Sunday, November 02, 2025

Education

ਵਿਦਿਆਰਥੀ ਸੰਸਦ ਲੋਕਤੰਤਰ ਪ੍ਰਤੀ ਵਿਸ਼ਵਾਸ ਦਾ ਮਜ਼ਬੂਤ ​​ਸਾਧਨ : ਅਮਿਤ ਡੋਗਰਾ

May 26, 2025 03:00 PM
SehajTimes
ਸੁਨਾਮ : ਸ੍ਰੀ ਸੂਰਜਕੁੰਡ ਸਰਵਹਿੱਤਕਾਰੀ ਵਿੱਦਿਆ ਮੰਦਿਰ ਸੁਨਾਮ ਵਿਖੇ ਬਾਲ ਭਾਰਤੀ ਅਤੇ ਕੰਨਿਆ ਭਾਰਤੀ ਦੇ ਅਧੀਨ ਵਿਦਿਆਰਥੀ ਸੰਸਦ ਦੀਆਂ ਚੋਣਾਂ ਸਮਾਪਤ ਹੋਈਆਂ। ਜਿਸ ਵਿੱਚ ਪਹਿਲਾਂ ਚੋਣ ਕਮਿਸ਼ਨ ਦਾ ਗਠਨ ਕੀਤਾ ਗਿਆ। ਪ੍ਰਿੰਸੀਪਲ ਅਮਿੱਤ ਡੋਗਰਾ ਨੇ ਦੱਸਿਆ ਕਿ ਸਕੂਲ ਦੇ ਅਧਿਆਪਕ ਪ੍ਰੇਮ ਸ਼ਰਮਾ ਅਤੇ ਸਿਮਰਨ ਨੂੰ ਅਧਿਕਾਰੀ ਨਿਯੁਕਤ ਕੀਤਾ ਗਿਆ ਸੀ। ਵਿਦਿਆਰਥੀ ਸੰਸਦ ਦੇ ਵੱਖ-ਵੱਖ ਅਹੁਦਿਆਂ ਦੀ ਚੋਣ ਲਈ 17 ਮਈ 2024 ਨੂੰ ਕਲਾਸ ਮੁਖੀ ਲਈ ਨਾਮਜ਼ਦਗੀਆਂ ਭਰੀਆਂ ਗਈਆਂ ਸਨ। ਉਸ ਤੋਂ ਬਾਅਦ, ਉਮੀਦਵਾਰਾਂ ਨੂੰ ਪ੍ਰਚਾਰ ਲਈ ਢੁਕਵਾਂ ਸਮਾਂ ਦਿੱਤਾ ਗਿਆ ਸੀ। ਪ੍ਰਿੰਸੀਪਲ ਨੇ ਵਿਦਿਆਰਥੀ ਸੰਸਦ ਬਾਰੇ ਦੱਸਿਆ ਕਿ ਇਸ ਨਾਲ ਵਿਦਿਆਰਥੀਆਂ ਦਾ ਲੋਕਤੰਤਰ ਵਿੱਚ ਵਿਸ਼ਵਾਸ ਅਤੇ ਲੀਡਰਸ਼ਿਪ ਦੀ ਭਾਵਨਾ ਪੈਦਾ ਹੁੰਦੀ ਹੈ ਜਿਸ ਦੁਆਰਾ ਬੱਚੇ ਅਨੁਸ਼ਾਸਿਤ ਹੁੰਦੇ ਹਨ ਅਤੇ ਹਰ ਕੰਮ ਵਿੱਚ ਸਰਗਰਮੀ ਨਾਲ ਹਿੱਸਾ ਲੈਂਦੇ ਹਨ। ਉਨ੍ਹਾਂ ਆਖਿਆ ਕਿ ਜਿਨ੍ਹਾਂ ਵਿਦਿਆਰਥੀਆਂ ਦੇ ਜਮਾਤ ਵਿੱਚੋ 70% ਤੋਂ ਵੱਧ ਅੰਕ ਆਏ ਹਨ ਉਹ ਵਿਦਿਆਰਥੀਆਂ ਹੀ ਜਮਾਤ ਦੇ ਪ੍ਰਤੀਨਿਧ ਦੀ ਚੋਣ ਲੜ ਸਕਦੇ ਹਨ। ਇਹਨਾਂ ਚੋਣਾਂ ਵਿੱਚ 96 ਪ੍ਰਤੀਸ਼ਤ ਬਾਲ ਭਾਰਤੀ ਅਤੇ 97 ਪ੍ਰਤੀਸ਼ਤ ਕੰਨਿਆ ਭਾਰਤੀ ਲਈ ਵੋਟਾਂ ਪਈਆਂ। ਚੋਣ ਦੇ ਨਤੀਜਿਆਂ ਅਨੁਸਾਰ ਵਿਦਿਆਰਥੀ ਸੰਸਦ ਲਈ ਪ੍ਰਮੁੱਖ ਕਲਾਸ ਲੀਡਰ (ਲੜਕੇ- ਲੜਕੀਆਂ) ਬਾਰ੍ਹਵੀਂ ਵਿੱਚੋ ਰਕਸ਼ਿਤ ਬਾਂਸਲ, ਕ੍ਰਿਤਿਕਾ, ਗਿਆਰਵੀਂ ਜਮਾਤ ਵਿੱਚੋਂ ਮਿਹਰਬਾਨ ਸਿੰਘ, ਯਸ਼ਿਕਾ, ਦਸਵੀਂ ਜਮਾਤ ਵਿੱਚੋਂ ਬੰਦਿਤਾ, ਗੁਰਪਿਆਰ ਸਿੰਘ, 10ਵੀਂ (ਬੀ) ਵਿੱਚੋ ਅਰਸ਼ਵੀਰ ਕੌਰ, ਜਸਕਰਨ ਸਿੰਘ, ਨੌਵੀਂ (ਏ) ਜਮਾਤ ਵਿੱਚੋ ਨਵਜੋਤ ਕੌਰ, ਸਮਰਵੀਰ ਸਿੰਘ ਨੌਵੀਂ (ਬੀ) ਊਸ਼ਾ, ਹਰੀਹਰ ਸਿੰਘ, ਅੱਠਵੀਂ (ਏ) ਵਿੱਚੋ ਸਹਿਜ, ਹੀਨਾ, ਅੱਠਵੀਂ (ਬੀ) ਵਿੱਚੋ ਯਸ਼ਨੀਤ, ਹਿਤੇਸ਼, ਸੱਤਵੀਂ (ਏ) ਵਿੱਚੋ ਦਿਵਨੂਰ ਕੌਰ, ਕ੍ਰਿਸ਼, ਸੱਤਵੀਂ (ਬੀ) ਵਿੱਚੋ ਨਵਗੁਣ, ਕੁਲਦੀਪ, ਛੇਵੀਂ (ਏ) ਵਿੱਚੋ ਜਸਲੀਨ, ਸਾਹਿਲ, ਛੇਵੀਂ (ਬੀ) ਵਿੱਚੋ ਸਾਨਵੀ, ਗੁਰਨੂਰ, ਪੰਜਵੀਂ (ਏ) ਵਿੱਚੋ ਪੂਰਵੀ, ਲਵਜੋਤ, ਪੰਜਵੀਂ (ਬੀ) ਵਿੱਚੋ ਮੋਨਿਕਾ, ਕਰਨ, ਚੌਥੀ ਵਿੱਚੋਂ ਅਰਸ਼ਦੀਪ, ਭਵਦੀਪ, ਤੀਜੀ ਤੋਂ ਹਰਦੀਪ ਕੌਰ, ਨਵਦੀਪ ਸਿੰਘ ਜੇਤੂ ਰਹੇ। ਅੰਤ ਵਿੱਚ, ਪ੍ਰਿੰਸੀਪਲ ਸ੍ਰੀ ਅਮਿਤ ਡੋਗਰਾ ਜੀ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਪ੍ਰਧਾਨ ਮੰਤਰੀ, ਰਾਸ਼ਟਰਪਤੀ, ਉਪ ਮੰਤਰੀ ਆਦਿ ਦੇ ਅਹੁਦਿਆਂ ਦੀ ਨਿਯੁਕਤੀ ਬਾਰੇ ਜਾਣਕਾਰੀ ਦਿੱਤੀ।

Have something to say? Post your comment

 

More in Education

ਸੰਤ ਬਾਬਾ ਅਤਰ ਸਿੰਘ ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਚੰਗੀ ਕਾਰਗੁਜ਼ਾਰੀ ਦਿਖਾਈ 

ਪੰਜਾਬੀ ਯੂਨੀਵਰਸਿਟੀ ਵਿਖੇ ਡਾ. ਜਯੋਤੀ ਸ਼ਰਮਾ ਨੇ ਸੰਗੀਤ ਵਿਭਾਗ ਦੇ ਮੁਖੀ ਵਜੋਂ ਅਹੁਦਾ ਸੰਭਾਲਿ਼ਆ

ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ 29 ਅਕਤੂਬਰ ਨੂੰ ਲਗਾਇਆ ਜਾਵੇਗਾ ਪਲੇਸਮੈਂਟ ਕੈਂਪ

IISER ਮੋਹਾਲੀ ਵੱਲੋਂ ਆਪਣਾ 19ਵਾਂ ਸਥਾਪਨਾ ਦਿਵਸ ਮਨਾਇਆ ਗਿਆ

ਪ੍ਰੋ. ਨਿਸ਼ਠਾ ਤ੍ਰਿਪਾਠੀ ਨੇ ਸਰਕਾਰੀ ਮਹਿੰਦਰਾ ਕਾਲਜ ਦੇ ਰੈਗੂਲਰ ਪ੍ਰਿੰਸੀਪਲ ਵਜੋਂ ਅਹੁਦਾ ਸੰਭਾਲਿਆ

ਪੰਜਾਬੀ ਯੂਨੀਵਰਸਿਟੀ ਦੇ ਜੀਵ-ਵਿਗਿਆਨ ਵਿਭਾਗ ਨੇ ਮਨਾਇਆ 58ਵਾਂ ਸਥਾਪਨਾ ਦਿਵਸ

ਪੰਜਾਬ ਦੀਆਂ ਚਾਰ ਸਰਕਾਰੀ ਯੂਨੀਵਰਸਿਟੀਆਂ ਤੋਂ ਸੀਨੀਅਰ ਅਧਿਕਾਰੀਆਂ ਦੇ ਵਫ਼ਦ ਨੇ ਕੀਤਾ ਪੰਜਾਬੀ ਯੂਨੀਵਰਸਿਟੀ ਦਾ ਦੌਰਾ

ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਬਰਨਾਲਾ ਵਿਖੇ CBSE ਵੱਲੋਂ ਅਧਿਆਪਕਾਂ ਲਈ ਵਰਕਸ਼ਾਪ ਦਾ ਅਯੋਜਨ ਕੀਤਾ ਗਿਆ

ਪੰਜਾਬ ਦੇ ਸਾਰੇ ਵਿਦਿਅਕ ਅਦਾਰੇ 7 ਸਤੰਬਰ ਤੱਕ ਬੰਦ ਰਹਿਣਗੇ: ਹਰਜੋਤ ਬੈਂਸ

ਗੁਰਦਾਸਪੁਰ ਦੇ ਨਵੋਦਿਆ ਸਕੂਲ ਦਬੂੜੀ ‘ਚ ਵੜਿਆ ਪਾਣੀ