Tuesday, September 16, 2025

Malwa

ਪੰਜਾਬੀ ਯੂਨੀਵਰਸਿਟੀ ਦੇ 'ਵਰਲਡ ਪੰਜਾਬੀ ਸੈਂਟਰ' ਵਿਖੇ ਕਰਵਾਇਆ ਸਮਾਗਮ

June 14, 2025 06:26 PM
SehajTimes
ਪਟਿਆਲਾ : ਪੰਜਾਬੀ ਯੂਨੀਵਰਸਿਟੀ ਦੇ 'ਵਰਲਡ ਪੰਜਾਬੀ ਸੈਂਟਰ' ਵਿਖੇ 'ਦੱਖਣ ਏਸ਼ੀਆਈ ਦੇਸ਼ਾਂ ਦੇ ਸੰਘ ਦੀ ਲੋੜ ਕਿਉਂ', ਵਿਸ਼ੇ ਉੱਤੇ ਵਿਦਵਤਾ ਪੂਰਨ ਢੰਗ ਨਾਲ ਸਮਾਗਮ ਕਰਵਾਇਆ ਗਿਆ। 
ਸੈਂਟਰ ਦੇ ਡਾਇਰੈਕਟਰ ਪ੍ਰੋ. ਭੀਮਇੰਦਰ ਸਿੰਘ ਨੇ ਦੱਸਿਆ ਕਿ ਸਮਾਗਮ ਦੀ ਪ੍ਰਧਾਨਗੀ ਉੱਘੇ ਲੇਖਕ, ਚਿੰਤਕ ਸ਼੍ਰੀ ਬੀ.ਐੱਸ ਰਤਨ ਨੇ ਕੀਤੀ। ਮੁੱਖ ਮਹਿਮਾਨ ਵਜੋਂ ਪ੍ਰਸਿੱਧ ਨਾਟਕਕਾਰ ਪਦਮ ਸ਼੍ਰੀ ਪ੍ਰਾਣ ਸੱਭਰਵਾਲ ਸ਼ਾਮਿਲ ਹੋਏ। ਇਹਨਾਂ ਤੋਂ ਇਲਾਵਾ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਰਜਿ. ਦੇ ਪ੍ਰਧਾਨ ਪਵਨ ਹਰਚੰਦਪੁਰੀ, ਡਾ. ਸੁਰਜੀਤ ਸਿੰਘ ਭੱਟੀ ਅਤੇ ਐੱਸ.ਡੀ.ਓ ਦਿਆਲ ਸਿੰਘ ਗਿੱਲ ਪ੍ਰਧਾਨਗੀ ਮੰਡਲ ਵਿੱਚ ਸ਼ਾਮਿਲ ਸਨ। ਸ਼ੁਰੂਆਤ ਵਿੱਚ ਜਹਾਜ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੀ ਯਾਦ ਵਿੱਚ ਦੋ ਮਿੰਟ ਮੌਨ ਧਾਰ ਕੇ ਸ਼ਰਧਾਂਜਲੀ ਦਿੱਤੀ ਗਈ। ਸਮਾਗਮ ਦੀ ਸ਼ੁਰੂਆਤ ਅਮਰਜੀਤ ਅਮਨ ਦੇ ਸੁਰੀਲੇ ਗੀਤ ਨਾਲ ਹੋਈ, ਕਵੀ ਦਰਬਾਰ ਵਿੱਚ ਇਕਬਾਲ ਗੱਜਣ, ਅਮਰ ਗਰਗ ਕਲਮਦਾਨ, ਗੁਲਜ਼ਾਰ ਸਿੰਘ ਸ਼ੌਂਕੀ, ਬਲਵਿੰਦਰ ਸਿੰਘ ਭੱਟੀ, ਵਰਿੰਦਰਜੀਤ ਜਾਗੋਵਾਲ, ਜਗਸੀਰ ਸਿੰਘ ਬਾਜਵਾ, ਪਰਮਜੀਤ ਸਿੰਘ, ਹਰਪ੍ਰੀਤ ਕੌਰ ਤੇ ਸਵਿਤਾ ਸ਼ਾਮਿਲ ਸਨ। 
ਡਾ. ਭੀਮ ਇੰਦਰ ਸਿੰਘ ਨੇ ਸਾਰਿਆਂ ਨੂੰ ਜੀ ਆਇਆਂ ਨੂੰ ਕਹਿੰਦਿਆਂ ਸਵਰਾਜ ਸਿੰਘ ਦੀ ਸਮੁੱਚੀ ਸ਼ਖਸੀਅਤ ਬਾਰੇ ਜਾਣਕਾਰੀ ਦਿੰਦਿਆਂ ਸਮਾਗਮ ਦੇ ਵਿਸ਼ੇ ਬਾਰੇ ਚਿੰਤਾ ਅਤੇ ਚਿੰਤਨ ਪੇਸ਼ ਕੀਤਾ। ਉਹਨਾਂ ਕਿਹਾ ਕਿ ਦੁਨੀਆ ਦੀਆਂ ਅਜੋਕੀਆਂ ਹਾਲਤਾਂ ਵਿੱਚ ਆਰਥਿਕ ਅਤੇ ਭਾਈਵਾਲੀ ਸਾਂਝ ਨਾਲ ਅੱਗੇ ਵਧਿਆ ਜਾਵੇ। ਆਪਸੀ ਦੁਸ਼ਮਣੀਆਂ ਘਟਾ ਕੇ ਲੋਕਾਂ ਦੀ ਭਲਾਈ ਲਈ ਯਤਨ ਕੀਤੇ ਜਾਣ ਅਤੇ ਸੰਘ ਬਣਾਇਆ ਜਾਵੇ।
ਪੰਜਾਬ ਦੇ ਵਿਸ਼ਵ ਚਿੰਤਕ ਡਾ. ਸਵਰਾਜ ਸਿੰਘ ਨੇ ਦੱਖਣ ਏਸ਼ੀਆਈ ਸੰਘ ਦੀ ਲੋੜ ਕਿਉਂ ਵਿਸ਼ੇ ਦੇ ਬੋਲਦਿਆਂ ਦੱਸਿਆ ਕਿ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਦੁਨੀਆ ਤਿੰਨ ਧੜਿਆਂ ਵਿੱਚ (ਅਮਰੀਕਨ ਧੜਾ, ਰੂਸੀ ਧੜਾ ਅਤੇ ਧੜਾ ਨਿਰਪੱਖ ਦੇਸ਼) ਵੰਡੀ ਗਈ ਸੀ। ਜੰਗ ਤੋਂ ਬਾਅਦ ਫਿਰ ਦੁਨੀਆ ਅੰਦਰ ਅਮਰੀਕਾ ਅਤੇ ਰੂਸ ਵਿਚਕਾਰ ਵੱਡੀ ਜੰਗ ਸ਼ੁਰੂ ਹੋ ਗਈ ਸੀ। ਇਹ ਜੰਗ ਆਰਥਿਕ ਅਤੇ ਰਾਜਨੀਤਿਕ ਖੇਤਰ ਅੰਦਰ  ਚੱਲਦੀ ਰਹੀ ਸੀ। ਦੁਨੀਆਂ ਦੇ ਨਿਰਪੱਖ ਮੁਲਕ ਆਪਣੇ ਹਿਤਾਂ ਲਈ ਅਮਰੀਕਾ ਨਾਲ ਟਕਰਾਉਂਦੇ ਰਹੇ ਸੀ। ਧੜਾ ਨਿਰਪੱਖ ਦੇਸ਼ਾਂ ਦੀ ਪ੍ਰਧਾਨ ਸ੍ਰੀਮਤੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਉਹ ਲਹਿਰ ਢਿੱਲੀ ਪੈ ਗਈ ਸੋਵੀਅਤ ਯੂਨੀਅਨ ਟੁੱਟ ਕੇ ਬਿਖਰ ਗਿਆ ਜਿਸ ਨਾਲ ਦੁਨੀਆਂ ਉੱਤੇ ਅਮਰੀਕਾ ਦੀ ਚੌਧਰ ਕਾਇਮ ਹੋ ਕੇ ਦੁਨੀਆ ਇੱਕ ਧਰੁਵੀ(one polar) ਬਣ ਗਈ ਸੀ। ਹੁਣ ਦੁਨੀਆ ਦੀਆਂ ਹਾਲਤਾਂ ਬਦਲਣ ਕਾਰਨ ਚੀਨ ਅਤੇ ਰੂਸ ਇਕੱਠੇ ਹੋ ਕੇ  ਅਮਰੀਕਾ ਲਈ ਅਤੇ ਇਸ ਦੇ ਧੜੇ ਨਾਟੋ ਲਈ ਬਰਾਬਰ ਆ ਖੜੇ ਹਨ। ਆਰਥਿਕ ਅਤੇ ਹਥਿਆਰਾਂ ਦੇ ਤੌਰ ਤੇ ਅਮਰੀਕਾ ਦੀ ਤਾਕਤ ਘਟਣ ਨਾਲ ਦੁਨੀਆ ਇੱਕ ਧਰੁਵੀ ਤੋਂ ਬਹੁਤ ਧਰੁਵੀ ਬਣ ਰਹੀ ਹੈ। ਭਾਵੇਂ ਪਹਿਲਾਂ ਬਣੀਆਂ ਏਸ਼ੀਆਈ ਸੰਸਥਾਵਾਂ ਸਾਰਕ, ਆਸੀਆਨ, ਵਿਮਸਟੈਕ ਵਰਗੀਆਂ ਸੰਸਥਾਵਾਂ ਆਪਣੇ ਟੀਚੇ ਪ੍ਰਾਪਤ ਨਹੀਂ ਕਰ ਸਕੀਆਂ, ਪਰ ਹੁਣ ਦੱਖਣ ਏਸ਼ੀਆਈ ਸੰਘ ਜਿਸ ਵਿੱਚ ਭਾਰਤ, ਪਾਕਿਸਤਾਨ, ਅਫਗਾਨਿਸਤਾਨ, ਬੰਗਲਾਦੇਸ਼, ਸ੍ਰੀ ਲੰਕਾ ਅਤੇ ਸਮੁੰਦਰੀ ਟਾਪੂਆਂ ਜਿਹੇ ਦੇਸ਼ ਸ਼ਾਮਿਲ ਹਨ। ਆਪਣੀ ਜਨਸੰਖਿਆ, ਆਰਥਿਕਤਾ ਅਤੇ ਸਮਾਜਿਕ ਸਾਂਝ ਕਾਰਨ ਦੁਨੀਆਂ ਅੰਦਰ ਆਪਣੇ ਵੀ ਇੱਕ ਧਰੁਵ ਖੜ੍ਹਾ ਕਰ ਸਕਦੇ ਹਨ ਅਤੇ ਆਪਣੀ ਆਰਥਿਕ ਅਤੇ ਰਾਜਨੀਤਿਕ ਸ਼ਕਤੀ ਵਧਾ ਸਕਦੇ ਹਨ। ਉਹਨਾਂ ਕਿਹਾ ਕਿ ਇਹ ਸੰਗਠਨ (ਸੰਘ) ਯੂਰਪੀ ਯੂਨੀਅਨ ਦੀ ਤਰਜ਼ ਤੇ ਬਣਾਇਆ ਜਾਵੇ ਉਸ ਸਮੇਂ ਦੀ ਲੋੜ ਹੈ। ਪਵਨ ਹਰਚੰਦਪੁਰੀ ਨੇ ਡਾ. ਸਵਰਾਜ ਸਿੰਘ ਦੇ ਇਸ ਵਿਚਾਰ ਦਾ ਸਮਰਥਨ ਕਰਦਿਆਂ ਦੁਨੀਆ ਦੀਆਂ ਮੁਦਰਾਵਾਂ (currencies) ਦਾ ਮੁੱਲ ਮੁੜ ਤੋਂ (P.P) ਖਰੀਦ ਮੁੱਲ ਅਨੁਸਾਰ ਨਿਰਧਾਰਿਤ ਕੀਤੀਆਂ ਜਾਣ ਕਿਉਂਕਿ ਹੁਣ ਦੁਨੀਆਂ ਅੰਦਰ ਡਾਲਰ, ਪੌਂਡ, ਯੂਰੋ ਆਦਿ ਹੋਰ ਰੁਪਏ ਦੇ ਮੁਕਾਬਲੇ ਘੱਟ ਜਾਵੇਗਾ ਅਤੇ ਮਹਾ ਸ਼ਕਤੀਆਂ ਦੀ ਆਰਥਿਕ ਸ਼ਕਤੀ ਵੀ ਟੁੱਟ ਜਾਵੇਗੀ। ਡਾ. ਸੁਰਜੀਤ ਸਿੰਘ ਭੱਟੀ ਨੇ ਕਾਰਪੋਰੇਟੀ ਤੇ ਤੇ ਕਰੋਨਾ ਸਰਮਾਇਆ (ਜੋ ਸ਼ੇਅਰਾਂ ਤੇ ਕਬਜ਼ਾ ਕਰਕੇ ਕਮਾਇਆ ਜਾਂਦਾ ਹੈ।) ਕਦੇ ਵੀ ਅਜਿਹੇ ਸੰਘਾਂ ਨੂੰ ਕਾਮਯਾਬ ਨਹੀਂ ਹੋਣ ਦੇਵੇਗਾ, ਦੇਸ਼ਾਂ ਨੂੰ ਆਪਸੀ ਯੁੱਧਾਂ ਜਾਂ ਘਰੇਲੂ ਯੁੱਧਾਂ ਵੱਲ ਧਕੇਲ ਦੇਵੇਗਾ। ਕਈ ਹੋਰ ਲੇਖਕਾਂ ਨੇ ਬਹਿਸ ਵਿੱਚ ਭਾਗ ਲਿਆ। ਮੇਘ ਰਾਜ ਬਠਿੰਡਾ ਨੇ ਮੁੱਦੇ ਨੂੰ ਸਾਰਥਿਕ ਕਿਹਾ ਅਤੇ ਡਾ ਸਵਰਾਜ ਸਿੰਘ ਨੇ ਉੱਠੇ ਸਵਾਲਾਂ ਦੇ ਜਵਾਬ ਦਿੱਤੇ। ਸ਼੍ਰੀ ਪ੍ਰਾਣ ਸੱਭਰਵਾਲ ਨੇ ਸਮਾਗਮ ਅਤੇ ਸਮਾਗਮ ਕਰਤਾਵਾਂ ਦੀ ਤਾਰੀਫ ਕੀਤੀ ਅਤੇ ਵਧਾਈ ਦਿੱਤੀ। ਸਮਾਗਮ ਦੇ ਪ੍ਰਧਾਨ ਬੀ.ਐਸ ਰਤਨ ਜੀ ਨੇ ਦੁਨੀਆਂ ਦੀਆਂ ਵਿਸਫੋਟਕ ਹਾਲਤਾਂ ਅੰਦਰ ਮੁਲਕਾਂ ਨੂੰ ਯੁੱਧ ਦੀ ਥਾਂ ਆਪਸੀ ਸਹਿਯੋਗ ਵਧਾਉਣ ਦੀ ਮੰਗ ਕੀਤੀ। ਬਦਲ ਰਹੀ ਦੁਨੀਆ  ਦੀ ਆਰਥਿਕ ਰਾਜਨੀਤਿਕ ਹਾਲਤ ਅਨੁਸਾਰ ਇੱਕਠੇ ਹੋਣ ਅਤੇ ਫੈਸਲਾ ਲੈਣ ਲਈ ਕਿਹਾ। ਵਿਸ਼ੇ ਬਾਬਤ ਆਪਣੇ ਭਾਵਪੂਰਤ ਵਿਚਾਰ ਪੇਸ਼ ਕਰਦਿਆਂ ਸ਼੍ਰੀ ਦਿਆਲ ਸਿੰਘ ਨੇ ਸਾਰਿਆਂ ਦਾ ਧੰਨਵਾਦ ਕੀਤਾ।

Have something to say? Post your comment

 

More in Malwa

ਅਮਨ ਅਰੋੜਾ ਵੱਲੋਂ ਚੀਮਾ ਮੰਡੀ ਵਿਖੇ ਖੇਡ ਸਹੂਲਤਾਂ ਨਾਲ ਲੈਸ ਪੰਜਾਬ ਦਾ ਪਹਿਲਾ ਵਿਲੱਖਣ ਬੱਸ ਅੱਡਾ ਲੋਕਾਂ ਨੂੰ ਸਮਰਪਿਤ

ਰਾਜਪਾਲ ਦੀ ਫੇਰੀ ਦੌਰਾਨ ਦਾਮਨ ਬਾਜਵਾ ਨੇ ਦੱਸੀਆਂ ਮੁਸ਼ਕਿਲਾਂ 

ਸੰਗਰੂਰ ਦੇ ਡਿਪਟੀ ਕਮਿਸ਼ਨਰ ਦੇ ਟਵਿੱਟਰ ਹੈਂਡਲ ਮਾਮਲਾ

ਕਿਸਾਨਾਂ ਨੇ ਹੜ੍ਹ ਪੀੜਤਾਂ ਦੀ ਮਦਦ ਲਈ ਵਿਢੀ ਲਾਮਬੰਦੀ 

ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਪੀਸੀਐਸ (ਪ੍ਰੀਲਿਮਿਨਰੀ) ਪ੍ਰੀਖਿਆ 7 ਦਸੰਬਰ, 2025 ਨੂੰ ਕਰਵਾਉਣ ਦਾ ਫ਼ੈਸਲਾ

ਨੌਜਵਾਨਾਂ ਨੇ ਹੜ੍ਹ ਪੀੜਤਾਂ ਦੀ ਮਦਦ ਦਾ ਚੁਕਿਆ ਬੀੜਾ 

ਨਰੇਸ਼ ਜਿੰਦਲ ਦੀ ਅਗਵਾਈ ਕੈਮਿਸਟਾਂ ਦਾ ਵਫ਼ਦ ਡੀਸੀ ਨੂੰ ਮਿਲਿਆ 

ਹੜਾਂ ਨਾਲ ਹੋਏ ਨੁਕਸਾਨ ਦਾ ਮਿਲ਼ੇ ਪੂਰਾ ਮੁਆਵਜ਼ਾ 

ਸੁਨਾਮ ਦਾ ਅਰਸ਼ਜੀਤ ਕੈਨੇਡਾ ਪੁਲਿਸ 'ਚ ਹੋਇਆ ਭਰਤੀ 

ਹੜਾਂ ਦੀ ਮਾਰ ਝੱਲ ਰਹੇ ਲੋਕਾਂ ਤੇ ਚਿਕਨ ਗੁਨੀਆ ਤੇ ਡੇਂਗੂ ਦੀ ਮਾਰ