Sunday, September 07, 2025

Malwa

ਮੌਨਸੂਨ ਸੀਜ਼ਨ ਦੇ ਮੱਦੇਨਜਰ ਐਸ ਡੀ ਐਮ ਨੇ ਸ਼ਹਿਰ ਸਮਾਣਾ ਅਤੇ ਪਿੰਡਾਂ ਦੀ ਸਾਫ ਸਫਾਈ ਦੇ ਕੰਮਾਂ ਦਾ ਜਾਇਜਾ ਲਿਆ

June 26, 2025 07:38 PM
SehajTimes

ਸਮਾਣਾ : ਮੌਨਸੂਨ ਸੀਜ਼ਨ ਦੇ ਮੱਦੇਨਜਰ ਅੱਜ ਐਸ ਡੀ ਐਮ ਰਿਚਾ ਗੋਇਲ, ਨੇ ਡਿਪਟੀ ਕਮਿਸ਼ਨਰ ਡਾ ਪ੍ਰੀਤੀ ਯਾਦਵ ਵੱਲੋਂ ਪ੍ਰਾਪਤ ਹਦਾਇਤਾਂ ਅਨੁਸਾਰ ਸਬ ਡਵੀਜਨ ਸਮਾਣਾ ਅਧੀਨ ਆਉਂਦੇ ਸ਼ਹਿਰ ਸਮਾਣਾ ਅਤੇ ਤਹਿਸੀਲ ਸਮਾਣਾ ਦੇ ਪਿੰਡਾਂ ਦੀ ਸਾਫ ਸਫਾਈ ਦੇ ਕੰਮਾਂ ਦਾ ਜਾਇਜਾ ਲਿਆ। ਉਨ੍ਹਾਂ ਨੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਪਿਛਲੇ ਸਮੇਂ ਵਿਚ ਕੀਤੇ ਗਏ ਕੰਮਾਂ ਦੀ ਪ੍ਰਗਤੀ ਰਿਪੋਰਟ ਰੀਵਿਓ ਕੀਤੀ। ਡਰੇਨੇਜ ਵਿਭਾਗ ਵਲੋਂ ਸਰਾਂਏ ਪੱਤੀ ਡਰੇਨ, ਸਮਾਣਾ ਮੰਡੀ ਦਾ ਡਰੇਨ ਅਤੇ ਚੰਬੋ ਵਾਲੀ ਚੋਅ ਦੀ ਸਫਾਈ ਦਾ ਕੰਮ ਕੀਤਾ ਜਾ ਰਿਹਾ ਹੈ, ਜਿਸ ਦਾ ਕੁਝ ਦਿਨ ਪਹਿਲਾਂ ਜਾ ਕੇ ਜਾਇਜਾ ਲਿਆ ਅਤੇ ਇੱਕ ਹਫਤੇ ਦੇ ਅੰਦਰ ਅੰਦਰ ਕੰਮ ਮੁਕੰਮਲ ਕਰਨ ਦੀ ਹਦਾਇਤ ਕੀਤੀ ਗਈ ਸੀ।
ਕਾਰਜਸਾਧਕ ਅਫਸਰ ਨਗਰ ਕੌਂਸਲ ਬਰਜਿੰਦਰ ਸਿੰਘ ਨੇ ਦੱਸਿਆ ਕਿ ਸਮਾਣਾ ਸ਼ਹਿਰ ਦੀਆਂ ਡਰੇਨਜ਼ ਦੀ ਸਫਾਈ ਦਾ ਕੰਮ ਕਾਫੀ ਹੱਦ ਤੱਕ ਮੁਕੰਮਲ ਹੋ ਚੁੱਕਾ ਹੈ ਅਤੇ ਬਾਕੀ ਰਹਿੰਦਾ ਕੰਮ ਮਿਤੀ 05.07.2025 ਤੋਂ ਪਹਿਲਾਂ ਪਹਿਲਾਂ ਮੁਕੰਮਲ ਕਰ ਲਿਆ ਜਾਵੇਗਾ। ਉਪ ਮੰਡਲ ਇੰਜੀਨੀਅਰ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਸਮਾਣਾ ਨੇ ਦੱਸਿਆ ਕਿ ਪੰਜ ਪੀਰ, ਪੰਜਾਬੀ ਬਾਗ, ਵੜੈਚਾਂ ਪੱਤੀ, ਦਰਦੀ ਕਲੋਨੀ ਅਤੇ ਦੁਸ਼ਹਿਰਾ ਗਰਾਉਂਡ ਏਰੀਏ ਦੇ ਮੇਨ ਸੀਵਰ ਦੀ ਸਫਾਈ ਕੀਤੀ ਜਾ ਚੁੱਕੀ ਹੈ। ਬੱਸ ਸਟੈਂਡ ਸਮਾਣਾ ਦੇ ਨੇੜੇ ਡੀਸਿਲਟਿੰਗ ਦਾ ਕੰਮ ਪ੍ਰਗਤੀ ਅਧੀਨ ਹੈ ਅਤੇ ਤਹਿਸੀਲ ਰੋਡ, ਭਵਾਨੀਗੜ ਰੋਡ ਦੀ ਡੀਸਿਲਟਿੰਗ ਦਾ ਕੰਮ ਮਿਤੀ 30.06.2025 ਤੱਕ ਪੂਰਾ ਕਰ ਦਿੱਤਾ ਜਾਵੇਗਾ। ਬੀ.ਡੀ.ਪੀ.ਓ ਸਮਾਣਾ ਵਲੋਂ ਰਿਪੋਰਟ ਕੀਤੀ ਗਈ ਤਹਿਸੀਲ ਸਮਾਣਾ ਅਧੀਨ ਆਉਂਦੇ 4-5 ਪਿੰਡਾਂ ਤੋਂ ਬਿਨਾਂ ਸਾਰੇ ਪਿੰਡਾਂ ਦੀ ਡਰੇਨ ਦੀ ਸਫਾਈ ਦਾ ਕੰਮ ਪੂਰਾ ਹੋ ਚੁੱਕਾ ਹੈ । ਮੀਟਿੰਗ ਉਪਰੰਤ ਸਮਾਣਾ ਸ਼ਹਿਰ ਵਿਚ ਵੱਖ ਵੱਖ ਜਗ੍ਹਾ ਦਾ ਮੌਕਾ ਵੀ ਦੇਖਿਆ ਗਿਆ। ਸਮਾਣਾ ਸ਼ਹਿਰ ਅਧੀਨ ਬਸ ਸਟੈਂਡ ਰੋਡ ਦੇ ਡਰੇਨ ਸਾਫ ਸੀ ਅਤੇ ਅਗਰਵਾਲ ਕਲੋਨੀ ਕੋਲ ਨਾਲਿਆਂ ਦੀ ਸਫਾਈ ਦਾ ਕੰਮ ਚੱਲ ਰਿਹਾ  ਸੀ। ਬੱਸ ਸਟੈਂਡ ਕੋਲ ਸੀਵਰ ਮੇਨ ਹੋਲ ਦੀ ਡੀਸਿਲਟਿੰਗ ਦਾ ਕੰਮ ਚੱਲ ਰਿਹਾ ਸੀ। ਮੌਕੇ ਉੱਪਰ ਮੌਜੂਦ ਪਬਲਿਕ/ਦੁਕਾਨਦਾਰਾਂ ਨਾਲ ਇਸ ਸਬੰਧੀ ਗੱਲ ਬਾਤ ਕੀਤੀ ਗਈ ਤਾਂ ਉਨ੍ਹਾਂ ਵਲੋਂ ਪ੍ਰਸ਼ਾਸ਼ਨ ਦੇ ਕੀਤੇ ਕੰਮਾਂ ਦੀ ਸ਼ਾਲਾਘਾ ਕਰਦੇ ਹੋਏ ਦੱਸਿਆ ਗਿਆ ਕਿ ਕੱਲ ਪਾਣੀ ਦੀ ਨਿਕਾਸੀ ਭਾਰੀ ਬਾਰਸ਼ ਹੋਣ ਤੋਂ ਬਾਅਦ ਵੀ ਬਹੁਤ ਜਲਦੀ ਹੋ ਗਈ ਸੀ। ਪਬਲਿਕ/ਦੁਕਾਨਦਾਰਾਂ ਵਲੋਂ ਮੰਗ ਕੀਤੀ ਗਈ ਕਿ ਬੱਸ ਸਟੈਂਡ ਰੋਡ ਤੇ ਪਏ ਟੋਇਆਂ ਨੂੰ ਜਲਦੀ ਤੋਂ ਜਲਦੀ ਰਿਪੇਅਰ ਕਰਵਾਇਆ ਜਾਵੇ। ਉਸ ਸਬੰਧੀ ਐਸ ਡੀ ਐਮ ਨੇ ਨਗਰ ਕੌਂਸਲ ਸਮਾਣਾ ਨੂੰ ਹਦਾਇਤ ਕੀਤੀ ਕਿ ਇਸ ਸਬੰਧੀ ਟੈਂਡਰ ਪ੍ਰਕਿਰਿਆ ਮੁਕੰਮਲ ਹੋਣ ਤੱਕ ਆਰਜੀ ਤੌਰ ਤੇ ਟੋਇਆਂ ਦੀ ਰਿਪੇਅਰ ਕੀਤੀ ਜਾਵੇ। ਉਪ ਮੰਡਲ ਮੈਜਿਸਟਰੇਟ ਨੇ ਮੌਕੇ ਉੱਪਰ ਮੌਜੂਦ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਬਾਕੀ ਰਹਿੰਦੇ ਕੰਮ ਜਲਦੀ ਤੋਂ ਜਲਦੀ ਮੁਕੰਮਲ ਕੀਤੇ ਜਾਣ ਤਾਂ ਜੋ ਮੌਨਸੂਨ ਸੀਜ਼ਨ ਦੌਰਾਨ ਆਮ ਪਬਲਿਕ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।

 
 

Have something to say? Post your comment

 

More in Malwa

ਸ਼ੇਰਪੁਰ 'ਚ "ਟਾਂਡਿਆਂ ਵਾਲੀ ਨੀ ਜਾਂ ਭਾਂਡਿਆਂ ਵਾਲੀ ਨੀ " ਵਾਲੀ ਕਹਾਵਤ ਹੋਈ ਸੱਚ

ਤਲਵੰਡੀ ਸਾਬੋ ਤਾਪਘਰ‌ ਵਲੋਂ ਇਲਾਕੇ ਨੂੰ ਹੜ੍ਹਾਂ ਤੋਂ ਬਚਾਉਣ ਲਈ ਬੰਨ੍ਹ ਮਜ਼ਬੂਤ ਕਰਨ ਲਈ ਉਪਰਾਲੇ

ਅਜ਼ਾਦ ਟੈਕਸੀ ਯੂਨੀਅਨ ਬਰਨਾਲਾ ਦੇ ਪ੍ਰਧਾਨ ਗਗਨਦੀਪ ਸਿੰਘ ਸਹਿਜੜਾ ਦੀ ਅਗਵਾਈ ਹੇਠ ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ ਰਾਹਤ ਸਮੱਗਰੀ ਵੰਡੀ ਗਈ 

ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਪਟਿਆਲਾ ‘ਚ ਡੇਂਗੂ ਦੀ ਸਥਿਤੀ ਦਾ ਜਾਇਜ਼ਾ ਲਿਆ 

ਸਮਾਣਾ ਪੁਲਿਸ ਵੱਲੋਂ ਟਰੱਕ ਚੋਰ ਟਰੱਕ ਸਮੇਤ ਗ੍ਰਿਫਤਾਰ : ਡੀ ਐਸ ਪੀ ਫਤਹਿ ਸਿੰਘ ਬਰਾੜ

ਪੋਸ਼ਣ ਹੀ ਸਿਹਤ ਦੀ ਨੀਂਹ – ਭਰਤਗੜ੍ਹ ਸਿਹਤ ਕੇਂਦਰ ਵਿੱਚ ਓਪੀਡੀ ਮਰੀਜ਼ਾਂ ਲਈ ਵਿਸ਼ੇਸ਼ ਜਾਗਰੂਕਤਾ ਕਾਰਜਕ੍ਰਮ ਨਾਲ ਕੌਮੀ ਪੋਸ਼ਣ ਹਫ਼ਤੇ ਦਾ ਸਮਾਪਨ

ਅਦਾਲਤੀਵਾਲਾ ਦੇ ਕਿਸਾਨਾਂ ਨੂੰ ਟਾਂਗਰੀ ਨਦੀ ਦੇ ਪਾਣੀ ਦੀ ਪਈ ਵੱਡੀ ਮਾਰ

ਹਰੀਆਂ ਸਬਜ਼ੀਆਂ ਦੇ ਭਾਅ ਅਸਮਾਨੀ ਚੜੇ

ਚੇਅਰਮੈਨ ਜਿਲਾ ਯੋਜਨਾ ਬੋਰਡ ਤੇਜਿੰਦਰ ਮਹਿਤਾ ਦਾ ਹਾਲ ਜਾਨਣ ਲਈ ਹਸਪਤਾਲ ਪੁੱਜੇ ਮੇਅਰ ਕੁੰਦਨ ਗੋਗੀਆ

ਸੰਗਰੂਰ ਤੋਂ ਹੜ੍ਹ ਪੀੜਤ ਇਲਾਕਿਆਂ ਲਈ ਤਿੰਨ ਟਰੱਕ ਰਾਹਤ ਸਮੱਗਰੀ ਰਵਾਨਾ