Wednesday, September 10, 2025

Chandigarh

ਰੋਜ਼ਗਾਰ ਵਿਭਾਗ ਵੱਲੋਂ ਇੰਡੀਅਨ ਆਰਮੀ ਭਰਤੀ ਰੈਲੀ ਲਈ ਲਿਖਤੀ ਇਮਤਿਹਾਨ ਦੀ ਤਿਆਰੀ ਲਈ ਕਿਤਾਬਾਂ ਦੀ ਜਾਣਕਾਰੀ

May 19, 2025 04:56 PM
SehajTimes

ਸਾਹਿਬਜ਼ਾਦਾ ਅਜੀਤ ਸਿੰਘ ਨਗਰ : ਇੰਡੀਅਨ ਆਰਮੀ ਭਰਤੀ ਰੈਲੀ ਦੀ ਭਰਤੀ ਲਈ ਆਖਰੀ ਮਿਤੀ 25-04-2025 ਤੱਕ ਰੱਖੀ ਗਈ ਸੀ। ਇਸ ਭਰਤੀ ਲਈ ਜ਼ਿਲ੍ਹਾ ਐਸ.ਏ.ਐਸ ਨਗਰ ਦੇ 718 ਨੌਜਵਾਨਾਂ ਵੱਲੋਂ ਰਜਿਸਟ੍ਰੇਸ਼ਨ ਕਰਵਾਈ ਗਈ ਹੈ।
    ਇਸ ਸਬੰਧੀ ਨੌਜਵਾਨਾਂ ਨੂੰ ਜਾਗਰੂਕ ਕਰਦੇ ਹੋਏ ਸ੍ਰੀ ਹਰਪ੍ਰੀਤ ਸਿੰਘ ਮਾਨਸ਼ਾਹੀਆਂ ਡਿਪਟੀ ਡਾਇਰੈਕਟਰ ਰੋਜ਼ਗਾਰ ਵਿਭਾਗ ਵੱਲੋਂ ਦੱਸਿਆ ਗਿਆ ਕਿ ਇਸ ਭਰਤੀ ਦਾ ਲਿਖਤੀ ਇਮਤਿਹਾਨ ਜੂਨ 2025 ਦੇ ਦੂਸਰੇ ਹਫ਼ਤੇ ਵਿੱਚ ਲਿਆ ਜਾਵੇਗਾ। ਇਸ ਸਬੰਧੀ ਵੱਖ-ਵੱਖ ਪ੍ਰਕਾਸ਼ਕਾਂ ਤੋਂ ਗਾਈਡ ਅਤੇ ਕਿਤਾਬਾਂ, ਪ੍ਰਸ਼ਨ ਬੈਂਕਾਂ ਦੇ ਨਾਲ, ਬਾਜ਼ਾਰ ਵਿੱਚ ਉਪਲਬਧ ਹਨ। ਸਿੱਖ ਰੈਜੀਮੈਂਟ ਸੈਂਟਰ ਨੇ ਉਮੀਦਵਾਰਾਂ ਨੂੰ ਪੰਜਾਬੀ ਵਿੱਚ ਸਾਫਟ ਕਾਪੀ ਵਿੱਚ ਪ੍ਰਸ਼ਨ ਬੈਂਕ ਵੰਡੇ ਹਨ। ਇਹ ਸਮੱਗਰੀ ਸਾਰੇ 14 ਸੀ-ਪਾਈਟ ਕੇਂਦਰਾਂ ਨਾਲ ਸਾਂਝੀ ਕੀਤੀ ਗਈ ਹੈ ਅਤੇ ਲਿਖਤੀ ਪ੍ਰੀਖਿਆਵਾਂ ਲਈ ਕੋਚਿੰਗ ਦੀ ਵਿਧੀ, ਸੀ-ਪਾਈਟ ਕੇਂਦਰਾਂ ਦੇ ਸਾਰੇ ਅਧਿਆਪਕਾਂ ਨੂੰ ਜਾਣਕਾਰੀ ਦਿੱਤੀ ਗਈ ਹੈ।
    ਇਸ ਸਾਲ ਪ੍ਰੀਖਿਆ ਪੰਜਾਬੀ ਵਿੱਚ ਵੀ ਹੋਵੇਗੀ। ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਇੰਡੀਅਨ ਆਰਮੀ ਭਰਤੀ ਰੈਲੀ ਲਈ ਲਿਖਤੀ ਪਾਸ ਪ੍ਰਤੀਸ਼ਤ ਘੱਟੋ-ਘੱਟ 85% ਤੱਕ ਵਧਾਈ ਗਈ ਹੈ, ਜੋ ਕਿ ਪਿਛਲੇ ਸਾਲ 48% ਸੀ। ਇਸ ਇਮਤਿਹਾਨ ਦੀ ਤਿਆਰੀ ਲਈ ਨੌਜਵਾਨ ਆਰ. ਗੁਪਤਾ ਅਤੇ ਅਰੀਹੰਤ ਪਬਲੀਸ਼ਰ ਦੀਆਂ ਹਿੰਦੀ ਅਤੇ ਅੰਗਰੇਜ਼ੀ ਭਾਸ਼ਾ ਦੀਆਂ, ਅਗਨੀਵੀਰ ਆਰਮੀ ਜਨਰਲ ਡਿਊਟੀ, ਟਰੇਡਸਮੈਨ, ਟੈਕਨੀਕਲ, ਕਲਰਕ, ਸਟੋਰ ਕੀਪਰ ਟੈਕਨੀਕਲ ਦੀਆਂ ਕਿਤਾਬਾਂ ਪੜ੍ਹ ਸਕਦੇ ਹਨ। ਇਸ ਦੇ ਨਾਲ ਹੀ ਸ਼੍ਰੀ ਕ੍ਰਿਸ਼ਨ (ਰਾਮ ਸਿੰਘ ਯਾਦਵ) ਪ੍ਰਕਾਸ਼ਨ ਦੀਆਂ ਹਿੰਦੀ, ਅੰਗਰੇਜ਼ੀ ਅਤੇ ਪੰਜਾਬੀ ਭਾਸ਼ਾ ਦੀਆਂ ਅਗਨੀਵੀਰ ਆਰਮੀ ਜਨਰਲ ਡਿਊਟੀ, ਟਰੇਡਸਮੈਨ, ਟੈਕਨੀਕਲ, ਕਲਰਕ ਦੀਆਂ ਕਿਤਾਬਾਂ ਪੜ੍ਹ ਸਕਦੇ ਹਨ।

ਇਸ ਭਰਤੀ ਲਈ ਆਖਰੀ ਪੜਾਅ ਰੈਲੀਆਂ (ਸਰੀਰਕ ਟੈਸਟ) ਜੋ ਕਿ 01 ਤੋਂ 05 ਅਗਸਤ, 2025 ਤੋਂ ਲਿਆ ਜਾਵੇਗਾ। ਰੈਲੀ ਦੀ ਤਿਆਰੀ ਕਰਨ ਲਈ ਨੌਜਵਾਨਾਂ ਨੂੰ ਰਨਿੰਗ ਪ੍ਰੈਕਟਿਸ ਕਰਨੀ ਲਾਜ਼ਮੀ ਹੈ। ਨੌਜਵਾਨਾਂ ਨੂੰ ਤਿਆਰੀ ਕਰਨ ਲਈ 01 ਮਈ 2025 ਤੋਂ ਸਰੀਰਕ ਕੋਚਿੰਗ ਇੰਸਟ੍ਰਕਟਰ ਉਪਲਬਧ ਗਏ ਹਨ। ਜਿਲ੍ਹਾ ਐਸ.ਏ.ਐਸ ਨਗਰ ਦੇ ਨੌਜਵਾਨ ਸਰਕਾਰੀ ਕਾਲਜ, ਫੇਸ-6 ਵਿਖੇ ਸਰੀਰਕ ਟੈਸਟ ਦੀ ਤਿਆਰੀ ਕਰ ਸਕਦੇ ਹਨ।

 

Have something to say? Post your comment

 

More in Chandigarh

ਹਜ਼ਾਰਾਂ ਕਰੋੜ ਦੇ ਨੁਕਸਾਨ ਲਈ ਇੱਕ ਛੋਟਾ ਜਿਹਾ ਰਾਹਤ ਪੈਕੇਜ, ਪੰਜਾਬੀਆਂ ਨਾਲ ਇੱਕ ਭੱਦਾ ਮਜ਼ਾਕ: ਚੀਮਾ

"ਸਿਰਫ਼ ਫੋ਼ਟੋਆਂ ਖਿਚਾਉਣ ਆਏ ਸਨ ਪ੍ਰਧਾਨ ਮੰਤਰੀ "

ਪ੍ਰਧਾਨ ਮੰਤਰੀ ਮੋਦੀ ਦਾ ਰਾਹਤ ਪੈਕੇਜ ਸੂਬੇ ਨਾਲ ਭੱਦਾ ਮਜ਼ਾਕ: ਅਮਨ ਅਰੋੜਾ

ਪ੍ਰਧਾਨ ਮੰਤਰੀ ਦੀ ਰਾਹਤ ਪੰਜਾਬ ਦੇ ਹੜ੍ਹ ਪ੍ਰਭਾਵਿਤ ਲੋਕਾਂ 'ਤੇ ਇੱਕ "ਬੇਰਹਿਮ ਮਜ਼ਾਕ": ਚੀਮਾ

ਪੰਜਾਬ ਸਰਕਾਰ ਹੜ੍ਹ ਪੀੜਤਾਂ ਦੇ ਮੁੜ ਵਸੇਬੇ ਲਈ ; ਰਾਹਤ ਕਾਰਜਾਂ ਵਿੱਚ ਪੂਰੀ ਤਾਕਤ ਨਾਲ ਜੁੱਟੀ

ਹੁਣ ਤੱਕ 23,206 ਵਿਅਕਤੀ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚੋਂ ਕੱਢੇ: ਹਰਦੀਪ ਸਿੰਘ ਮੁੰਡੀਆਂ

ਪੇਡਾ ਨੇ ਊਰਜਾ ਕੁਸ਼ਲ ਪ੍ਰੋਜੈਕਟਾਂ ਲਈ ਨਿਵੇਸ਼ ਦੇ ਮੌਕਿਆਂ ਦੀ ਪੜਚੋਲ ਲਈ ਇੱਕ ਰੋਜ਼ਾ ਕਾਨਫਰੰਸ ਕਰਵਾਈ

50 ਹਜ਼ਾਰ ਰੁਪਏ ਰਿਸ਼ਵਤ ਲੈਣ ਵਾਲਾ ਸਹਾਇਕ ਸਬ ਇੰਸਪੈਕਟਰ ਤੇ ਸਿਪਾਹੀ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ

ਪੰਜਾਬ ਸਰਕਾਰ ਵੱਡੇ ਸ਼ਹਿਰਾਂ ਵਿੱਚ 447 ਇਲੈਕਟ੍ਰਿਕ ਬੱਸਾਂ ਸ਼ੁਰੂ ਕਰੇਗੀ; ਆਧੁਨਿਕ ਚਾਰਜਿੰਗ ਢਾਂਚਾ ਹੋਵੇਗਾ ਸਥਾਪਤ: ਡਾ. ਰਵਜੋਤ ਸਿੰਘ

ਸੂਬੇ ਭਰ ਦੀਆਂ ਜੇਲ੍ਹਾਂ ਵਿੱਚ ਸੁਰੱਖਿਆ ਪ੍ਰਬੰਧਾਂ ਨੂੰ ਮਜ਼ਬੂਤ ​​ਕਰਨ ਲਈ 1,700 ਸੁਰੱਖਿਆ ਗਾਰਡ ਤਾਇਨਾਤ ਕੀਤੇ ਜਾਣਗੇ: ਮੋਹਿੰਦਰ ਭਗਤ