Saturday, November 01, 2025

Chandigarh

SCERT ਪੰਜਾਬ ਵੱਲੋਂ 15 ਸਾਲ ਤੋਂ ਉੱਪਰ ਦੇ ਨਾਗਰਿਕਾਂ ਨੂੰ ਸਾਖਰ ਕਰਨ ਲਈ ਡਾਇਟ ਬੁੱਢਣਪੁਰ ਵਿਖੇ ਜਾਗਰੂਕਤਾ ਸੈਮੀਨਾਰ 'ਉਲਾਸ' ਕਰਵਾਇਆ ਗਿਆ

June 26, 2025 06:46 PM
SehajTimes

ਉਲਾਸ' ਪ੍ਰੋਗਰਾਮ ਨਾਲ ਖਿੜੇ ਚਿਹਰੇ

ਪਿੰਡਾਂ ਦੇ ਨਾਗਰਿਕਾਂ ਨੂੰ 100 ਫੀਸਦੀ ਸਾਖਰ ਕਰਨ ਲਈ ਪੰਚਾਇਤਾਂ ਅਤੇ ਵਲੰਟੀਅਰ ਅੱਗੇ ਆ ਕੇ ਕੰਮ ਕਰਨ: ਦਰਸ਼ਨਜੀਤ ਸਿੰਘ ਡੀਈਓ ਐਲੀਮੈਂਟਰੀ ਸਿੱਖਿਆ ਐਸ ਏ ਐੱਸ ਨਗਰ

ਬਨੂੰੜ : ਸਿੱਖਿਆ ਮੰਤਰੀ ਸ੍ਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਡਾਇਰੈਕਟਰ ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ (ਐਸ.ਸੀ.ਈ.ਆਰ.ਟੀ.) ਪੰਜਾਬ ਕਿਰਨ ਸ਼ਰਮਾ ਪੀਸੀਐੱਸ ਦੀ ਦੇਖ-ਰੇਖ ਹੇਠ 15 ਸਾਲ ਤੋਂ ਵੱਧ ਉਮਰ ਵਾਲੇ ਨਾਗਰਿਕਾਂ ਲਈ ਚਲ ਰਹੀ ਸਾਖਰਤਾ ਮੁਹਿੰਮ 'ਉਲਾਸ' ਦੇ ਤਹਿਤ ਡਾਇਟ ਬੁੱਢਣਪੁਰ ਵਿਖੇ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਸੈਮੀਨਾਰ ਦੀ ਅਗਵਾਈ ਬਲਵਿੰਦਰ ਸਿੰਘ ਸੈਣੀ, ਸਹਾਇਕ ਡਾਇਰੈਕਟਰ ਕਮ ਪ੍ਰਿੰਸੀਪਲ ਡਾਇਟ ਬੁੱਢਣਪੁਰ ਨੇ ਕੀਤੀ।
ਸੈਮੀਨਾਰ ਦੌਰਾਨ ਡੀਈਓ ਐਲੀਮੈਂਟਰੀ ਐੱਸ.ਏ.ਐੱਸ. ਨਗਰ ਦਰਸ਼ਨਜੀਤ ਸਿੰਘ ਨੇ ਸਰਪੰਚਾਂ, ਪੰਚਾਂ ਅਤੇ ਪਤਵੰਤੇ ਨਾਗਰਿਕਾਂ ਨੂੰ ਆਪਣੇ ਪਿੰਡਾਂ ਵਿੱਚ 100% ਸਾਖਰਤਾ ਹਾਸਲ ਕਰਨ ਲਈ ਅੱਗੇ ਆਉਣ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਪੰਚਾਇਤਾਂ ਅਤੇ ਵਲੰਟੀਅਰਾਂ ਦੀ ਭੂਮਿਕਾ ਇਸ ਯਤਨ ਵਿੱਚ ਉਤਸ਼ਾਹ ਵਧਾਊ ਹੋਵੇਗੀ। ਵਿਜੇ ਮੈਨਰੋ ਹਲਕਾ ਸਿੱਖਿਆ ਕੋਆਰਡੀਨੇਟਰ ਰਾਜਪੁਰਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਸ ਸੈਮੀਨਾਰ ਵਿੱਚ ਸਮੂਹ ਹਾਜ਼ਰ ਮੈਂਬਰਾਂ ਨੂੰ ਸਿੱਖਿਆ ਦੀ ਮਹੱਤਤਾ ਅਤੇ ਲੋੜ ਦੀ ਜਾਗਰੂਕਤਾ ਤੇ ਜ਼ੋਰ ਦਿੱਤਾ ਹੈ। ਪਿੰਡ ਪੱਧਰ ਤੇ ਪੂਰੀ ਜ਼ਿੰਮੇਵਾਰੀ ਨਾਲ ਲੋਕਾਂ ਨੂੰ ਨਵੀਂ ਸੋਚ ਵੱਲ ਲਿਜਾਣ ਲਈ ਨਵਾਂ ਜੋਸ਼ ਵੀ ਮਿਲਿਆ।
'ਉਲਾਸ' ਪ੍ਰੋਜੈਕਟ ਸਟੇਟ ਕੋਆਰਡੀਨੇਟਰ ਸੁਰਿੰਦਰ ਕੁਮਾਰ, ਗੁਰਤੇਜ ਸਿੰਘ ਖੱਟੜਾ, ਪ੍ਰਿੰਸੀਪਲ ਬਲਵਿੰਦਰ ਸਿੰਘ ਸੈਣੀ ਨੇ ਉਮਰ ਦੇ ਅਨੁਸਾਰ ਗਰੇਅ ਏਰੀਆ ਦੀ ਪਛਾਣ, ਅਸਾਖਰ ਨਾਗਰਿਕਾਂ ਦੀ ਗਿਣਤੀ, ਵਲੰਟੀਅਰਾਂ ਦੀ ਭੂਮਿਕਾ, ਅੱਖਰ ਅਤੇ ਅੰਕ ਗਿਆਨ ਸਬੰਧੀ ਚਲਾਈਆਂ ਜਾ ਰਹੀਆਂ ਗਤੀਵਿਧੀਆਂ ਅਤੇ ਮੁਲਾਂਕਣ ਪ੍ਰਕਿਰਿਆ ਬਾਰੇ ਵਿਸਤਾਰ ਨਾਲ ਜਾਣਕਾਰੀ ਦਿੱਤੀ।
ਸੈਮੀਨਾਰ ਵਿੱਚ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਰਾਜਿੰਦਰ ਸਿੰਘ ਚਾਨੀ ਨੇ ਮੰਚ ਸੰਚਾਲਨ ਕਰਦਿਆਂ ਸਾਰੇ ਮਹਿਮਾਨਾਂ ਨੂੰ ਸੈਮੀਨਾਰ ਵਿੱਚ ਜੋੜ ਕੇ ਰੱਖਿਆ। ਇਸ ਮੌਕੇ ਤੇ ਵਿਜੇ ਮੈਨਰੋ ਹਲਕਾ ਸਿੱਖਿਆ ਕੋਆਰਡੀਨੇਟਰ, ਅੰਗਰੇਜ ਸਿੰਘ ਡਿਪਟੀ ਡੀਈਓ, ਬਲਾਕ ਨੋਡਲ ਅਫ਼ਸਰ ਸੁਹਿੰਦਰ ਕੌਰ, ਬੰਦਨਾ, ਰੰਜੂ ਬਾਲਾ, ਸੰਤੋਸ਼ ਗੱਖੜ, ਜਸਵਿੰਦਰ ਸਿੰਘ ਲੈਕਚਰਾਰ, ਲਖਵਿੰਦਰ ਸਿੰਘ ਲੈਕਚਰਾਰ, ਦਿਨੇਸ਼ ਪੁਰੀ ਜਿਲ੍ਹਾ ਪ੍ਰਧਾਨ, ਹਿਊਮਨ ਰਾਈਟਸ ਟਰਸਟ ਪੰਜਾਬ, ਸੁਖਵਿੰਦਰ ਸਿੰਘ ਸੁੱਖਾ ਪ੍ਰਧਾਨ ਹਿਊਮਨ ਟਰਸਟ ਰਾਜਪੁਰਾ ਇਕਾਈ, ਜਸਵਿੰਦਰ ਸਿੰਘ ਲਾਲਾ ਬਲਾਕ ਪ੍ਰਧਾਨ, ਗੁਰਜੀਤ ਸਿੰਘ ਕਰਾਲਾ ਬਲਾਕ ਪ੍ਰਧਾਨ, ਹਰਨੇਕ ਸਿੰਘ ਸਰਕਲ ਪ੍ਰਧਾਨ ਛੜਬੜ, ਗੁਰਸੇਵਕ ਸਿੰਘ ਸਰਕਲ ਪ੍ਰਧਾਨ ਖਲੌਰ, ਬਲਦੇਵ ਸਿੰਘ ਸਰਕਲ ਪ੍ਰਧਾਨ ਖਾਸਪੁਰ, ਅਵਤਾਰ ਸਿੰਘ ਕਰਾਲਾ ਪੰਜਾਬ ਪੁਲਿਸ, ਬਲਦੇਵ ਸਿੰਘ ਸਰਪੰਚ ਕਨੌੜ, ਲੱਕੀ ਸੰਧੂ ਬਨੂੜ ਬਲਾਕ ਪ੍ਰਧਾਨ, ਬਲਜੀਤ ਸਿੰਘ ਐੱਮ.ਸੀ., ਕੁਲਦੀਪ ਕੌਰ ਸਰਪੰਚ ਖਲੌਰ, ਭਜਨ ਲਾਲ ਐੱਮ.ਸੀ. ਬਨੂੜ, ਕਰਨਜੀਤ ਸਿੰਘ ਸਰਪੰਚ ਬੁੱਢਣਪੁਰ, ਜਗਤਾਰ ਸਿੰਘ ਹੁੰਬੜਾਂ, ਹਰਵਿੰਦਰ ਸਿੰਘ ਨੱਗਲ ਸਲੇਮਪੁਰ, ਹਰਬੰਸ ਸਿੰਘ ਨੱਗਲ ਛੜਬੜ, ਸੰਦੀਪ ਸਿੰਘ ਝੱਜੋਂ, ਰੁਪਿੰਦਰ ਕੌਰ, ਸਵਿਤਾ ਰਾਣੀ, ਕੁਲਜਿੰਦਰ ਸਿੰਘ, ਰਸ਼ਿਮ, ਯਾਸ਼ਿਕ ਯੁਵਰਾਜ ਕਟਾਰੀਆ ਅਤੇ ਹੋਰ ਪਤਵੰਤੇ ਵਿਅਕਤੀਆਂ ਨੇ ਸ਼ਿਰਕਤ ਕੀਤੀ।

Have something to say? Post your comment

 

More in Chandigarh

ਪੰਜਾਬ ਸਰਕਾਰ ਨੇ ਜਲ ਜੀਵ ਵਿਭਿੰਨਤਾ ਨੂੰ ਹੁਲਾਰਾ ਦੇਣ ਲਈ "ਰੋਹੂ" ਨੂੰ ਰਾਜ ਮੱਛੀ ਐਲਾਨਿਆ

'ਯੁੱਧ ਨਸ਼ਿਆਂ ਵਿਰੁੱਧ’ ਦੇ 244ਵੇਂ ਦਿਨ ਪੰਜਾਬ ਪੁਲਿਸ ਵੱਲੋਂ 3.3 ਕਿਲੋ ਹੈਰੋਇਨ ਅਤੇ 5 ਕਿਲੋ ਅਫੀਮ ਸਮੇਤ 77 ਨਸ਼ਾ ਤਸਕਰ ਕਾਬੂ

ਸੂਚਨਾ ਤੇ ਲੋਕ ਸੰਪਰਕ ਵਿਭਾਗ ਵੱਲੋਂ ਵਧੀਕ ਡਾਇਰੈਕਟਰ ਹਰਜੀਤ ਗਰੇਵਾਲ ਅਤੇ ਡਿਪਟੀ ਡਾਇਰੈਕਟਰ ਹਰਦੀਪ ਸਿੰਘ ਨੂੰ ਸੇਵਾਮੁਕਤੀ ‘ਤੇ ਨਿੱਘੀ ਵਿਦਾਇਗੀ

ਐਸ.ਸੀ. ਕਮਿਸ਼ਨ ਜਨਵਰੀ 2026 ਤੋਂ ਵਰਚੂਅਲ ਕੋਰਟ ਕਰੇਗੀ ਸਥਾਪਤ: ਜਸਵੀਰ ਸਿੰਘ ਗੜ੍ਹੀ

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ 15 ਮੁਲਾਜ਼ਮ ਜਥੇਬੰਦੀਆਂ ਨਾਲ ਮੁਲਾਕਾਤ

ਪੰਜਾਬ ਸਰਕਾਰ ਜੰਗੀ ਯਾਦਗਾਰਾਂ ਦੀ ਸਾਂਭ-ਸੰਭਾਲ ਲਈ ਵਚਨਬੱਧ

ਮੁੱਖ ਮੰਤਰੀ ਫਲਾਇੰਗ ਸਕੁਐਡ ਦੀ ਲਿੰਕ ਸੜਕਾਂ ਦੇ ਨਵੀਨੀਕਰਨ ਉੱਤੇ ਤਿੱਖੀ ਨਜ਼ਰ: ਗੁਰਮੀਤ ਸਿੰਘ ਖੁੱਡੀਆਂ

ਆਂਗਣਵਾੜੀ ਕੇਂਦਰ ਦਾ ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਮੈਂਬਰ ਸ਼੍ਰੀ ਵਿਜੇ ਦੱਤ ਨੇ ਕੀਤਾ ਅਚਾਨਕ ਨਿਰੀਖਣ

'ਯੁੱਧ ਨਸ਼ਿਆਂ ਵਿਰੁੱਧ’ ਦੇ 243ਵੇਂ ਦਿਨ ਪੰਜਾਬ ਪੁਲਿਸ ਵੱਲੋਂ 2.3 ਕਿਲੋ ਹੈਰੋਇਨ ਅਤੇ 1.5 ਲੱਖ ਰੁਪਏ ਡਰੱਗ ਮਨੀ ਸਮੇਤ 76 ਨਸ਼ਾ ਤਸਕਰ ਕਾਬੂ

ਪੰਜਾਬ ਦੀ ਸਿੱਖਿਆ ਪ੍ਰਣਾਲੀ ਵੱਡੇ ਬਦਲਾਅ ਦੀ ਗਵਾਹੀ ਭਰ ਰਹੀ ਹੈ: ਹਰਪਾਲ ਸਿੰਘ ਚੀਮਾ