Friday, July 04, 2025

Chandigarh

ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ 25 ਅਤੇ 26 ਜੂਨ ਨੂੰ ਲਗਾਇਆ ਜਾਵੇਗਾ ਪਲੇਸਮੈਂਟ ਕੈਂਪ

June 24, 2025 03:38 PM
SehajTimes

ਐੱਸ .ਏ.ਐੱਸ ਨਗਰ : ਪੰਜਾਬ ਸਰਕਾਰ ਦੇ ਮਿਸ਼ਨ ਘਰ-ਘਰ ਰੋਜ਼ਗਾਰ ਤਹਿਤ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ 25 ਜੂਨ ਦਿਨ ਬੁੱਧਵਾਰ ਅਤੇ 26 ਜੂਨ ਦਿਨ ਵੀਰਵਾਰ ਨੂੰ ਪਲੇਸਮੈਂਟ ਕੈਂਪ ਦਾ ਆਯੋਜਨ ਕੁਐਸ ਕਾਰਪੋਰੇਸ਼ਨ ਲਿਮਟਿਡ (ਐਕਸਿਸ ਬੈਂਕ), ਐਸ.ਸੀ.ਓ ਨੰ: 66, ਦੂਜੀ ਮੰਜ਼ਿਲ, ਸੈਕਟਰ 34-ਏ,ਚੰਡੀਗੜ੍ਹ (Quess Corp Ltd (Axis Bank), SCO 66, 2 nd Floor, Sec 34-A, chandigarh) ਵਿਖੇ ਕੀਤਾ ਜਾ ਰਿਹਾ ਹੈ, ਜਿਸ ਦਾ ਸਮਾਂ ਸਵੇਰੇ 11:00 ਵਜੇ ਦੁਪਹਿਰ 4 ਵਜੇ ਤੱਕ ਹੋਵੇਗਾ।

ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਐਸ.ਏ.ਐਸ ਨਗਰ ਦੇ ਡਿਪਟੀ ਡਾਇਰੈਕਟਰ, ਹਰਪ੍ਰੀਤ ਸਿੰਘ ਮਾਨਸ਼ਾਹੀਆਂ ਵੱਲੋਂ ਦੱਸਿਆ ਗਿਆ ਕਿ ਪੰਜਾਬ ਸਰਕਾਰ ਵੱਲੋਂ ਪ੍ਰਾਰਥੀਆਂ ਨੂੰ ਰੋਜ਼ਗਾਰ ਦੇਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ, ਜਿਸ ਵਿੱਚ 25 ਜੂਨ (ਬੁੱਧਵਾਰ) ਅਤੇ 26 ਜੂਨ ਦਿਨ ਵੀਰਵਾਰ ਨੂੰ ਪਲੇਸਮੈਂਟ ਕੈਂਪ ਦਾ ਆਯੋਜਨ ਕੀਤਾ ਜਾਣਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਸ ਕੈਂਪ ਵਿੱਚ ਕੁਐਸ ਕਾਰਪੋਰੇਸ਼ਨ ਲਿਮਟਿਡ ਐਕਸਿਸ ਬੈਂਕ) ਵੱਲੋਂ ਮੌਰਗੇਜ ਅਤੇ ਸਵਾਈਪ ਮਸ਼ੀਨ ਉਤਪਾਦ (ਵਪਾਰੀ ਪ੍ਰਾਪਤੀ ਕਾਰੋਬਾਰ) ਦੀ ਆਸਾਮੀ ਲਈ ਭਰਤੀ ਕੀਤੀ ਜਾਵੇਗੀ। ਭਰਤੀ ਕੀਤੇ ਗਏ ਪ੍ਰਾਰਥੀਆਂ ਦੀ ਤਨਖਾਹ ਕੰਪਨੀ ਅਨੁਸਾਰ 12000/- ਤੋਂ 18000/- ਤੱਕ ਹੋਵੇਗੀ ਅਤੇ ਕੰਮ ਕਰਨ ਦਾ ਸਥਾਨ ਚੰਡੀਗੜ੍ਹ ਹੋਵੇਗਾ।

ਉਨ੍ਹਾਂ ਦੱਸਿਆ ਕਿ ਇਸ ਪਲੇਸਮੈਂਟ ਕੈਂਪ ਵਿੱਚ ਲੜਕੇ ਅਤੇ ਲੜਕੀਆਂ ਦੋਵੇਂ ਭਾਗ ਲੈ ਸਕਦੇ ਹਨ। ਪ੍ਰਾਰਥੀਆਂ ਦੀ ਉਮਰ 21 ਤੋਂ 35 ਸਾਲ ਤੱਕ ਹੋਵੇਗੀ ਅਤੇ ਯੋਗਤਾ ਘੱਟੋ-ਘੱਟ 12ਵੀਂ ਪਾਸ ਹੋਵੇਗੀ। ਇਨ੍ਹਾਂ ਆਸਾਮੀਆਂ ਲਈ ਪ੍ਰਾਰਥੀ https://forms.gle/YJT3mE3E4iKxJNEV8 ਲਿੰਕ ਤੇ ਆਪਣੇ ਆਪ ਨੂੰ ਰਜਿਸਟਰ ਕਰ ਸਕਦੇ ਹਨ। ਉਨ੍ਹਾਂ ਉਮੀਦਵਾਰਾਂ ਨੂੰ ਅਪੀਲ ਕਰਦਿਆ ਕਿਹਾ ਕਿ ਇਸ ਮੌਕੇ ਦਾ ਵੱਧ ਤੋਂ ਵੱਧ ਲਾਹਾ ਲਿਆ ਜਾਵੇ। ਪ੍ਰਾਰਥੀ ਆਪਣੀ ਯੋਗਤਾ ਦੇ ਅਸਲ ਸਰਟੀਫਿਕੇਟ, Resume ਸਮੇਤ ਫਾਰਮਲ ਡਰੈੱਸ ਵਿੱਚ ਸਮੇਂ ਸਿਰ ਆਉਣ ਦੀ ਖੇਚਲ ਕਰਨ।

 

 

Have something to say? Post your comment

 

More in Chandigarh

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਹਾਈਕੋਰਟ ਤੋਂ ਰਾਹਤ: ਸੰਸਦ ਮੈਂਬਰਸ਼ਿਪ ਰੱਦ ਕਰਨ ਦੀ ਮੰਗ ਕਰਨ ਵਾਲੀ ਪਟੀਸ਼ਨ ਖਾਰਜ

8 ਜੁਲਾਈ ਨੂੰ ਮੋਹਾਲੀ ਵਿੱਚ ਲਾਂਚ ਕੀਤੀ ਜਾਵੇਗੀ ‘ਕੇਜਰੀਵਾਲ ਮਾਡਲ’ ਕਿਤਾਬ: ਜੈਸਮੀਨ ਸ਼ਾਹ ਨੇ ਲਿਖੀ

ਬਿਕਰਮ ਮਜੀਠੀਆ ਨੂੰ ਹਾਈਕੋਰਟ ਤੋਂ ਅੱਜ ਵੀ ਨਹੀਂ ਮਿਲੀ ਰਾਹਤ: ਹੁਣ ਇਸ ਦਿਨ ਹੋਵੇਗੀ ਸੁਣਵਾਈ

ਪੰਜਾਬ ਸਰਕਾਰ ਸੂਬੇ ਦੇ ਚਹੁੰਪਖੀ ਵਿਕਾਸ ਲਈ ਵਚਨਬੱਧ : ਹਰਚੰਦ ਸਿੰਘ ਬਰਸਟ

ਜ਼ਿਲ੍ਹਾਂ ਐੱਸ.ਏ.ਐੱਸ ਨਗਰ ਦੀ ਹਦੂਦ ਅੰਦਰ ਵਹਿੰਦੇ ਨਹਿਰਾਂ/ਚੋਇਆਂ/ ਦਰਿਆਵਾਂ/ ਛੱਪੜਾਂ ਅਤੇ ਟੋਭਿਆਂ ਦੇ ਨੇੜੇ ਜਾਣ/ਨਹਾਉਣ/ਪਸ਼ੂਆਂ ਨੂੰ ਪਾਣੀ ਪਿਆਉਣ ਜਾਂ ਨਹਾਉਣ ਤੇ ਲਗਾਈ ਪਾਬੰਦੀ

ਭਾਰਤੀ ਚੋਣ ਕਮਿਸ਼ਨ ਵੱਲੋਂ ਬੂਥ ਲੈਵਲ ਅਫ਼ਸਰਾਂ ਦੀ ਨੈਸ਼ਨਲ ਲੈਵਲ ਟ੍ਰੇਨਿੰਗ ਮਿਤੀ 2  ਤੋਂ 17 ਜੁਲਾਈ ਤੱਕ

ਟ੍ਰੈਫਿਕ ਪੁਲਿਸ ਵੱਲੋਂ ਵੱਖ-ਵੱਖ ਥਾਵਾਂ ਤੇ ਸਕੂਲੀ ਬੱਸਾਂ ਦੀ ਚੈਕਿੰਗ

ਕਾਂਗਰਸੀ ਆਗੂਆਂ ਵੱਲੋਂ ਸੀਨੀਅਰ ਆਗੂਆਂ ਨਾਲ ਮੁਲਾਕਾਤ

ਸੀ.ਆਈ.ਏ. ਸਟਾਫ ਵੱਲੋਂ 32 ਬੋਰ ਦੇ ਨਜਾਇਜ ਪਿਸਤੌਲ ਸਮੇਤ 03 ਜਿੰਦਾ ਰੌਂਦ ਬ੍ਰਾਮਦ

ਚੰਡੀਗੜ੍ਹ ਸੁਖਨਾ ਝੀਲ ਦੇ ਹੜ੍ਹ ਵਾਲੇ ਗੇਟ ਖੋਲ੍ਹੇ ਗਏ