ਰੋਟਰੀ ਕਲੱਬ ਦੇ ਪ੍ਰਧਾਨ ਦੇਵਿੰਦਰ ਪਾਲ ਸਿੰਘ ਰਿੰਪੀ ਤੇ ਹੋਰ ਸਕੂਲੀ ਵਿਦਿਆਰਥੀਆਂ ਨਾਲ
ਸੁਨਾਮ : ਕੌਮਾਂਤਰੀ ਪੱਧਰ ਤੇ ਸਮਾਜ ਸੇਵਾ ਨੂੰ ਪ੍ਰਣਾਈ ਸੰਸਥਾ ਰੋਟਰੀ ਕਲੱਬ ਸੁਨਾਮ ਵੱਲੋਂ ਸੁਨਾਮ ਇਲਾਕੇ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੇ ਲੋੜਵੰਦ ਵਿਦਿਆਰਥੀਆਂ ਲਈ ਵਿਸ਼ੇਸ਼ ਉਪਰਾਲਾ ਕਰਦਿਆਂ ਸਟੇਸ਼ਨਰੀ ਵੰਡੀ ਗਈ। ਕੀਤਾ ਗਿਆ ਜਿਸ ਦੇ ਚਲਦਿਆਂ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਨੂੰ ਸਟੇਸ਼ਨਰੀ ਦਾ ਸਮਾਨ ਅਤੇ ਤਾਜ਼ੇ ਫਲਾਂ ਦੀ ਵੰਡ ਕੀਤੀ ਗਈ।ਕਲੱਬ ਦੇ ਪ੍ਰਧਾਨ ਦੇਵਿੰਦਰ ਪਾਲ ਸਿੰਘ ਰਿੰਪੀ ਨੇ ਕਿਹਾ, "ਸਮਾਜ ਵਿੱਚ ਹਰ ਬੱਚਾ ਖਾਸ ਹੈ। ਵਿਸ਼ੇਸ਼ ਜ਼ਰੂਰਤਾਂ ਵਾਲੇ ਬੱਚਿਆਂ ਦੀ ਸੰਭਾਲ ਅਤੇ ਉਨ੍ਹਾਂ ਨੂੰ ਉਤਸ਼ਾਹਿਤ ਕਰਨਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ। ਕਲੱਬ ਵੱਲੋਂ ਕੋਸ਼ਿਸ਼ ਕੀਤੀ ਗਈ ਹੈ ਕਿ ਇਨ੍ਹਾਂ ਵਿਦਿਆਰਥੀਆਂ ਨਾਲ ਇੱਕ ਮੋਹ ਭਰਿਆ ਰਿਸ਼ਤਾ ਬਣਾਇਆ ਜਾਵੇ।"
ਇਸ ਦੌਰਾਨ ਅਧਿਆਪਕਾਂ ਅਤੇ ਸਕੂਲ ਪ੍ਰਬੰਧਕਾਂ ਨੇ ਵੀ ਰੋਟਰੀ ਕਲੱਬ ਦੇ ਇਸ ਵਿਲੱਖਣ ਕਾਰਜ ਦੀ ਖੁੱਲ੍ਹ ਕੇ ਤਾਰੀਫ਼ ਕੀਤੀ।
ਇਸ ਮੁਹਿੰਮ ਰਾਹੀਂ ਕਲੱਬ ਨੇ ਇਹ ਸੰਦੇਸ਼ ਦਿੱਤਾ ਕਿ ਸਿੱਖਿਆ ਸਿਰਫ ਕਿਤਾਬਾਂ ਤੱਕ ਸੀਮਤ ਨਹੀਂ ਹੋਣੀ ਚਾਹੀਦੀ ਸਗੋਂ ਬੱਚਿਆਂ ਦੀਆਂ ਆਮ ਲੋੜਾਂ, ਜਜ਼ਬਾਤਾਂ ਅਤੇ ਸੰਘਰਸ਼ਾਂ ਨੂੰ ਵੀ ਸਮਝ ਕੇ ਉਨ੍ਹਾਂ ਨੂੰ ਮਦਦ ਦੇਣੀ ਚਾਹੀਦੀ ਹੈ। ਰੋਟਰੀ ਕਲੱਬ ਨੇ ਅਗਲੇ ਸਮੇਂ ਵਿੱਚ ਹੋਰ ਵੀ ਅਜਿਹੇ ਉਪਰਾਲਿਆਂ ਦੀ ਯੋਜਨਾ ਬਣਾਉਣ ਦਾ ਐਲਾਨ ਕੀਤਾ ਹੈ ਤਾਂ ਜੋ ਹਰ ਇਕ ਬੱਚੇ ਤੱਕ ਪਿਆਰ, ਸਹਿਯੋਗ ਅਤੇ ਸੰਭਾਵਨਾ ਦੀ ਰੋਸ਼ਨੀ ਪਹੁੰਚ ਸਕੇ
ਇਸ ਮੌਕੇ ਰੋਟਰੀ ਕਲੱਬ ਦੇ ਪ੍ਰਧਾਨ ਦੇਵਿੰਦਰ ਪਾਲ ਸਿੰਘ ਰਿੰਪੀ, ਘਨਸ਼ਿਆਮ ਕਾਂਸਲ, ਸੈਕਟਰੀ ਹਨੀਸ਼ ਸਿੰਗਲਾ, ਕੈਸ਼ੀਅਰ ਰਾਜਨ ਸਿੰਗਲਾ, ਅਨਿਲ ਜੁਨੇਜਾ, ਹਰੀਸ਼ ਗੋਇਲ, ਲਾਡੀ ਚੰਦ, ਨਿਤਿਨ ਜਿੰਦਲ, ਹਰੀਸ਼ ਗੱਖੜ ਅਤੇ ਸ਼ਿਵ ਜਿੰਦਲ ਤੋਂ ਇਲਾਵਾ ਸਕੂਲਾਂ ਦੇ ਅਧਿਆਪਕ ਸਰਕਾਰੀ ਮਿਡਲ ਸਕੂਲ ਘਾਸੀਵਾਲਾ ਦੇ ਹੈਡਮਾਸਟਰ ਚੰਦਰ ਸ਼ੇਖਰ ਅੱਤਰੀ, ਸਰਕਾਰੀ ਮਿਡਲ ਸਕੂਲ ਕੋਟੜਾ ਅਮਰੂ ਦੇ ਹੈੱਡ ਮਿਸਟਰੈਸ ਰਣਜੀਤ ਕੋਰ, ਮੰਗਤ ਰਾਏ ਜਿੰਦਲ, ਪ੍ਰਦੀਪ ਕੁਮਾਰ, ਦਰਸ਼ਨ ਸਿੰਘ, ਲਖਵੀਰ ਸਿੰਘ, ਚਰਨਜੀਤ ਸਿੰਘ, ਸੰਦੀਪ ਕੌਰ, ਪਵਿੱਤਰ ਸਿੰਘ, ਅਮਰਜੀਤ ਸਿੰਘ, ਅਨਿਲ ਬਾਂਸਲ, ਸੁਸ਼ਮਾ ਰਾਣੀ, ਕ੍ਰਿਸ਼ਨ ਲਾਲ ਅਤੇ ਹੋਰ ਸਟਾਫ ਮੈਬਰ ਹਾਜ਼ਰ ਸਨ।