Tuesday, September 16, 2025

Doaba

ਹਲਕਾ ਚੱਬੇਵਾਲ ਦੇ ਪਿੰਡਾਂ ਦੀ ਬਿਜਲੀ ਬਹਾਲੀ ਸੰਬੰਧੀ ਐਮ ਐਲ ਏ ਡਾ. ਇਸ਼ਾਂਕ ਵੱਲੋ ਪਾਵਰ-ਕਾਮ ਅਫ਼ਸਰਾਂ ਨਾਲ ਹੰਗਾਮੀ ਮੀਟਿੰਗ

May 30, 2025 07:03 PM
SehajTimes

ਹੁਸ਼ਿਆਰਪੁਰ : ਹਲਕਾ ਚੱਬੇਵਾਲ ਦੇ ਸਮੂਹ ਪਾਵਰ ਕਮ ਅਫ਼ਸਰਾਂ ਅਤੇ ਕਰਮੀਆਂ ਨਾਲ ਵੱਖ-ਵੱਖ ਪਿੰਡਾਂ ਦੇ ਸਰਪੰਚਾਂ, ਬਲਾਕ ਪ੍ਰਧਾਨਾ ਅਤੇ ਜਿੰਮੀਦਾਰਾਂ ਦੀ ਮੌਜੂਦਗੀ ਵਿੱਚ ਹਲਕਾ ਵਿਧਾਇਕ ਡਾ. ਇਸ਼ਾਂਕ ਕੁਮਾਰ ਨੇ ਮੀਟਿੰਗ ਕੀਤੀ ਜਿਸ ਵਿੱਚ ਬੀਤੇ ਸਮੇਂ ਵਿੱਚ ਖਰਾਬ ਮੌਸਮ ਅਤੇ ਹਨੇਰੀ-ਤੂਫ਼ਾਨ ਕਰਕੇ ਬਿਜਲੀ ਦੀ ਬਹਾਲੀ ਵਿੱਚ ਆਈਆਂ ਦਿੱਕਤਾਂ ਸਬੰਧੀ ਚਰਚਾ ਕੀਤੀ ਗਈ।ਇਸ ਮੌਕੇ ‘ਤੇ ਐਕਸੀਅਨ ਪਾਵਰ-ਕਾਮ ਵਿਨੈਦੀਪ ਸਿੰਘ ਐਕਸੀਅਨ ਮਾਹਿਲਪੁਰ, ਸੁਖਜਿੰਦਰ ਸਿੰਘ ਐਸ ਡੀ ਉ ਬਸੀ ਕਲਾਂ, ਅਮਰਜੀਤ ਸਿੰਘ ਐਸ ਡੀ ਉ ਸੈਲਾ ਖੁਰਦ, ਸੁਖਵਿੰਦਰ ਸਿੰਘ ਐਸ ਡੀ ਉ ਪਾਲਦੀ, ਰਵਿੰਦਰ ਸਿੰਘ ਐਸ ਡੀ ਉ ਮਾਹਿਲਪੁਰ ਸਮੇਤ ਪਿੰਡਾਂ ਦੇ ਸਰਪੰਚ ਅਤੇ ਸਮੂਹ ਜਿੰਮੀਦਾਰਾਂ ਨੇ ਆਪਣੇ ਪਿੰਡਾਂ ਦੀਆਂ ਸਮੱਸਿਆਵਾਂ ਸੰਬੰਧੀ ਵਿਧਾਇਕ ਅਤੇ ਪਾਵ-ਕਾਮ ਅਫ਼ਸਰਾਂ ਨੂੰ ਅਵਗਤ ਕਰਵਾਇਆ।ਇਸ ਮੌਕੇ ‘ਤੇ ਵਿਧਾਇਕ ਡਾ. ਇਸ਼ਾਂਕ ਨੇ ਦੱਸਿਆ ਕਿ ਮੈਂ ਬੀਤੇ ਕਈ ਦਿਨਾਂ ਤੋਂ ਪਿੰਡਾਂ ਦੀਆਂ ਇਹਨਾਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਯਤਨ ਕਰ ਰਿਹਾ ਹਾਂ ਅਤੇ ਇਸ ਸੰਬੰਧੀ ਕਾਫ਼ੀ ਮੁਸ਼ਕਿਲਾਂ ਦੂਰ ਕੀਤੀਆਂ ਜਾ ਚੁੱਕੀਆਂ ਹਨ। ਪ੍ਰੰਤੂ ਪਾਵਰ-ਕਾਮ ਦੇ ਠੇਕਾ ਕਰਮਚਾਰੀਆਂ ਵੱਲੋਂ ਚੱਲ ਰਹੀ ਹੜਤਾਲ ਸਦਕਾ ਬਹਾਲੀ ਵਿੱਚ ਕੁਝ ਮੁਸ਼ਕਿਲਾਂ ਆ ਰਹੀਆਂ ਹਨ ਜਿਨ੍ਹਾਂ ਦਾ ਹੱਲ ਕਰਨ ਲਈ ਜੇ ਕਰ ਜ਼ਰੂਰਤ ਪਈ ਤਾਂ ਆਪਣੇ ਐਮ ਐਲ ਏ ਭੱਤੇ ਵਿੱਚੋਂ ਪੈਸੇ ਖਰਚ ਕਰਕੇ ਇਹਨਾਂ ਸਾਰੀਆਂ ਸਮੱਸਿਆਵਾਂ ਦਾ ਜਲਦ ਤੋਂ ਜਲਦ ਹੱਲ ਕਰਵਾਗਾਂ ।ਇਸ ਮੌਕੇ ਤੇ ਵਿਧਾਇਕ ਡਾ. ਇਸ਼ਾਂਕ ਨੇ ਦੱਸਿਆ ਕਿ ਸਾਡੇ ਪਿੰਡਾਂ ਦੇ ਜਿੰਮੀਦਾਰ ਅਤੇ ਕਿਸਾਨ ਭਰਾ ਸਾਡੇ ਸਿਸਟਮ ਦੀ ਰੀੜ ਦੀ ਹੱਡੀ ਹਨ ਅਤੇ ਇਹਨਾਂ ਨੂੰ ਆਉਣ ਵਾਲੀਆਂ ਸਾਰੀਆਂ ਔਕੜਾਂ ਨੂੰ ਪਹਿਲ ਦੇ ਅਧਾਰ ‘ਤੇ ਹੱਲ ਕਰਨਾ ਮੇਰੀ ਪ੍ਰਾਥਮਿਕਤਾ ਹੈ। ਇਸ ਲਈ ਮੈ ਹਰ ਕੀਮਤ ‘ਤੇ ਜੋ ਵੀ ਸੰਭਵ ਯਤਨ ਹਨ ਕਰਾਗਾਂ। ਇਸ ਮੌਕੇ ਤੇ ਅਨਿਲ ਕੁਮਾਰ, ਜਸਪਾਲ ਸਿੰਘ, ਸੋਨੀ ਜੇਂਜੋਂ, ਭੁਪਿੰਦਰ ਸਿੰਘ ਬਲਾਕ ਪ੍ਰਧਾਨ, ਬੰਟੀ ਮੈਲੀ, ਗਗਣਦੀਪ ਚਾਣਥੂ, ਗੁਰਜੀਤ ਸਰਪੰਚ ਮਹਿਮਦੋਵਾਲ ਕਲਾਂ, ਰਾਮਪੁਰ ਚੰਨੀ, ਸਰਪੰਚ ਫਤਿਹਪੁਰ ਸੁਖਵਿੰਦਰ ਸਿੰਘ, ਰੇਸ਼ਮ ਸਿੰਘ ਸਰਪੰਚ ਚੱਕ ਨਰਿਆਲ, ਦੇਬੀ ਕੈਂਡੋਵਾਲ, ਜੈਲਾ ਲਲਵਾਣ, ਨਿਸ਼ਾ ਲਲਵਾਣ, ਵਿੱਕੀ ਕਹਾਰਪੁਰ, ਹਰਦੀਪ ਸਿੰਘ ਸਰਪੰਚ ਬਾਹੋਵਾਲ, ਹੈਪੀ ਡਾਡੀਆਂ, ਨਰਿੰਦਰ ਬਢੇਲ ਆਦਿ ਮੌਜੂਦ ਸਨ।

Have something to say? Post your comment

 

More in Doaba

ਆਇਰਨ ਐਂਡ ਸਟੀਲ ਸੈਕਟਰ ਵਿੱਚ ਜਾਅਲੀ ਫਰਮ ਰਾਹੀਂ ਜੀਐੱਸਟੀ ਧੋਖਾਧੜੀ

ਰਾਣਾ ਗੁਰਜੀਤ ਸਿੰਘ ਵੱਲੋਂ ਪ੍ਰਧਾਨ ਮੰਤਰੀ ਨੂੰ ਤੁਰੰਤ ਮੁਆਵਜ਼ਾ ਦੇਣ ਦੀ ਅਪੀਲ

ਅਸੀਂ ਇਸ ਔਖੇ ਸਮੇਂ ਨੂੰ ਆਪਸੀ ਸਹਿਯੋਗ ਨਾਲ ਪਾਰ ਕਰਾਂਗੇ : ਨੀਤੀ ਤਲਵਾੜ 

ਰਾਣਾ ਇੰਦਰ ਪ੍ਰਤਾਪ ਸਿੰਘ ਵੱਲੋਂ ਬੀਬੀਐਮਬੀ ਤੇ ਜ਼ਿੰਮੇਵਾਰੀ ਤੈਅ ਕਰਨ ਦੀ ਮੰਗ

ਰਾਣਾ ਗੁਰਜੀਤ ਸਿੰਘ ਵੱਲੋਂ ਪੰਜਾਬ ਵਿੱਚ ਆਏ ਹੜ੍ਹ ਦੀ ਤਬਾਹੀ ‘ਤੇ ਨਿਆਂਇਕ ਜਾਂਚ ਦੀ ਮੰਗ

ਉਸਤਾਦ ਅੱਲਾਹ ਰੱਖਾ ਸੰਗੀਤ ਸੰਮੇਲਨ ਦੌਰਾਨ ਉਸਤਾਦ ਪ੍ਰੋ. ਭੁਪਿੰਦਰ ਸਿੰਘ ਨੂੰ "ਉਸਤਾਦ ਅੱਲਾਹ ਰੱਖਾ ਐਵਾਰਡ" ਨਾਲ ਕੀਤਾ ਸਨਮਾਨਿਤ

ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਹੜ੍ਹ ਪੀੜਤ ਪਰਿਵਾਰਾਂ ਦੀ ਹਰ ਸੰਭਵ ਮਦਦ ਕਰੇਗੀ : ਸੰਤ ਨਿਰਮਲ ਦਾਸ ਬਾਬੇਜੌੜੇ

ਪਹਿਲਾਂ ਪੈਰਾ ਤੇ ਆ ਜਾਈਏ ਫਿਰ ਕਰਾਗੇ ਰਾਜਨੀਤੀ : ਨੀਤੀ ਤਲਵਾੜ

ਕਾਤਰੋਂ ਗਰਿੱਡ 'ਚ ਭਰਿਆ ਪਾਣੀ ਇਲਾਕੇ ਦੀ ਬਿਜ਼ਲੀ ਗੁੱਲ,ਜਾਨ ਜੋਖ਼ਮ 'ਚ ਪਾ ਸਪਲਾਈ ਬਹਾਲ ਕਰਨ ਜੁਟੇ ਮੁਲਾਜ਼ਮ

ਸ੍ਰੀ ਮੁਕਤਸਰ ਸਾਹਿਬ ਵਿੱਚ ਲਾਰੈਂਸ ਬਿਸ਼ਨੋਈ ਗੈਂਗ ਦੇ ਦੋ ਸਹਿਯੋਗੀ ਪੰਜ ਪਿਸਤੌਲਾਂ ਸਮੇਤ ਗ੍ਰਿਫਤਾਰ