Saturday, November 01, 2025

Malwa

'ਮੈਂ ਖ਼ੁਦ ਇੱਕ ਮਾਂ ਹਾਂ ਤੇ ਬੱਚਿਆਂ ਦਾ ਦੁੱਖ ਭਲੀ ਭਾਂਤ ਜਾਣਦੀ ਹਾਂ' : ਡਾ. ਪ੍ਰੀਤੀ ਯਾਦਵ

June 06, 2025 05:56 PM
SehajTimes
ਪੀੜਤ ਮਾਪਿਆਂ ਦਾ ਅਕਹਿ ਤੇ ਅਸਹਿ ਦੁੱਖ ਪਹਾੜ ਤੋਂ ਵੀ ਵੱਡਾ, ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਦੁੱਖ ਦੀ ਘੜੀ 'ਚ ਮਾਪਿਆਂ ਦੇ ਨਾਲ-ਡੀ.ਸੀ.
 
ਪੁਲਿਸ ਵੱਲੋਂ ਮਾਮਲੇ ਦੀ ਪਾਰਦਰਸ਼ੀ ਢੰਗ ਨਾਲ ਜਾਂਚ ਕਰਕੇ ਦੋਸ਼ੀਆਂ ਨੂੰ ਸਖ਼ਤ ਸਜਾਵਾਂ ਦਿਵਾਈਆਂ ਜਾਣਗੀਆਂ'
 
ਸੜਕਾਂ 'ਤੇ ਸਕੂਲੀ ਬੱਚਿਆਂ ਨਾਲ ਨਾ ਵਾਪਰਨ ਹਾਦਸੇ, ਪ੍ਰਸ਼ਾਸਨ ਨੇ ਚੁੱਕੇ ਸਖ਼ਤ ਕਦਮ-ਡਿਪਟੀ ਕਮਿਸ਼ਨਰ
 
ਸਮਾਣਾ : ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਅੱਜ ਇੱਥੇ ਕਿਹਾ ਕਿ ਉਹ 7 ਮਈ ਨੂੰ ਹਾਦਸੇ ਵਾਲੇ ਦਿਨ ਤੋਂ ਹੀ ਬੱਚਿਆਂ ਦੇ ਪੀੜਤ ਪਰਿਵਾਰਾਂ ਦੇ ਦੁੱਖ 'ਚ ਸ਼ਰੀਕ ਰਹੇ ਹਨ। ਉਨ੍ਹਾਂ ਬੱਚਿਆਂ ਦੇ ਮਾਪਿਆਂ ਨਾਲ ਦੁੱਖ ਦਾ ਪ੍ਰ੍ਰਗਟਾਵਾ ਕਰਦਿਆਂ ਭਾਵੁਕਤਾ ਨਾਲ ਆਖਿਆ ਕਿ ਦੁੱਖੀ ਮਾਪਿਆਂ ਦਾ ਅਕਹਿ ਤੇ ਅਸਹਿ ਦੁੱਖ ਪਹਾੜ ਤੋਂ ਵੀ ਵੱਡਾ ਹੈ ਪਰੰਤੂ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਦੁੱਖ ਦੀ ਇਸ ਘੜੀ ਵਿੱਚ ਮਾਪਿਆਂ ਦੇ ਹਮੇਸ਼ਾ ਨਾਲ ਖੜ੍ਹਾ ਹੈ।
ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੇ ਪਟਿਆਲਾ ਪੁਲਿਸ ਨੂੰ ਸਪੱਸ਼ਟ ਨਿਰਦੇਸ਼ ਦਿੱਤੇ ਹਨ ਕਿ ਇਸ ਹਾਦਸੇ ਦੀ ਸਮਾਂਬੱਧ ਤੇ ਪਾਰਦਰਸ਼ੀ ਤੇ ਨਿਰਪੱਖ ਜਾਂਚ ਕਰਕੇ ਦੋਸ਼ੀਆਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ, ਅਤੇ ਕੋਈ ਵੀ ਦੋਸ਼ੀ ਕਾਨੂੰਨ ਤੋਂ ਬਚ ਨਹੀਂ ਸਕੇਗਾ।
ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਉਹ ਖ਼ੁਦ ਇੱਕ ਮਾਂ ਹਨ ਅਤੇ ਬੱਚਿਆਂ ਦਾ ਦੁੱਖ ਭਲੀ ਭਾਂਤ ਜਾਣਦੇ ਹਨ ਅਤੇ ਇਸੇ ਲਈ ਉਨ੍ਹਾਂ ਨੇ ਸਮਾਣਾ ਰੋਡ 'ਤੇ ਸਕੂਲ ਸਮੇਂ ਟਿੱਪਰ ਚਲਾਉਣ 'ਤੇ ਤੁਰੰਤ ਪਾਬੰਦੀ ਦੇ ਹੁਕਮ ਪਾਸ ਕੀਤੇ ਹਨ ਤੇ ਹੋਰ ਸਖ਼ਤ ਕਦਮ ਉਠਾਏ ਹਨ। ਇਸ ਤੋਂ ਬਿਨ੍ਹਾਂ ਭਾਰੀ ਵਾਹਨਾਂ ਦੇ ਚਲਾਨ ਕੱਟੇ ਗਏ ਤੇ ਹੁਣ ਤੱਕ ਪੂਰੀ ਗੰਭੀਰਤਾ ਨਾਲ ਚੈਕਿੰਗ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਦੁਖੀ ਮਾਵਾਂ ਤੇ ਹੋਰ ਪਰਿਵਾਰਕ ਮੈਂਬਰਾਂ ਦਾ ਦੁੱਖ ਵੰਡਾਉਂਦਿਆਂ ਕਿਹਾ ਕਿ ਉਹ ਇਸ ਹਾਦਸੇ ਕਰਕੇ ਧੁਰ ਅੰਦਰੋਂ ਦੁਖੀ ਹਨ ਤੇ ਉਨ੍ਹਾਂ ਦੀ ਪੂਰੀ ਹਮਦਰਦੀ ਪੀੜਤ ਮਾਪਿਆਂ ਦੇ ਨਾਲ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਿਸ ਦਿਨ ਇਹ ਹਾਦਸਾ ਵਾਪਰਿਆ ਸੀ ਉਸ ਦਿਨ ਉਹ ਖ਼ੁਦ ਤੇ ਏ.ਡੀ.ਸੀ. ਇਸ਼ਾ ਸਿੰਗਲ, ਰਾਜਿੰਦਰਾ ਹਸਪਤਾਲ, ਅਮਰ ਹਸਪਤਾਲ ਤੇ ਹੋਰ ਨਿਜੀ ਹਸਪਤਾਲ ਵਿਖੇ ਮੌਕੇ 'ਤੇ ਪਹੁੰਚ ਕੇ ਸਾਰੇ ਮਾਪਿਆਂ ਨੂੰ ਮਿਲੇ ਸਨ ਅਤੇ ਬੱਚਿਆਂ ਨਾਲ ਵਾਪਰੇ ਇਸ ਹਾਦਸੇ 'ਤੇ ਡੂੰਘੇ ਦਾ ਦੁੱਖ ਦਾ ਪ੍ਰਗਟਾਵਾ ਕੀਤਾ ਸੀ। ਇਸ ਤੋਂ ਬਿਨ੍ਹਾਂ ਡਾਕਟਰਾਂ ਤੇ ਸਿਹਤ ਵਿਭਾਗ ਨੂੰ ਇਲਾਜ ਲਈ ਲੋੜੀਂਦੇ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ ਸਨ। ਜਦੋਂ ਕਿ ਉਨ੍ਹਾਂ ਦੇ ਸਹਾਇਕ ਕਮਿਸ਼ਨਰ ਤੇ ਐਸ.ਡੀ.ਐਮ ਰਿਚਾ ਗੋਇਲ ਪਹਿਲੇ ਦਿਨ ਤੋਂ ਹੀ ਮਾਪਿਆਂ ਦੇ ਨਾਲ ਸੰਪਰਕ ਵਿੱਚ ਰਹੇ ਹਨ।

Have something to say? Post your comment

 

More in Malwa

ਮਾਨਸਾ ਵਿੱਚ ਕੀਟਨਾਸ਼ਕ ਦਵਾਈਆਂ ਦੀ ਦੁਕਾਨ 'ਤੇ ਹੋਈ ਗੋਲੀਬਾਰੀ ਵਿੱਚ ਸ਼ਾਮਲ ਦੋ ਵਿਅਕਤੀ ਕਾਬੂ; ਦੋ ਪਿਸਤੌਲ ਬਰਾਮਦ

ਬਠਿੰਡਾ ਦੇ ਸਕੂਲ ਦੀਆਂ ਕੰਧਾਂ 'ਤੇ ਖਾਲਿਸਤਾਨ ਪੱਖੀ ਨਾਅਰੇ ਲਿਖਣ ਵਾਲੇ ਐਸਐਫਜੇ ਦੇ ਤਿੰਨ ਕਾਰਕੁਨ ਕਾਬੂ

ਸ੍ਰੀ ਕਾਲੀ ਮਾਤਾ ਮੰਦਰ, ਪਟਿਆਲਾ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਅਰਵਿੰਦ ਕੇਜਰੀਵਾਲ ਵੱਲੋਂ 75 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਸ਼ੁਭ-ਅਰੰਭ

ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਪਿੰਡ ਬਾਲਦ ਖੁਰਦ ਤੇ ਬਾਲਦ ਕਲਾਂ ’ਚ ਖੇਡ ਮੈਦਾਨਾਂ ਦੇ ਨਿਰਮਾਣ ਦੇ ਕੰਮ ਕਰਵਾਏ ਸ਼ੁਰੂ

ਸਿਹਤ ਕਾਮਿਆਂ ਨੇ ਹੈਲਥ ਮੰਤਰੀ ਨਾਲ ਕੀਤੀ ਮੁਲਾਕਾਤ 

ਪੱਕੀਆ ਮੰਡੀਆਂ ਹੋਣ ਦੇ ਬਾਵਜੂਦ ਵੀ ਕਿਸਾਨ ਦੀ ਫਸਲ ਕੱਚੇ ਫੜਾ 'ਚ' ਰੁਲ ਰਹੀ

ਪੰਜਾਬ ਵਿੱਚ ਪਹਿਲੀ ਵਾਰ ਪੁਲਿਸ ਮੁਲਾਜ਼ਮਾਂ ਦੀ ਗਿਣਤੀ ਇੱਕ ਲੱਖ ਤੋਂ ਪਾਰ ਹੋਵੇਗੀ : ਮੁੱਖ ਮੰਤਰੀ

ਗਾਣਿਆਂ 'ਚ ਸਰਪੰਚਾਂ ਦੀ ਇੱਜ਼ਤ ਨਾਲ ਖਿਲਵਾੜ ਨਹੀਂ ਬਰਦਾਸ਼ਤ : ਲਖਮੀਰਵਾਲਾ 

ਘਰ ਦੀ ਕੁਰਕੀ ਕਰਨ ਨਹੀਂ ਆਇਆ ਕੋਈ ਬੈਂਕ ਅਧਿਕਾਰੀ 

ਮਨਿੰਦਰ ਲਖਮੀਰਵਾਲਾ ਨੇ ਗਾਇਕ ਗੁਲਾਬ ਸਿੱਧੂ ਦੇ ਗਾਣੇ ਦਾ ਕੀਤਾ ਵਿਰੋਧ