Wednesday, July 16, 2025

Education

ਡੀਏਵੀ ਸਕੂਲ ਦੀ ਵਿਦਿਆਰਥਣ ਨੂੰ ਦਿੱਤੀ ਸਕਾਲਰਸ਼ਿਪ 

May 26, 2025 04:32 PM
ਦਰਸ਼ਨ ਸਿੰਘ ਚੌਹਾਨ
 
ਸੁਨਾਮ : ਡੀਏਵੀ ਪਬਲਿਕ ਸਕੂਲ ਸੁਨਾਮ ਦੀ 10ਵੀਂ ਜਮਾਤ ਦੀ ਵਿਦਿਆਰਥਣ ਲਕਸ਼ਦੀਪ ਸ਼ਰਮਾ ਨੂੰ ਐਨਸੀਸੀ ਦੇ ਏਅਰ ਵਿੰਗ ਵਿੱਚ ਚੰਗੇ ਪ੍ਰਦਰਸ਼ਨ ਲਈ ਨਕਦ ਰਾਸ਼ੀ ਦੇਕੇ ਸਕਾਲਰਸ਼ਿਪ ਨਾਲ ਸਨਮਾਨਿਤ ਕੀਤਾ ਗਿਆ। ਸਕੂਲ ਦੇ ਪ੍ਰਿੰਸੀਪਲ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਤਿੰਨ ਪੀਬੀ ਏਅਰ ਵਿੰਗ ਐਨਸੀਸੀ ਪਟਿਆਲਾ ਅਧੀਨ 32 ਸਕੂਲਾਂ ਦੇ ਕੈਡਿਟਾਂ ਵਿੱਚੋਂ ਡੀਏਵੀ ਸਕੂਲ ਦੀ ਸਿਰਫ਼ ਇੱਕ ਵਿਦਿਆਰਥਣ ਨੇ ਇਹ ਉਪਲਬਧੀ ਹਾਸਲ ਕੀਤੀ। ਐਨਸੀਸੀ ਗਰੁੱਪ ਹੈੱਡਕੁਆਰਟਰ ਪਟਿਆਲਾ ਦੇ ਗਰੁੱਪ ਕਮਾਂਡਰ ਅਜੈ ਭਾਰਦਵਾਜ ਨੇ ਕੈਡਿਟ ਲਕਸ਼ਦੀਪ ਸ਼ਰਮਾ ਨੂੰ ਇਹ ਸਕਾਲਰਸ਼ਿਪ ਚੈੱਕ ਭੇਟ ਕੀਤਾ। ਇਹ ਚੈੱਕ ਸਕੂਲ ਦੀ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਅਨੁਰਿੱਧ ਵਸ਼ਿਸ਼ਟ ਨੇ ਕੈਡੇਟ ਨੂੰ ਸੌਂਪਿਆ। ਸਕੂਲ ਦੀ ਪ੍ਰਬੰਧਕੀ ਕਮੇਟੀ ਦੇ ਡਾਇਰੈਕਟਰ ਪੀ.ਐਸ. ਧਾਲੀਵਾਲ, ਸਿੱਖਿਆ ਸਲਾਹਕਾਰ ਅਤੇ ਮੈਨੇਜਰ ਡਾ. ਡੌਲੀ ਰਾਏ, ਸੀਨੀਅਰ ਮੈਂਬਰ ਡਾ. ਪੁਰਸ਼ੋਤਮ ਵਸ਼ਿਸ਼ਟ, ਸਤਿੰਦਰ ਸਿੰਘ ਧਾਲੀਵਾਲ ਅਤੇ ਡਾ. ਅੰਬਰੀਸ਼ ਰਾਏ ਨੇ ਇਸ ਪ੍ਰਾਪਤੀ 'ਤੇ ਪ੍ਰਿੰਸੀਪਲ ਵਿਜੇ ਪ੍ਰਕਾਸ਼ ਗੁਪਤਾ, ਵਾਈਸ ਪ੍ਰਿੰਸੀਪਲ ਅੰਤੂ ਗਰਗ ਅਤੇ ਕੈਡਿਟ ਲਕਸ਼ਦੀਪ ਸ਼ਰਮਾ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਹੋਰ ਮਿਹਨਤ ਕਰਨ ਅਤੇ ਬਿਹਤਰ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ।

Have something to say? Post your comment

 

More in Education

ਸਮਾਣਾ ਦੇ ਸਕੂਲਾਂ ਨੂੰ ਸੇਫ਼ ਸਕੂਲ ਵਾਹਨ ਨੀਤੀ ਤਹਿਤ ਨੋਟਿਸ ਜਾਰੀ, 10 ਦਿਨਾਂ 'ਚ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਦੇ ਨਿਰਦੇਸ਼

ਸੁਨਾਮ ਕਾਲਜ 'ਚ ਸਾਖ਼ਰਤਾ ਹਫ਼ਤਾ ਮਨਾਇਆ 

ਪੜ੍ਹਾਈ 'ਚ ਅੱਵਲ ਵਿਦਿਆਰਥਣਾ ਸਨਮਾਨਿਤ 

ਕਾਲਜ਼ ਪੜ੍ਹਦੇ ਵਿਦਿਆਰਥੀ ਨੇ ਕੀਤੀ ਖੁਦਕੁਸ਼ੀ 

ਸਰਕਾਰੀ ਹਾਈ ਸਮਾਰਟ ਸਕੂਲ ਪਿੰਡ ਖੁਰਦ ਦੀਆਂ ਵਿਦਿਆਰਥਨਾਂ ਨੇ ਅੰਤਰਰਾਸ਼ਟਰੀ ਪੰਜਾਬੀ ਓਲੰਪੀਅਡ ਵਿੱਚ ਸੂਬੇ ਵਿੱਚੋਂ ਤੀਜਾ ਸਥਾਨ ਪ੍ਰਾਪਤ ਕੀਤਾ

ਨੀਟ 2025 ‘ਚ ਕਾਮਯਾਬ ਵਿਦਿਆਰਥੀਆਂ, ਅਧਿਆਪਕਾਂ ਅਤੇ ਟੀਮ ਮੈਂਬਰਾਂ ਦਾ ਜ਼ਿਲ੍ਹਾ ਸਿੱਖਿਆ ਦਫ਼ਤਰ ਵੱਲੋਂ ਸਨਮਾਨ

ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਬੀ.ਐਸ.ਸੀ. ਨਰਸਿੰਗ (ਦੂਜਾ ਸਮੈਸਟਰ) ਦਾ ਸ਼ਾਨਦਾਰ 100 ਫੀਸਦੀ ਨਤੀਜਾ

ਆਮ ਘਰ-ਪਰਿਵਾਰਾਂ ਨਾਲ ਸਬੰਧਤ ਵਿਦਿਆਰਥੀਆਂ ਨੇ ਨੀਟ ਪ੍ਰੀਖਿਆ ਪਾਸ ਕਰਨ ਵਿੱਚ ਲੋੜੀਂਦੀ ਸਹਾਇਤਾ ਕਰਨ ਲਈ ਮੁੱਖ ਮੰਤਰੀ ਦਾ ਧੰਨਵਾਦ ਕੀਤਾ

ਸਿੱਖਿਆ ਖ਼ੇਤਰ ਨੂੰ ਹੁਲਾਰਾ ਦੇਣ ਲਈ ਲੀਕ ਤੋਂ ਹਟਵੀਆਂ ਪਹਿਲਕਦਮੀਆਂ ਕਰ ਰਹੇ ਹਾਂ: ਮੁੱਖ ਮੰਤਰੀ

ਸੇਫ਼ ਸਕੂਲ ਵਾਹਨ ਕਮੇਟੀ ਵੱਲੋਂ ਸਕੂਲ ਬੱਸਾਂ ਦੀ ਕੀਤੀ ਜਾਵੇਗੀ ਚੈਕਿੰਗ : ਜ਼ਿਲ੍ਹਾ ਬਾਲ ਸੁਰੱਖਿਆ ਅਧਿਕਾਰੀ