ਹਰਿਆਣਾ : ਪਾਕਿਸਤਾਨ ਲਈ ਜਾਸੂਸੀ ਕਰਨ ਦੇ ਸ਼ੱਕ ਵਿਚ ਹਰਿਆਣਾ ਦੀ ਯੂਟਿਊਬਰ ਜੋਤੀ ਮਲਹੋਤਰਾ ਨੂੰ ਹਿਸਾਰ ਪੁਲਿਸ ਨੇ ਅੱਜ ਕੋਰਟ ਵਿਚ ਪੇਸ਼ ਕੀਤਾ। ਜਿਸ ਦੇ ਬਾਅਦ ਹਿਸਾਰ ਪੁਲਿਸ ਨੂੰ ਉਸ ਦਾ 4 ਦਿਨਾ ਦਾ ਰਿਮਾਂਡ ਹੋਰ ਮਿਲ ਗਿਆ। NIA ਦੇ ਸੂਤਰਾਂ ਮੁਤਾਬਕ ਪਹਿਲਗਾਮ ਅੱਤਵਾਦੀ ਹਮਲੇ ਵਿਚ ਜੋਤੀ ਦੀ ਭੂਮਿਕਾ ਦੀ ਜਾੰਚ ਕੀਤੀ ਜਾ ਰਹੀ ਹੈ। ਕਿਉਂਕਿ ਪਹਿਲਗਾਮ ਹਮਲੇ ਤੋਂ ਪਹਿਲਾਂ ਕਸ਼ਮੀਰ ਵਿਚ ਜੋਤੀ ਨੇ ਉਨ੍ਹਾਂ ਥਾਵਾਂ ਦੇ ਵੀਡੀਓ ਬਣਾਏ ਜਿਥੇ ਫੌਜ ਦੀ ਤਾਇਨਾਤੀ ਜਾਂ ਮੂਵਮੈਂਟ ਨਹੀਂ ਸੀ।
ਜਾਂਚ ਏਜੰਸੀ ਇਸ ਦੀ ਜਾਂਚ ਕਰ ਰਹੀ ਹੈ ਕਿ ਜੋਤੀ ਨੇ ਸਿਰਫ ਟ੍ਰੈਵਲਿੰਗ ਦੇ ਇਰਾਦੇ ਨਾਲ ਵੀਡੀਓ ਬਣਾਏ ਸਨ ਜਾਂ ਫਿਰ ਉਸ ਵਿਚ ਪਾਕਿਸਤਾਨੀ ਏਜੰਟਾਂ ਲਈ ਕੋਈ ਕੋਡ ਲੁਕਿਆ ਸੀ। ਇਸ ਲਈ ਉਸ ਦੇ ਬੈਂਕ ਖਾਤਿਆਂ ਵਿਚ ਕਸ਼ਮੀਰ ਟੂਰ ਦੌਰਾਨ ਹੋਈ ਟ੍ਰਾਂਜੈਕਸ਼ਨ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਵਿਚ ਜੋਤੀ ਦੇ 4 ਬੈਂਕ ਅਕਾਊਂਟ ਮਿਲੇ ਹਨ।