Wednesday, November 26, 2025

Malwa

ਪਟਿਆਲਾ 'ਚ ਸਿਵਲ ਡਿਫੈਂਸ ਵਲੰਟੀਅਰ ਬਣਨ ਲਈ ਸੁਨਹਿਰੀ ਮੌਕਾ

May 19, 2025 07:20 PM
SehajTimes
ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹੇ ਦੇ ਯੋਗ ਲੋਕਾਂ ਨੂੰ ਨਾਗਰਿਕ ਸੁਰੱਖਿਆ ਲਈ ਸਿਵਲ ਡਿਫੈਂਸ ਦੇ ਵਲੰਟੀਅਰ ਬਣਨ ਦਾ ਖੁੱਲ੍ਹਾ ਸੱਦਾ
 
ਪਟਿਆਲਾ : ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਦੀ ਅਗਵਾਈ ਹੇਠ ਜ਼ਿਲ੍ਹੇ ਅੰਦਰ ਸਿਵਲ ਡਿਫੈਂਸ ਵਲੰਟੀਅਰ ਬਣਾਉਣ ਦੀ ਮੁਹਿੰਮ ਅਰੰਭੀ ਗਈ ਹੈ। ਇਸ ਤਹਿਤ 23 ਮਈ 2025 ਦੀ ਸ਼ਾਮ 5 ਵਜੇ ਪੰਜਾਬੀ ਯੂਨੀਵਰਸਿਟੀ ਦੇ ਗੁਰੂ ਤੇਗ ਬਹਾਦਰ ਹਾਲ ਵਿਖੇ ਦਾਖਲਾ ਕੀਤਾ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕਿਸੇ ਐਮਰਜੈਂਸੀ, ਜੰਗ ਜਾਂ ਜੰਗ ਵਰਗੇ ਹਾਲਾਤ, ਕਿਸੇ ਵੀ ਕੁਦਰਤੀ ਆਫ਼ਤ ਦੇ ਸਮੇਂ ਅਤੇ ਕਿਸੇ ਹੋਰ ਤਰ੍ਹਾਂ ਦੀ ਭੀੜ ਦੇ ਸਮੇਂ ਦੌਰਾਨ ਨਾਗਰਿਕ ਸੁਰੱਖਿਆ ਦੀ ਬਹੁਤ ਜਿਆਦਾ ਅਹਿਮਤੀਅਤ ਹੁੰਦੀ ਹੈ, ਅਤੇ ਅਜਿਹੇ ਮੌਕੇ ਸਿਵਲ ਡਿਫੈਂਸ ਵਲੰਟੀਅਰ ਪ੍ਰਸ਼ਾਸਨ ਦੇ ਨਾਲ ਮਿਲੇ ਆਪਣੇ ਨਾਗਰਿਕਾਂ ਦੀ ਸੁਰੱਖਿਆ ਵਿੱਚ ਮਹੱਤਵਪੂਰਨ ਯੋਗਦਾਨ ਪਾਉਂਦੇ ਹਨ।
ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਪਟਿਆਲਾ ਦੇ ਵਸਨੀਕ, 18 ਸਾਲ ਦੀ ਉਮਰ ਤੋਂ ਵੱਧ ਦੇ ਰਿਸ਼ਟ ਪੁਸ਼ਟ ਹੋਣ ਅਤੇ ਉਹ ਨਿਸ਼ਕਾਮ ਸੇਵਾ ਲਈ ਤਿਆਰ ਹੋਣ ਤਾਂ ਅਜਿਹੇ ਨਾਗਰਿਕ ਸਿਵਲ ਡਿਫੈਂਸ ਵਲੰਟੀਅਰ ਬਣਨ ਲਈ 23 ਮਈ ਨੂੰ ਸ਼ਾਮ 5 ਵਜੇ ਗੁਰੂ ਤੇਗ ਬਹਾਦਰ ਹਾਲ ਵਿਖੇ ਪਹੁੰਚਣ ਅਤੇ ਆਪਣੇ ਆਪ ਨੂੰ ਸਿਵਲ ਡਿਫੈਂਸ ਵਲੰਟੀਅਰ ਵਜੋਂ ਰਜਿਸਟਰ ਕਰਵਾਉਣ। ਉਨ੍ਹਾਂ ਕਿਹਾ ਕਿ ਚਾਹਵਾਨ ਨਾਗਰਿਕ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਦੀ ਵੈਬਸਾਇਟ ਪਟਿਆਲਾ ਡਾਟ ਐਨਆਈਸੀ ਡਾਟ ਇਨ ਉਪਰ ਵੀ ਸੰਪਰਕ ਕਰ ਸਕਦੇ ਹਨ।

Have something to say? Post your comment