾਂ ਦੀਆਂ ਬੀ.ਐਲ.ਓ ਵਜੋਂ ਡਿਊਟੀਆਂ ਲਾਉਣ ਦੇ ਵਿਰੋਧ ਵਿੱਚ ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੀ ਬਲਾਕ ਚੀਮਾਂ ਅਤੇ ਸੁਨਾਮ-1 ਇਕਾਈ ਸਮੇਤ 6505 ਅਧਿਆਪਕ ਯੂਨੀਅਨ ਦੇ ਵਫ਼ਦ ਨੇ ਸ਼ੁੱਕਰਵਾਰ ਨੂੰ ਚੋਣਕਾਰ ਰਜਿਸਟਰੇਸ਼ਨ ਅਫ਼ਸਰ ਕਮ ਐਸ ਡੀ ਐਮ ਸੁਨਾਮ ਨਾਲ ਮੁਲਾਕਾਤ ਕਰਕੇ ਮੰਗ ਪੱਤਰ ਸੌਂਪਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਟੀ.ਐੱਫ. ਬਲਾਕ ਚੀਮਾ ਦੇ ਪ੍ਰਧਾਨ ਜਸਬੀਰ ਨਮੋਲ, ਬਲਾਕ ਸੁਨਾਮ -1 ਦੇ ਪ੍ਰਧਾਨ ਰਵਿੰਦਰ ਸਿੰਘ ਅਤੇ 6505 ਅਧਿਆਪਕ ਯੂਨੀਅਨ ਦੇ ਚਮਕੌਰ ਸਿੰਘ ਨੇ ਕਿਹਾ ਕਿ ਵਫ਼ਦ ਨੇ ਮੰਗ ਪੱਤਰ ਅਤੇ ਗੱਲਬਾਤ ਰਾਹੀਂ ਸਾਰੇ ਵਿਭਾਗਾਂ ਦੇ ਮੁਲਾਜ਼ਮਾਂ ਦੀਆਂ ਬੀ.ਐੱਲ.ਓ. ਡਿਊਟੀਆਂ ਉਹਨਾਂ ਦੀ ਗਿਣਤੀ ਦੇ ਅਨੁਪਾਤ ਵਿੱਚ ਲਾਉਣ ਸਕੱਤਰ ਸਕੂਲ ਸਿੱਖਿਆ ਦੇ ਪੱਤਰ ਅਨੁਸਾਰ ਸਿੱਖਿਆ ਵਿਭਾਗ ਵਿੱਚੋਂ ਅਧਿਆਪਕਾਂ ਦੀ ਬਜਾਏ ਨਾਨ ਟੀਚਿੰਗ ਸਟਾਫ਼ ਦੀ ਇਹ ਡਿਊਟੀ ਲਾਉਣ ਮੁੱਖ ਵਿਸ਼ਿਆਂ ਸਾਇੰਸ, ਗਣਿਤ, ਅੰਗਰੇਜ਼ੀ, ਸਮਾਜਿਕ ਸਿੱਖਿਆ, ਪੰਜਾਬੀ ਅਤੇ ਹਿੰਦੀ ਦੇ ਅਧਿਆਪਕਾਂ ਦੀ ਇਹ ਡਿਊਟੀ ਬਿਲਕੁਲ ਨਾ ਲਾਉਣ ਅਤੇ ਇਸਤਰੀ ਅਧਿਆਪਕਾਂ ਦੀ ਡਿਊਟੀ ਨਾ ਲਾਉਣ ਦੀ ਮੰਗ ਕੀਤੀ। ਵਫ਼ਦ ਵੱਲੋਂ ਮਾਣਯੋਗ ਸਿੱਖਿਆ ਮੰਤਰੀ ਪੰਜਾਬ ਦੇ ਮਾਰਚ 2023 ਦੇ ਪੱਤਰ ਦਾ ਹਵਾਲਾ ਵੀ ਦਿੱਤਾ ਗਿਆ ਜਿਸ ਵਿੱਚ ਉਹਨਾਂ ਨੇ ਅਧਿਕਾਰੀਆਂ ਨੂੰ ਅਧਿਆਪਕਾਂ ਤੋਂ ਬੱਚਿਆਂ ਨੂੰ ਪੜ੍ਹਾਉਣ ਤੋਂ ਇਲਾਵਾ ਕੋਈ ਵੀ ਗ਼ੈਰ-ਵਿੱਦਿਅਕ ਕੰਮ ਨਾ ਲੈਣ ਦੀ ਹਿਦਾਇਤ ਕੀਤੀ ਸੀ। ਅਧਿਆਪਕ ਯੂਨੀਅਨ ਦੇ ਆਗੂਆਂ ਨੇ ਦੱਸਿਆ ਕਿ ਐੱਸ.ਡੀ.ਐੱਮ. ਵੱਲੋਂ ਇਸ ਸਬੰਧੀ ਯੋਗ ਕਰਵਾਈ ਕਰਨ ਦਾ ਭਰੋਸਾ ਦਿੱਤਾ ਗਿਆ। ਵਫ਼ਦ ਵਿੱਚ ਚੰਦਰ ਸ਼ੇਖਰ, ਬਲਜੀਤ ਸ਼ੇਰੋਂ, ਅਸ਼ੋਕ ਦੀਨ, ਤਰਸੇਮ ਸਿੰਘ, ਸਤਵਿੰਦਰ ਸਿੰਘ ਅਤੇ ਹਰਜੀਤ ਕੌਰ ਸ਼ਾਮਿਲ ਸਨ।

Have something to say? Post your comment

 

More in Malwa

ਤਰਪਾਲਾਂ ਮਹਿੰਗੇ ਭਾਅ ਵੇਚਣ ਵਾਲਿਆਂ ਖ਼ਿਲਾਫ਼ ਹੋਵੇਗੀ ਕਾਰਵਾਈ

ਡੀਸੀ ਪਟਿਆਲਾ ਵਲੋਂ ਮੀਂਹ ਅਤੇ ਮੌਸਮ ਵਿਭਾਗ ਦੀ ਭਵਿੱਖਬਾਣੀ ਦੇ ਮੱਦੇਨਜ਼ਰ ਸਲਾਹਕਾਰੀ ਜਾਰੀ

ਦੌਲਤਪੁਰ ਵਿਖੇ ਵੱਡੀ ਨਦੀ 'ਤੇ ਅਸਥਾਈ ਡਾਇਵਰਜ਼ਨ ਕੁਝ ਦਿਨਾਂ ਲਈ ਬੰਦ

ਪਿੰਡ ਜਖੇਪਲ ਤੋਂ ਧੀ ਨੂੰ ਸੰਗਤਪੁਰਾ ਮਿਲਣ ਆਈ ਔਰਤ ਦੀ ਮਕਾਨ ਡਿੱਗਣ ਕਾਰਨ ਮੌਤ

ਪਿੰਡ ਜਖੇਪਲ ਤੋਂ ਧੀ ਨੂੰ ਸੰਗਤਪੁਰਾ ਮਿਲਣ ਆਈ ਔਰਤ ਦੀ ਮਕਾਨ ਡਿੱਗਣ ਕਾਰਨ ਮੌਤ

ਵਿਧਾਇਕ ਉੱਗੋਕੇ ਨੇ ਦੋ ਪਰਿਵਾਰਾਂ ਨੂੰ ਮੁਆਵਜ਼ਾ ਰਾਸ਼ੀ ਦੇ ਚੈੱਕ ਸੌਂਪੇ

ਪੰਜਾਬ ਨੂੰ ਹੜਾਂ ਤੋਂ ਬਚਾਉਣ ਲਈ ਗੁਰਦੁਆਰਾ ਨਾਨਕਸਰ ਕਲੇਰਾਂ ਵਿਖੇ ਸ੍ਰੀ ਸੰਪਟ ਪਾਠ ਪ੍ਰਕਾਸ਼

ਖੇਡਾਂ ਵਤਨ ਪੰਜਾਬ ਦੀਆਂ-2025’ ਦੀ ਮਸ਼ਾਲ ਦਾ ਮਾਲੇਰਕੋਟਲਾ ਪਹੁੰਚਣ ’ਤੇ ਗਰਮ ਜੋਸ਼ੀ ਨਾਲ ਹੋਇਆ ਸ਼ਾਨਦਾਰ ਸਵਾਗਤ

ਟ੍ਰੈਫਿਕ ਇੰਚਾਰਜ਼ ਗੁਰਮੁੱਖ ਸਿੰਘ ਲੱਡੀ ਸ਼ਾਨਾਮਤੀ ਸੇਵਾਵਾਂ ਬਦਲੇ ਕੋਮੈਨਡੇਸ਼ਨ ਡਿਸਕ ਨਾਲ ਸਨਮਾਨਿਤ

ਬਾਬੂ ਇਮਤਿਆਜ਼ ਅਲੀ ਵਪਾਰ ਵਿੰਗ ਦੇ ਪ੍ਰਧਾਨ ਬਣੇ