Wednesday, December 17, 2025

Chandigarh

ਏ.ਡੀ.ਸੀ. ਵੱਲੋਂ  ਫਰਮ ਕੈਨਿੰਨਵੀਜ਼ਾਜ਼ ਇੰਟਰਨੈਸ਼ਨਲ ਐਜ਼ੁਕੇਸ਼ਨ ਸਰਵਿਸਿਜ ਪ੍ਰਾਇ: ਲਿਮਿ: ਦਾ ਲਾਇਸੰਸ ਰੱਦ

June 05, 2025 04:00 PM
SehajTimes

ਸਾਹਿਬਜ਼ਾਦਾ ਅਜੀਤ ਸਿੰਘ ਨਗਰ : ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6 (1) (ਈ) ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਗੀਤਿਕਾ ਸਿੰਘ ਵੱਲੋਂ ਫਰਮ ਕੈਨਿੰਨਵੀਜ਼ਾਜ਼ ਇੰਟਰਨੈਸ਼ਨਲ ਐਜ਼ੁਕੇਸ਼ਨ ਸਰਵਿਸਿਜ ਪ੍ਰਾਇ: ਲਿਮਿ: ਦਾ ਲਾਇਸੰਸ ਰੱਦ ਕਰ ਦਿੱਤਾ ਗਿਆ ਹੈ।

ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਗੀਤਿਕਾ ਸਿੰਘ ਵੱਲੋਂ ਜਾਣਕਾਰੀ ਦਿੰਦਿਆ ਦੱਸਿਆ ਗਿਆ ਕਿ ਫਰਮ ਕੈਨਿੰਨਵੀਜ਼ਾਜ਼ ਇੰਟਰਨੈਸ਼ਨਲ ਐਜ਼ੁਕੇਸ਼ਨ ਸਰਵਿਸਿਜ ਪ੍ਰਾਇ: ਲਿਮਿ: ਐਸ.ਸੀ.ਓ. ਨੰਬਰ 06, ਬਲਾਕ-ਏ, ਹੇਠਲੀ ਮੰਜ਼ਿਲ, ਚੰਡੀਗੜ੍ਹ ਸਿਟੀ ਸੈਂਟਰ, ਵੀ.ਆਈ.ਪੀ. ਰੋਡ, ਜ਼ੀਰਕਪੁਰ, ਤਹਿਸੀਲ ਡੇਰਾਬਸੀ, ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਮਾਲਕ ਸ੍ਰੀ ਸ੍ਰੀਮਤੀ ਊਮਾ ਗੁਪਤਾ (ਡਾਇਰੈਕਟਰ) ਪਤਨੀ ਸ੍ਰੀ ਅਨਿਲ ਕੁਮਾਰ ਮਕਾਨ ਨੰ: 239, ਸੈਕਟਰ-07, ਅਰਬਨ ਅਸਟੇਟ, ਅੰਬਾਲਾ ਸਿਟੀ, ਅੰਬਾਲਾ, ਜ਼ਿਲ੍ਹਾ ਅੰਬਾਲਾ, ਹਰਿਆਣਾ ਅਤੇ ਸ੍ਰੀ ਗੌਰਵ ਬੰਸਲ (ਡਾਇਰੈਕਟਰ) ਪੁੱਤਰ ਸ੍ਰੀ ਰਵਿੰਦਰ ਬੰਸਲ, ਮਕਾਨ ਨੰ: 35, ਹੁਡਾ ਆਰ-1, ਵਾਰਡ ਨੰ: 07, ਚੀਕਾ, ਜ਼ਿਲ੍ਹਾ ਕੈਥਲ, ਹਰਿਆਣਾ ਨੂੰ ਕੰਸਲਟੈਂਸੀ ਅਤੇ ਕੋਚਿੰਗ ਇੰਸਚਿਊਟ ਆਫ ਆਈਲੈਟਸ ਦੇ ਕੰਮ ਲਈ  ਲਾਇਸੰਸ ਨੰ: 562/ਆਈ.ਸੀ., ਮਿਤੀ 12.05.2023  ਜਾਰੀ ਕੀਤਾ ਗਿਆ ਸੀ, ਜਿਸ ਦੀ ਮਿਆਦ ਮਿਤੀ 11.05.2028 ਤੱਕ ਹੈ।


ਵਧੀਕ ਡਿਪਟੀ ਕਮਿਸ਼ਨਰ ਵੱਲੋਂ ਦੱਸਿਆ ਗਿਆ ਕਿ ਲਾਇਸੰਸੀ ਨੂੰ ਮਹੀਨਾਵਾਰ ਰਿਪੋਰਟ, ਫਰਮ ਸਬੰਧੀ ਇਸ਼ਤਿਹਾਰਾਂ ਅਤੇ ਸੈਮੀਨਾਰ ਦੀ ਜਾਣਕਾਰੀ ਅਤੇ ਛਿਮਾਹੀ ਰਿਪੋਰਟ ਸਰਕਾਰ ਨੂੰ ਭੇਜਣ ਲਈ ਹਦਾਇਤ ਕੀਤੀ ਗਈ ਸੀ। ਉਪ ਮੰਡਲ ਮੈਜਿਸਟਰੇਟ, ਡੇਰਾਬੱਸੀ ਦੀ ਰਿਪੋਰਟ ਅਨੁਸਾਰ ਫਰਮ/ਕੰਪਨੀ ਦੀ ਚੈਕਿੰਗ ਦੌਰਾਨ ਪਾਇਆ ਗਿਆ ਕਿ ਕੰਪਨੀ ਪਾਸ ਵੈਲਿਡ ਲਾਇਸੰਸ ਹੈ ਅਤੇ ਫਾਇਰ ਐਨ.ਓ.ਸੀ. ਨਹੀਂ ਸੀ। ਪ੍ਰੰਤੂ ਫਰਮ ਵੱਲੋਂ ਕੋਈ ਸੂਚਨਾ/ਜਵਾਬ ਨਹੀਂ ਭੇਜਿਆ ਗਿਆ।

ਉਨ੍ਹਾਂ ਦੱਸਿਆ ਕਿ ਨਾਇਬ ਤਹਿਸੀਲਦਾਰ, ਜੀਰਕਪੁਰ ਤੋਂ ਨੋਟਿਸ ਸਬੰਧੀ ਤਮੀਲੀ ਰਿਪੋਰਟ ਪ੍ਰਾਪਤ ਹੋਈ ਹੈ ਕਿ ਉਕਤ ਪਤੇ ਅਨੁਸਾਰ ਦਫਤਰ ਬੰਦ ਪਿਆ ਹੈ ਅਤੇ ਸੰਮਨ ਦੀ ਕਾਪੀ ਮੌਕੇ ਤੇ ਚਸਪਾ ਕੀਤੀ ਗਈ ਹੈ।

ਉਨ੍ਹਾਂ ਅੱਗੇ ਕਿਹਾ ਕਿ ਲਾਇਸੰਸੀ ਵੱਲੋਂ ਮਹੀਨਾਵਾਰ ਰਿਪੋਰਟ, ਫਰਮ ਸਬੰਧੀ ਇਸ਼ਤਿਹਾਰਾਂ ਅਤੇ ਸੈਮੀਨਾਰ ਦੀ ਜਾਣਕਾਰੀ ਨਹੀਂ ਦਿੱਤੀ ਗਈ ਅਤੇ ਨਾ ਹੀ ਛਿਮਾਹੀ ਰਿਪੋਰਟ ਬਾਰੇ ਇਸ ਦਫਤਰ ਨੂੰ ਸੂਚਿਤ ਕੀਤਾ ਹੈ। ਇਸ ਤੋਂ ਇਲਾਵਾ ਲਾਇਸੰਸੀ ਵੱਲੋਂ ਨੋਟਿਸ ਦਾ ਜਵਾਬ ਵੀ ਨਹੀਂ ਭੇਜਿਆ ਗਿਆ ਹੈ। ਜਿਸ ਕਰਕੇ ਲਾਇਸੰਸੀ ਨੂੰ ਮੁੜ ਨੋਟਿਸ ਪੱਤਰ ਜਾਰੀ ਕੀਤੀ ਗਿਆ। ਦਫਤਰੀ ਪਤੇ ਤੇ ਜਾਰੀ ਨੋਟਿਸ ਅਣਡਲੀਵਰ ਪ੍ਰਾਪਤ ਹੋਇਆ ਹੈ।

ਉਨ੍ਹਾਂ ਨੇ ਦੱਸਿਆ ਕਿ ਲਾਇਸੰਸੀ ਵੱਲੋਂ ਦਰਖਾਸਤ ਰਾਹੀਂ ਜਵਾਬ ਭੇਜਿਆ ਗਿਆ ਹੈ ਕਿ ਨਿੱਜੀ ਹਾਲਾਤਾਂ ਦੇ ਕਾਰਨ, ਉਨ੍ਹਾਂ ਨੇ 3-4 ਮਹੀਨਿਆਂ ਦੇ ਅੰਦਰ ਕੰਮ ਬੰਦ ਕਰ ਦਿੱਤਾ ਗਿਆ ਸੀ। ਇਸ ਸਮੇਂ ਦੌਰਾਨ, ਕੋਈ ਸਲਾਹ-ਮਸ਼ਵਰਾ ਸੇਵਾਵਾਂ ਨਹੀਂ ਚਲਾਈਆਂ ਗਈਆਂ ਅਤੇ ਨਾ ਹੀ ਗਾਹਕਾਂ ਜਾਂ ਵਿਦਿਆਰਥੀਆਂ ਤੋਂ ਫੀਸਾਂ ਦੇ ਰੂਪ ਵਿੱਚ ਕੋਈ ਭੁਗਤਾਨ ਕੀਤਾ ਗਿਆ। ਇਸ ਤੋਂ ਇਲਾਵਾ, ਫਰਮ ਸਬੰਧੀ ਕਿਸੇ ਵੀ ਇਸ਼ਤਿਹਾਰਾਂ ਅਤੇ ਸੈਮੀਨਾਰ ਦਾ ਆਯੋਜਨ ਨਹੀਂ ਕੀਤਾ ਗਿਆ ਸੀ। ਉਨ੍ਹਾਂ ਵੱਲੋਂ ਭਵਿੱਖ ਵਿੱਚ ਇਸ ਕਾਰੋਬਾਰ ਨੂੰ ਮੁੜ ਸ਼ੁਰੂ ਕਰਨਾ ਜਾਂ ਅੱਗੇ ਵਧਾਉਣ ਦਾ ਕੋਈ ਇਰਾਦਾ ਨਹੀਂ ਹੈ।

ਵਧੀਕ ਡਿਪਟੀ ਕਮਿਸ਼ਨਰ ਵੱਲੋਂ ਦੱਸਿਆ ਗਿਆ ਕਿ ਲਾਇਸੰਸੀ ਦੀ ਮੰਗ ਅਨੁਸਾਰ ਅਤੇ ਫਰਮ ਸਬੰਧੀ ਉਕਤ ਦਰਸਾਈ ਗਈ ਸਥਿਤੀ ਦੇ ਅਧਾਰ ਤੇ ਲਾਇਸੰਸੀ ਵੱਲੋਂ ਐਕਟ/ਰੂਲਜ ਅਤੇ ਅਡਵਾਈਜਰੀ ਅਨੁਸਾਰ ਦਫਤਰ ਬੰਦ ਹੋਣ ਕਰਕੇ, ਕੰਮ ਨਾ ਕਰਨ ਕਰਕੇ, ਛਿਮਾਹੀ ਰਿਪੋਰਟ ਨਾ ਭੇਜਣ ਕਰਕੇ, ਲਾਇਸੰਸ ਦੀਆਂ ਧਾਰਾਵਾਂ ਦੀ ਪਾਲਣਾਂ ਨਾ ਕਰਨ ਕਰਕੇ, ਨੋਟਿਸ ਦਾ ਜਵਾਬ/ਸਪਸ਼ਟੀਕਰਨ ਨਾ ਦੇਣ ਕਰਕੇ ਕੰਪਨੀ/ਫਰਮ ਅਤੇ ਲਾਇਸੰਸੀ ਵੱਲੋਂ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੁਲੇਸ਼ਨ ਐਕਟ-2012 ਦੇ ਸੈਕਸ਼ਨ 6(1)(e) ਦੇ ਉਪਬੰਧਾਂ ਅਧੀਨ ਉਲੰਘਣਾ ਕੀਤੀ ਗਈ ਹੈ।

ਇਸ ਲਈ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6(1) (ਈ) ਦੇ ਉਪਬੰਧਾਂ ਤਹਿਤ ਮਿਲੀਆ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਫਰਮ ਕੈਨਿੰਨਵੀਜ਼ਾਜ਼ ਇੰਟਰਨੈਸ਼ਨਲ ਐਜ਼ੁਕੇਸ਼ਨ ਸਰਵਿਸਿਜ ਪ੍ਰਾਇ: ਲਿਮਿ: ਨੂੰ ਕੰਸਲਟੈਂਸੀ ਅਤੇ ਕੋਚਿੰਗ ਇੰਸਚਿਊਟ ਆਫ ਆਈਲੈਟਸ ਦੇ ਕੰਮ ਲਈ  ਲਾਇਸੰਸ ਨੰ: 562/ਆਈ.ਸੀ., ਮਿਤੀ 12.05.2023 ਨੂੰ ਤੁਰੰਤ ਪ੍ਰਭਾਵ ਤੋਂ ਰੱਦ/ਕੈਂਸਲ ਕਰ ਦਿੱਤਾ ਗਿਆ ਹੈ।

ਇਸ ਤੋਂ ਇਲਾਵਾ ਐਕਟ/ਰੂਲਜ਼ ਮੁਤਾਬਕ ਜੇਕਰ ਭਵਿੱਖ ਵਿੱਚ ਉਕਤ ਕੰਪਨੀ/ਫਰਮ/ਪਾਰਟਨਰਸ਼ਿਪ ਜਾਂ ਇਸ ਦੇ ਲਾਇਸੰਸੀ/ਡਾਇਰੈਕਟਰਜ/ਫਰਮ ਦੀ ਪਾਰਟਨਰ ਦੇ ਖਿਲਾਫ ਕੋਈ ਵੀ ਸ਼ਿਕਾਇਤ ਆਦਿ ਪ੍ਰਾਪਤ ਹੁੰਦੀ ਹੈ ਤਾਂ ਉਸ ਲਈ ਉਕਤ  ਕੰਪਨੀ/ਡਾਇਰੈਕਟਰ/ਪਾਰਟਨਰ/ਲਾਇਸੰਸੀ ਹਰ ਪੱਖੋਂ ਜਿੰਮੇਵਾਰ ਹੋਣਗੇ ਅਤੇ ਇਸਦੀ ਭਰਪਾਈ ਕਰਨ ਲਈ ਵੀ  ਜਿੰਮੇਵਾਰ ਹੋਣਗੇ।

 

Have something to say? Post your comment

 

More in Chandigarh

ਪੰਜਾਬ ਵਿੱਚ ਸੇਵਾ ਡਿਲੀਵਰੀ ਨੈੱਟਵਰਕ ਨੂੰ ਹੋਰ ਮਜ਼ਬੂਤ ਕਰਨ ਲਈ ਖੋਲ੍ਹੇ ਜਾਣਗੇ 54 ਨਵੇਂ ਸੇਵਾ ਕੇਂਦਰ

ਮੁੱਖ ਮੰਤਰੀ ਨੇ ਪੰਜਾਬ ਨੂੰ ਯੂ.ਕੇ. ਲਈ ਨਿਵੇਸ਼ ਹੱਬ ਵਜੋਂ ਪੇਸ਼ ਕੀਤਾ

ਯੁੱਧ ਨਸ਼ਿਆਂ ਵਿਰੁੱਧ’: 290ਵੇਂ ਦਿਨ, ਪੰਜਾਬ ਪੁਲਿਸ ਨੇ 76 ਨਸ਼ਾ ਤਸਕਰਾਂ ਨੂੰ 2.2 ਕਿਲੋ ਹੈਰੋਇਨ, 10 ਕਿਲੋ ਅਫੀਮ ਸਮੇਤ ਕੀਤਾ ਗ੍ਰਿਫ਼ਤਾਰ

ਮੋਹਿੰਦਰ ਭਗਤ ਵੱਲੋਂ ਸਾਬਕਾ ਸੈਨਿਕਾਂ ਦੇ ਮਸਲੇ ਪਹਿਲ ਦੇ ਆਧਾਰ ’ਤੇ ਹੱਲ ਕਰਨ ਦੇ ਹੁਕਮ

ਪੰਜਾਬ ਵਿਧਾਨ ਸਭਾ ਸਪੀਕਰ ਵੱਲੋਂ ਬ੍ਰਿਟਿਸ਼ ਕੋਲੰਬੀਆ ਦੇ ਸਪੀਕਰ ਨਾਲ ਮੁਲਾਕਾਤ, ਦੋਵਾਂ ਦੇਸ਼ਾਂ ਦਰਮਿਆਨ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਕੀਤਾ ਵਿਚਾਰ-ਵਟਾਂਦਰਾ

ਪੰਜਾਬ ਸਰਕਾਰ ਵੱਲੋਂ ਸ਼ਹੀਦੀ ਸਭਾ ਮੌਕੇ ਸੰਗਤ ਲਈ ਸਿਹਤ ਸਹੂਲਤਾਂ, ਆਵਾਜਾਈ, ਸਾਫ-ਸਫਾਈ ਅਤੇ ਸੁਰੱਖਿਆ ਵਿਵਸਥਾ ਦੇ ਵਿਆਪਕ ਬੰਦੋਬਸਤ : ਮੁੱਖ ਮੰਤਰੀ

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਐਨ.ਐਚ.ਐਮ. ਅਧੀਨ ਏ.ਐਨ.ਐਮ. ਅਤੇ ਸਟਾਫ ਨਰਸਾਂ ਦੀਆਂ 1,568 ਖਾਲੀ ਅਸਾਮੀਆਂ ਭਰਨ ਨੂੰ ਪ੍ਰਵਾਨਗੀ

ਮੁਹਾਲੀ ਦੀ ਅਦਾਲਤ ਨੇ ਹੈੱਡ ਕਾਂਸਟੇਬਲ ਨੂੰ 4 ਸਾਲ ਦੀ ਸਖ਼ਤ ਕੈਦ ਅਤੇ 20000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ

ਵਿਧਾਇਕ  ਕੁਲਵੰਤ ਸਿੰਘ ਨੇ 17. 71 ਕਰੋੜ ਦੀ ਲਾਗਤ ਨਾਲ ਬਣਨ ਜਾ ਰਹੇ ਚੌਂਕਾਂ ਅਤੇ ਟੀ-ਜੰਕਸ਼ਨਾਂ ਦੇ ਕੰਮ ਦੀ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਤੋਂ ਕੀਤੀ ਸ਼ੁਰੂਆਤ

ਕਬੱਡੀ ਪ੍ਰਮੋਟਰ ਕਤਲ ਮਾਮਲਾ: ਮੋਹਾਲੀ ਪੁਲਿਸ ਵੱਲੋਂ ਦੋਸ਼ੀਆਂ ਦੀ ਪਛਾਣ