ਹੁਸ਼ਿਆਰਪੁਰ : ਕਾਂਗਰਸ ਹਾਈਕਮਾਂਡ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਐਡਵੋਕੇਟ ਰਣਜੀਤ ਕੁਮਾਰ ਇੰਚਾਰਜ ਹਲਕਾ ਚੱਬੇਵਾਲ ਵਲੋਂ ਇਕ ਵਿਸ਼ੇਸ਼ ਮੀਟਿੰਗ ਬੁਲਾਈ ਗਈ ਜਿਸ ਵਿੱਚ ਹਲਕਾ ਚੱਬੇਵਾਲ ਕਾਂਗਰਸ ਦੇ ਅਹੁਦੇਦਾਰਾਂ ਅਤੇ ਵਰਕਰ ਸਾਹਿਬਾਨਾਂ ਨੇ ਵੱਧ ਚੜ੍ਹ ਕੇ ਸ਼ਮੂਲੀਅਤ ਕੀਤੀ ਮੀਟਿੰਗ ਵਿੱਚ ਨਵਨਿਯੁਕਤ ਕੋਆਰਡੀਨੇਟਰ ਵਿਸ਼ਵਾਨਾਥ ਬੰਟੀ ਦਾ ਸਮੂਹ ਹਲਕਾ ਵਰਕਰ ਸਾਹਿਬਾਨਾਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ। ਵਿਸ਼ਵਾਨਾਥ ਬੰਟੀ ਦੇ ਸਵਾਗਤ ਵਿੱਚ ਬੋਲਦੇ ਐਡਵੋਕੇਟ ਰਣਜੀਤ ਕੁਮਾਰ ਨੇ ਕਿਹਾ ਕੇ ਇਲਾਕੇ ਦੇ ਹਰਮਨ ਪਿਆਰੇ ਕਾਂਗਰਸ ਦੇ ਟਕਸਾਲੀ ਆਗੂ ਨੂੰ ਕੋਆਰਡੀਨੇਟਰ ਲਗਾ ਕੇ ਹਾਈਕਾਮਾਂਡ ਨੇ ਸਹੀ ਅਤੇ ਉਸਾਰੂ ਫੈਸਲਾ ਕੀਤਾ ਹੈ ਅਤੇ ਜਿਸਦਾ ਅਸੀਂ ਸਵਾਗਤ ਕਰਦੇ ਹਾਂ ਅਤੇ ਉਹਨਾਂ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿਗ, ਪ੍ਰਤਾਪ ਸਿੰਘ ਬਾਜਵਾ ਨੇਤਾ ਵਿਰੋਧੀ ਧਿਰ ਅਤੇ ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਿਨੇਟ ਮਨਿਸਟਰ ਸ਼ਾਮਸੁੰਦਰ ਅਰੋੜਾ ਦਾ ਧੰਨਵਾਦ ਕੀਤਾ ਅਤੇ ਭਰੋਸਾ ਦਿੱਤਾ ਕੇ ਵਿਸ਼ਵਾਨਾਥ ਬੰਟੀ ਦੀਂ ਅਗਵਾਈ ਵਿੱਚ ਸੰਗਠਨ ਦਾ ਪ੍ਰਸਾਰ ਕੀਤਾ ਜਾਵੇਗਾ ਅਤੇ ਮਜਬੂਤੀ ਨਾਲ ਕੰਮ ਕਰਦੇ ਹੋਏ ਚੱਬੇਵਾਲ ਨਿਵਾਸੀਆਂ ਨੂੰ ਭ੍ਰਿਸ਼ਟਾਚਾਰ ਬਦਇੰਤਜਾਮੀ ਅਤੇ ਧੱਕੇ ਤੋਂ ਮੁਕਤ ਕਰਵਾਇਆ ਜਾਵੇਗਾ ਮੀਟਿੰਗ ਦੌਰਾਨ ਬਲਾਕ ਪ੍ਰਧਾਨ ਜਗਜੀਤ ਗਿੱਲ, ਭੋਲਾ ਰਾਮ ਜੈਜੋ ਅਤੇ ਐਲ ਡੀ ਐਮ/ ਚੇਅਰਮੈਨ ਬੀਸੀ ਸੈੱਲ ਭੁਪਿੰਦਰ ਸਿੰਘ ਦਿਹਾਣਾ ਅਤੇ ਅਮ੍ਰਿਤਪਾਲ ਸਿੰਘ ਮੈਬਰ ਬਲਾਕ ਪੰਚਾਇਤ ਸੰਮਤੀ, ਸੋਢੀ ਸਾਬਕਾ ਸਰਪੰਚ ਬਡਿਆਲ ਅਤੇ ਯੁਵਾ ਨੇਤਾ ਰਿਸ਼ੂ ਆਦੀਆ, ਬੀਬੀ ਤਜਿੰਦਰ ਕੌਰ, ਸਾਬਕਾ ਸਰਪੰਚ ਤਜਿੰਦਰ ਸਿੰਘ ਬੱਡਲਾ ਸਾਬਕਾ ਸਰਪੰਚ ਲਖਵੀਰ ਲਹਿਲੀ ਸਾਬਕਾ ਸਰਪੰਚ ਪਰਮਜੀਤ ਲਹਿਲੀ ਆਦਿ ਨੇ ਸੰਗਠਨ ਦੇ ਪ੍ਰਸਾਰ ਅਤੇ ਮਜਬੂਤੀ ਲਈ ਆਪਣੇ ਵਿਚਾਰ ਰੱਖੇ ਮੀਟਿੰਗ ਦੌਰਾਨ ਮਾਨਯੋਗ ਕੋਰਡੀਨੇਟਰ ਵਿਸ਼ਵਾਨਾਥ ਬੰਟੀ ਵਲੋਂ ਤਜਿੰਦਰ ਸਿੰਘ ਬਡਲਾ ਨੂੰ ਮੀਤ ਪ੍ਰਧਾਨ ਬਲਾਕ ਚੱਬੇਵਾਲ, ਪ੍ਰਿਤਪਾਲ ਸਿੰਘ ਪੱਟੀ ਨੂੰ ਮੀਤ ਪ੍ਰਧਾਨ ਬੀਸੀ ਸੈੱਲ ਅਤੇ ਓਂਕਾਰ ਸੋਨੀ ਨੂੰ ਸਕੱਤਰ ਨਿਯੁਕਤ ਕੀਤਾ ਗਿਆ।