Tuesday, July 15, 2025

Malwa

ਮਾਰਕਿਟ ਕਮੇਟੀ ਕਰਮਚਾਰੀ ਯੂਨੀਅਨ ਦੇ ਜਸ਼ਨਦੀਪ ਜਿਲ੍ਹਾ ਪ੍ਰਧਾਨ ਬਣੇ 

May 28, 2025 06:52 PM
ਦਰਸ਼ਨ ਸਿੰਘ ਚੌਹਾਨ
 
ਸੁਨਾਮ : ਮੁਲਾਜ਼ਮਾਂ ਨੂੰ ਦਰਪੇਸ਼ ਮੁਸ਼ਕਿਲਾਂ ਦੇ ਹੱਲ ਲਈ ਮਾਰਕਿਟ ਕਮੇਟੀ ਕਰਮਚਾਰੀ ਯੂਨੀਅਨ ਜਿਲ੍ਹਾ ਸੰਗਰੂਰ ਅਤੇ ਮਲੇਰਕੋਟਲਾ ਦੀ ਇਕ ਅਹਿਮ ਮੀਟਿੰਗ ਮਾਰਕਿਟ ਕਮੇਟੀ ਦਫਤਰ ਸੁਨਾਮ ਵਿਖੇ ਹੋਈ। ਮੀਟਿੰਗ ਦੌਰਾਨ ਅਗਲੇ ਸਮੇਂ ਲਈ ਜਥੇਬੰਦੀ ਦੇ ਅਹੁਦੇਦਾਰਾਂ ਦੀ ਚੋਣ ਕੀਤੀ ਗਈ। ਸਰਬ ਸੰਮਤੀ ਨਾਲ ਜਸਨਦੀਪ ਸਿੰਘ ਚੀਮਾਂ ਨੂੰ ਪ੍ਰਧਾਨ, ਜਗਦੀਪ ਸਿੰਘ ਸੰਦੌੜ ਮੀਤ ਪ੍ਰਧਾਨ, ਮੋਹਿਤ ਕੁਮਾਰ  ਜਨਰਲ ਸਕੱਤਰ, ਹਰਿੰਦਰ ਸਿੰਘ ਖਜਾਨਚੀ, ਚਰਨਜੀਤ ਸਿੰਘ ਸੁਨਾਮ ਪ੍ਰੈਸ ਸਕੱਤਰ, ਪ੍ਰਿਤਪਾਲ ਸਿੰਘ ਸ਼ੇਰਪੁਰ ਨੂੰ ਸਲਾਹਕਾਰ ਚੁਣਿਆ ਗਿਆ ਹਰਪ੍ਰੀਤ ਕੌਰ ਲਹਿਰਾਗਾਗਾ, ਸੁਹੇਬ ਮਹਿਮੂਦ ਅਹਿਮਦਗੜ ਅਤੇ ਰਾਕੇਸ਼ ਕੁਮਾਰ ਭਵਾਨੀਗੜ ਨੂੰ ਕਾਰਜਕਾਰਨੀ ਮੈਂਬਰ ਨਿਯੁਕਤ ਕੀਤਾ ਗਿਆ। ਨਵ-ਨਿਯੁਕਤ ਪ੍ਰਧਾਨ ਜਸ਼ਨਦੀਪ ਸਿੰਘ ਅਤੇ ਉਨਾਂ ਦੀ ਟੀਮ ਦੇ ਮੈਂਬਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਗੁਰਮੇਲ ਸਿੰਘ ਸੁਨਾਮ, ਸੋਨੀਆ ਰਾਣੀ, ਰਜਿੰਦਰ ਸਿੰਘ ਭੈਣੀ, ਦਿਨੇਸ਼ ਕੁਮਾਰ, ਕੁਲਦੀਪ ਸਿੰਘ, ਕਸ਼ਮੀਰੀ ਲਾਲ, ਜਿੰਮੀ ਬਾਂਸਲ, ਗੁਰਜੀਤ ਸਿੰਘ ਲੱਡੀ, ਬਘੇਲ ਸਿੰਘ ਅਤੇ ਹਰਿੰਦਰ ਸਿੰਘ ਆਦਿ ਮੌਜੂਦ ਸਨ। 

Have something to say? Post your comment