ਅੰਮ੍ਰਿਤਸਰ : ਅੰਮ੍ਰਿਤਸਰ ਦੇ ਰਾਜਾਸਾਂਸੀ ਦੇ ਪਿੰਡ ਬੋਪਾਰਾਏ ਤੋਂ ਅਣਖ ਖਾਤਰ ਦੋ ਪਿਆਰ ਕਰਨ ਵਾਲੇ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਕੁੜੀ ਅਤੇ ਉਸ ਦੇ ਪ੍ਰੇਮੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲਾ ਕੋਈ ਹੋਰ ਨਹੀਂ ਸਗੋਂ ਕੁੜੀ ਦਾ ਪਿਤਾ ਹੀ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਜੋਬਨਦੀਪ ਸਿੰਘ ਅਤੇ ਕੁੜੀ ਦੀ ਪਛਾਣ ਸੁਖਬੀਰ ਕੌਰ ਵਜੋਂ ਹੋਈ ਹੈ। ਨੌਜਵਾਨ 20 ਕਿਲੋਮੀਟਰ ਦੂਰ ਕਾਕੜ ਪਿੰਡ ਤੇ ਰਹਿੰਦਾ ਸੀ ਅਤੇ ਰੇਤਾ ਮਿੱਟੀ ਦਾ ਕੰਮ ਕਰਦਾ ਸੀ। ਦੋਵੇਂ ਵਿਆਹ ਕਰਵਾਉਣਾ ਚਾਹੁੰਦੇ ਸਨ। ਕੁੜੀ ਦੇ ਪਰਿਵਾਰ ਮੁਤਾਬਕ ਉਨ੍ਹਾਂ ਵੱਲੋਂ ਮੁੰਡੇ ਦੇ ਪਰਿਵਾਰ ਨਾਲ ਵਿਆਹ ਸਬੰਧੀ ਗੱਲਬਾਤ ਵੀ ਕੀਤੀ ਗਈ ਸੀ ਪਰ ਉਹ ਨਹੀਂ ਮੰਨੇ। ਦੋਵੇਂ ਘਰੋਂ ਭੱਜ ਗਏ ਸਨ ਇਸ ਮੌਕੇ ਡੀਐਸਪੀ ਨੇ ਦੱਸਿਆ ਕਿ ਨੌਜਵਾਨ ਜੋਬਨ ਦੀਪ ਸਿੰਘ ਗੁਰਦਿਆਲ ਸਿੰਘ ਦੇ ਘਰ ਆਉਂਦਾ-ਜਾਂਦਾ ਸੀ ਅਤੇ ਗੁਰਦਿਆਲ ਦੀ ਧੀ ਸੁਖਬੀਰ ਕੌਰ ਨਾਲ ਪਿਆਰ ਹੋ ਗਿਆ ਅਤੇ ਉਹ ਬਾਹਰ ਵੀ ਮਿਲਣ ਲੱਗ ਪਏ। ਜਦੋਂ ਸੁਖਬੀਰ ਕੌਰ ਦੇ ਪਿਤਾ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਆਪਣੀ ਧੀ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਉਸ ਨੇ ਇਨਕਾਰ ਕਰ ਦਿੱਤਾ ਤਾਂ ਅੱਜ ਗੁਰਦਿਆਲ ਸਿੰਘ ਨੇ ਤੇਜ਼ਧਾਰ ਹਥਿਆਰਾਂ ਨਾਲ ਦੋਵਾਂ ਦਾ ਕਤਲ ਕਰ ਦਿੱਤਾ।