ਭਿੱਖੀਵਿੰਡ : ਧਵਨ ਨਰਸਿੰਗ ਹੋਮ ਭਿੱਖੀਵਿੰਡ ਯੂਨਿਟ ਕਾਰਪੋਰੇਟ ਹਸਪਤਾਲ ਵੱਲੋਂ ਸਿਹਤ ਸੇਵਾਵਾਂ ਨੂੰ ਲੋਕਾਂ ਤੱਕ ਪਹੁੰਚਾਉਣ ਦੇ ਉਦੇਸ਼ ਨਾਲ ਇਕ ਦਿਨਾ ਫ੍ਰੀ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਵਿੱਚ ਲਗਭਗ 250 ਮਰੀਜ਼ਾਂ ਦੀ ਮੁਫ਼ਤ ਜਾਂਚ ਕੀਤੀ ਗਈ ਅਤੇ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ।
ਇਸ ਮੈਡੀਕਲ ਕੈਂਪ ਵਿੱਚ ਦਿਲ ਦੇ ਰੋਗਾਂ ਦੇ ਮਾਹਰ ਡਾ. ਵਿਨੋਦ ਕੁਮਾਰ, ਡਾ. ਨੀਰਜ ਭੰਡਾਰੀ ਅਤੇ ਹੱਡੀਆਂ ਦੇ ਮਾਹਰ ਡਾਕਟਰ ਨੇ ਮਰੀਜ਼ਾਂ ਦੀਆ ਹੱਡੀਆਂ ਅਤੇ ਜੋੜਾਂ , ਦਿਲ ਦੀਆਂ ਬਿਮਾਰੀਆਂ,ਬਲੱਡ ਪ੍ਰੈਸ਼ਰ, ਸ਼ੂਗਰ ਅਤੇ ਛਾਤੀ ਦੇ ਰੋਗ, ਜਿਗ਼ਰ ਅਤੇ ਪੇਟ, ਜਨਾਨਾ ਰੋਗਾਂ ਦਾ ਚੈੱਕਅਪ ਸਮੇਤ ਹੋਰ ਬੀਮਾਰੀਆਂ ਦੀ ਜਾਂਚਾਂ ਕੀਤੀਆਂ।
ਕੈਂਪ ਦੌਰਾਨ ਹਸਪਤਾਲ ਦੀ ਮਾਰਕੀਟਿੰਗ ਟੀਮ ਸੁਰਜੀਤ ਸਿੰਘ, ਗੁਰਪ੍ਰੀਤ ਭੁੱਲਰ ਅਤੇ ਬਲਜੀਤ ਸਿੰਘ ਗਿੱਲ ਨੇ ਵਿਸ਼ੇਸ਼ ਭੂਮਿਕਾ ਨਿਭਾਈ। ਇਸ ਦੇ ਨਾਲ-ਨਾਲ ਹਸਪਤਾਲ ਦਾ ਸਮੂਹ ਸਟਾਫ ਵੀ ਪੂਰੀ ਤਰ੍ਹਾਂ ਸਰਗਰਮ ਰਹੇ।