ਬੰਗਾ : ਪੰਜਾਬ ਦੀ ਪ੍ਰਸਿੱਧ ਨਰਸਿੰਗ ਵਿਦਿਅਕ ਸੰਸਥਾ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਬੀ.ਐਸ.ਸੀ. ਨਰਸਿੰਗ (6ਵਾਂ ਸਮੈਸਟਰ) ਦਾ ਸ਼ਾਨਦਾਰ ਸੌ ਫੀਸਦੀ ਨਤੀਜਾ ਆਇਆ ਹੈ ਅਤੇ ਸਾਰੇ ਵਿਦਿਆਰਥੀ ਸ਼ਾਨਦਾਰ ਅੰਕ ਪ੍ਰਾਪਤ ਕਰਕੇ ਪਹਿਲੇ ਦਰਜੇ ਵਿਚ ਪਾਸ ਹੋਏ ਹਨ। ਇਸ ਦੀ ਜਾਣਕਾਰੀ ਦਿੰਦੇ ਡਾ. ਸੁਰਿੰਦਰ ਜਸਪਾਲ ਪ੍ਰਿੰਸੀਪਲ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਨੇ ਮੀਡੀਆ ਨੂੰ ਦਿੱਤੀ। ਉਹਨਾਂ ਦੱਸਿਆ ਕਿ ਕਲਾਸ ਵਿਚੋਂ ਪਹਿਲਾ ਸਥਾਨ ਦਿਲਪ੍ਰੀਤ ਸੈਣੀ ਪੁੱਤਰੀ ਸ. ਭੁਪਿੰਦਰ ਸਿੰਘ- ਸ੍ਰੀਮਤੀ ਅਕਵਿੰਦਰ ਕੌਰ ਪਿੰਡ ਸਿੰਬਲੀ ਨੇ ਸ਼ਾਨਦਾਰ ਗਰੇਡ ਅੰਕ ਪ੍ਰਾਪਤ ਕਰਕੇ ਕੀਤਾ ਜਦ ਕਿ ਦੂਜਾ ਸਥਾਨ ਵਿਦਿਆਰਥਣ ਨਿਸ਼ਾ ਪੁੱਤਰੀ ਸ੍ਰੀ ਪ੍ਰਦੀਪ ਕੁਮਾਰ-ਸ੍ਰੀਮਤੀ ਪਰਮਜੀਤ ਕੌਰ ਪਿੰਡ ਕਾਹਨ੍ਹੇਵਾਲ ਨੇ ਪ੍ਰਾਪਤ ਕਰਕੇ ਕੀਤਾ। ਕਲਾਸ ਵਿਚ ਤੀਜਾ ਸਥਾਨ ਇੱਕੋ ਜਿੰਨੇ ਗਰੇਡ ਅੰਕ ਪ੍ਰਾਪਤ ਕਰਕੇ ਚਾਰ ਵਿਦਿਆਰਥਣਾਂ ਸਿਮਰਨ ਘੇੜਾ ਪੁੱਤਰੀ ਸ੍ਰੀ ਇਕਬਾਲ ਚੰਦ- ਸ੍ਰੀਮਤੀ ਨੀਲਮ ਪਿੰਡ ਸਰਹਾਲ ਮੁੰਡੀ, ਗੁਰਲੀਨ ਬਾਠ ਪੁੱਤਰੀ ਸ. ਬਲਜਿੰਦਰ ਸਿੰਘ-ਰਾਜਵਿੰਦਰ ਕੌਰ ਜ਼ਿਲ੍ਹਾ ਤਰਨਤਾਰਨ, ਹੇਮਨਜੋਤ ਕੌਰ ਪੁੱਤਰੀ ਸ. ਭਗਤ ਸਿੰਘ-ਗੁਰਦੀਪ ਕੌਰ ਜ਼ਿਲ੍ਹਾ ਰੂਪਨਗਰ ਅਤੇ ਵੰਸ਼ਿਕਾ ਪੁੱਤਰੀ ਸ੍ਰੀ ਕਮਲ ਕਿਸ਼ੋਰੀ- ਸ੍ਰੀਮਤੀ ਮਿਨਾਕਸ਼ੀ ਜ਼ਿਲ੍ਹਾ ਜਲੰਧਰ ਨੇ ਪ੍ਰਾਪਤ ਕੀਤਾ ਹੈ। ਨਰਸਿੰਗ ਵਿਦਿਆਰਥੀਆਂ ਦੇ ਸ਼ਾਨਦਾਰ ਨਤੀਜੇ ਲਈ ਕਾਲਜ ਦੇ ਪ੍ਰਬੰਧਕ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਡਾ. ਕੁਲਵਿੰਦਰ ਸਿੰਘ ਢਾਹਾਂ ਨੇ ਸਮੂਹ ਟਰੱਸਟ ਮੈਂਬਰਾਂ ਵੱਲੋਂ ਸਮੂਹ ਨਰਸਿੰਗ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ, ਸਮੂਹ ਅਧਿਆਪਕਾਂ ਨੂੰ ਹਾਰਦਿਕ ਵਧਾਈਆਂ ਦਿੱਤੀਆਂ ਹਨ। ਇਸ ਮੌਕੇ ਮੈਡਮ ਰਮਨਦੀਪ ਕੌਰ ਵਾਈਸ ਪ੍ਰਿੰਸੀਪਲ, ਮੈਡਮ ਰਾਬੀਆ ਹਾਟਾ, ਮੈਡਮ ਮਨਪ੍ਰੀਤ ਕੌਰ, ਮੈਡਮ ਸ਼ਿਵਾਨੀ ਭਰਦਵਾਜ਼, ਮੈਡਮ ਨੇਹਾ ਰਾਣੀ, ਸ੍ਰੀ ਗੁਰਮੀਤ ਸਿੰਘ, ਮੈਡਮ ਰੁਪਿੰਦਰ ਕੌਰ ਤੇ ਨਰਸਿੰਗ ਵਿਦਿਆਰਥੀ ਹਾਜ਼ਰ ਸਨ ।