ਸੁਨਾਮ : ਮਾਲ ਗੱਡੀਆਂ ਵਿੱਚ ਲੋਡਿੰਗ ਅਤੇ ਅਣਲੋਡਿੰਗ ਕਰਨ ਸਮੇਂ ਪੱਲੇਦਾਰਾਂ ਨੂੰ ਦਰਪੇਸ਼ ਮੁਸ਼ਕਿਲਾਂ ਦੇ ਹੱਲ ਲਈ ਭਾਜਪਾ ਦੀ ਸੂਬਾ ਸਕੱਤਰ ਦਾਮਨ ਬਾਜਵਾ ਅਤੇ ਹਰਮਨਦੇਵ ਸਿੰਘ ਬਾਜਵਾ ਨੇ ਸੁਨਾਮ ਵਿਖੇ ਰੇਲਵੇ ਅਧਿਕਾਰੀਆਂ ਨੂੰ ਮੰਗ ਪੱਤਰ ਸੌਂਪਿਆ। ਪੱਲੇਦਾਰ ਯੂਨੀਅਨ ਵੱਲੋਂ ਕੁੱਝ ਦਿਨ ਪਹਿਲਾਂ ਉਕਤ ਮਾਮਲਾ ਦਾਮਨ ਬਾਜਵਾ ਦੇ ਧਿਆਨ ਵਿੱਚ ਲਿਆਂਦਾ ਸੀ। ਪੱਲੇਦਾਰ ਯੂਨੀਅਨ ਦੀ ਮੰਗ ਤੇ ਰੇਲਵੇ ਅਧਿਕਾਰੀਆਂ ਨੂੰ ਦਿੱਤੇ ਮੰਗ ਪੱਤਰ ਵਿੱਚ ਭਾਜਪਾ ਆਗੂਆਂ ਦਾਮਨ ਬਾਜਵਾ ਅਤੇ ਹਰਮਨਦੇਵ ਸਿੰਘ ਬਾਜਵਾ ਨੇ ਲਿਖਿਆ ਕਿ ਰੇਲਵੇ ਪਲੇਟੀ ਰੇਲਵੇ ਲਾਈਨ ਨਾਲੋਂ ਉੱਚੀ ਹੋਣ ਕਰਕੇ ਪੱਲੇਦਾਰਾਂ ਨੂੰ ਮਾਲ ਗੱਡੀਆਂ ਵਿੱਚ ਲੋਡਿੰਗ ਅਤੇ ਅਣਲੋਡਿੰਗ ਕਰਨ ਸਮੇਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਈ ਵਾਰ ਮਜ਼ਦੂਰਾਂ ਦੇ ਸੱਟਾਂ ਵੀ ਲੱਗੀਆਂ ਹਨ। ਮੈਡਮ ਦਾਮਨ ਬਾਜਵਾ ਅਤੇ ਹਰਮਨਦੇਵ ਸਿੰਘ ਬਾਜਵਾ ਨੇ ਦੱਸਿਆ ਕਿ ਪੱਲੇਦਾਰ ਯੂਨੀਅਨ ਦੀ ਉਕਤ ਮੰਗ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦੇ ਧਿਆਨ ਵਿੱਚ ਲਿਆਂਦਾ ਗਿਆ ਸੀ ਮੰਤਰੀ ਵੱਲੋਂ ਦਿੱਤੀ ਹਦਾਇਤ ਮੁਤਾਬਿਕ ਰੇਲਵੇ ਵਿਭਾਗ ਦੇ ਡੀ.ਕੇ ਗਰਗ ਅਡੀਸ਼ਨਲ ਡਵੀਜ਼ਨ ਇੰਜੀਨੀਅਰ ਪਟਿਆਲਾ ਅੱਜ ਮਜ਼ਦੂਰਾਂ ਦੇ ਇਹ ਮਸਲੇ ਨੂੰ ਸਮਝਣ ਅਤੇ ਸੁਣਨ ਲਈ ਮੈਡਮ ਦਾਮਨ ਬਾਜਵਾ ਨਾਲ ਸੁਨਾਮ ਰੇਲਵੇ ਸਟੇਸ਼ਨ ਤੇ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਮੌਕੇ ਪਹੁੰਚੇ ਰੇਲਵੇ ਅਧਿਕਾਰੀ ਡੀ.ਕੇ ਗਰਗ ਵੱਲੋਂ ਰੇਲਵੇ ਪਲੇਟੀ ਦਾ ਜਾਇਜ਼ਾ ਲੈਣ ਅਤੇ ਪੱਲੇਦਾਰ ਮਜ਼ਦੂਰਾਂ ਦੀ ਗੱਲ ਸੁਣਨ ਦੇ ਬਾਅਦ ਵਿਸ਼ਵਾਸ ਦਿਵਾਇਆ ਗਿਆ ਕਿ ਇਸ ਮਸਲੇ ਦਾ ਹੱਲ ਕਰਨ ਵਾਸਤੇ ਟੈਕਨੀਕਲ ਟੀਮ ਨਾਲ ਅੱਜ ਤੋਂ ਹੀ ਤਾਲਮੇਲ ਸ਼ੁਰੂ ਕਰ ਦਿੱਤਾ ਜਾਵੇਗਾ ਅਤੇ ਬਹੁਤ ਜਲਦੀ ਇਸਦਾ ਢੁਕਵਾਂ ਹੱਲ ਕੱਢਕੇ ਰੇਲਵੇ ਵਿਭਾਗ ਇਸ ਮਸਲੇ ਨੂੰ ਸੁਲਝਾਏਗਾ ਤਾਂ ਜੋ ਪੱਲੇਦਾਰ ਮਜ਼ਦੂਰਾਂ ਨੂੰ ਜੋ ਦਿੱਕਤ ਆ ਰਹੀ ਹੈ ਉਸਦਾ ਸਥਾਈ ਹੱਲ ਕੀਤਾ ਜਾਵੇ। ਮੈਡਮ ਬਾਜਵਾ ਨੇ ਆਪਣੇ ਵੱਲੋਂ ਵੀ ਪੂਰਨ ਤੌਰ ਤੇ ਵਿਸ਼ਵਾਸ ਦਿਵਾਇਆ ਹੈ ਕਿ ਇਸਦਾ ਹੱਲ ਜਲਦੀ ਕੀਤਾ ਜਾਵੇਗਾ ਜੇਕਰ ਇਸਦੇ ਲਈ ਕੇਂਦਰ ਸਰਕਾਰ ਤੋਂ ਕੋਈ ਵਿਸ਼ੇਸ਼ ਫੰਡ ਵੀ ਲੈਣਾ ਪਿਆ ਤਾਂ ਉਸਦੇ ਲਈ ਵੀ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨਾਲ ਗੱਲ ਕਰਕੇ ਉਹ ਕਰਵਾਕੇ ਦੇਣਗੇ।
ਇਸ ਮੌਕੇ ਪੱਲੇਦਾਰ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਕੇਵਲ ਸਿੰਘ, ਸੈਕਟਰੀ ਨਰੈਣ ਸਿੰਘ, ਪ੍ਰੇਮ ਸਿੰਘ, ਸਾਬਕਾ ਪ੍ਰਧਾਨ ਜੋਰਾ ਸਿੰਘ, ਭਾਜਪਾ ਦੇ ਜ਼ਿਲ੍ਹਾ ਜਨਰਲ ਸਕੱਤਰ ਸੰਜੇ ਗੋਇਲ, ਰਾਜੀਵ ਮੱਖਣ ਭਾਜਪਾ ਮੰਡਲ ਪ੍ਰਧਾਨ, ਪ੍ਰਵੀਨ ਗੋਇਲ, ਚੰਦਰ ਮੋਹਨ, ਅਸ਼ੋਕ ਗੋਇਲ, ਰਾਜਿੰਦਰ ਬਿੱਟੂ, ਮਾਲਵਿੰਦਰ ਸਿੰਘ ਗੋਲਡੀ, ਸ਼ੰਕਰ ਬਾਂਸਲ, ਅੰਕਿਤ ਕਾਂਸਲ, ਅਸ਼ਵਨੀ ਗਰਗ, ਨਵਾਬ ਨਾਗਰਾ ਆਦਿ ਹਾਜ਼ਰ ਸਨ।