ਭਾਰਤ : ਸੀਜ਼ਫਾਇਰ ਮਗਰੋਂ ਮੁੜ ਭਾਰਤ ਤੇ ਪਾਕਿਸਤਾਨ ਵਿਚਾਲੇ ਵਪਾਰ ਦੀ ਸ਼ੁਰੂਆਤ ਹੋਈ ਹੈ। ਭਾਰਤ ਅਫਗਾਨਿਸਤਾਨ ਤੋਂ ਸੁੱਕੇ ਮੇਵੇ ਤੇ ਜੜ੍ਹੀਆਂ ਬੂਟੀਆਂ ਮੰਗਵਾਉਂਦਾ ਹੈ। ਇਹ ਪਾਕਿਸਤਾਨ ਹੁੰਦੇ ਹੋਏ ਅਟਾਰੀ ਵਾਹਰਾ ਬਾਰਡਰ ਤੋਂ ਭਾਰਤ ਅੰਦਰ ਐਂਟਰ ਹੁੰਦੇ ਹਨ। ਭਾਰਤ-ਪਾਕਿਸਤਾਨ ਵਿਚਾਲੇ ਤਣਾਅ ਵਧਿਆ ਸੀ ਤੇ ਗੱਲ ਜੰਗ ਤੱਕ ਪਹੁੰਚ ਗਈ ਸੀ ਬੀਤੇ ਦਿਨੀਂ 50 ਵਿਚੋਂ 6 ਟਰੱਕ ਭਾਰਤ ਆਏ ਹਨ। ਅਫਗਾਨ ਲੰਬੇ ਸਮੇਂ ਤੋਂ ਭਾਰਤ ਵਿਚ ਜੜ੍ਹੀਆਂ ਬੂਟੀਆਂ ਤੇ ਸੁੱਕੇ ਮੇਵੇ ਭੇਜ ਰਿਹਾ ਹੈ।
ਪਹਿਲਗਾਮ ਅੱਤਵਾਦੀ ਹਮਲੇ ਦੇ ਬਾਅਦ ਭਾਰਤ ਤੇ ਅਫਗਾਨ ਵਿਚਾਲੇ ਇਹ ਵਪਾਰ ਬੰਦ ਹੋ ਗਿਆ ਸੀ ਜੋ ਕਿ ਦੁਬਾਰਾ ਸ਼ੁਰੂ ਹੋ ਗਿਆ ਹੈ। ਪਾਕਿਸਤਾਨ ਵਾਲੇ ਪਾਸੇ ਤੋਂ ਵਾਹਗਾ ਬਾਰਡਰ ਵਿਚ ਫਸੇ ਟਰੱਕ ਇੰਟੀਗ੍ਰੇਟਿਡ ਚੈੱਕ ਪੋਸਟ ਤੇ ਕਸਟਮ ਮੁਤਾਬਕ ਇਹ ਉਹ ਟਰੱਕ ਹਨ ਜੋ ਤਣਾਅ ਵਿਚਾਲੇ ਪਾਕਿਸਤਾਨ ਵਿਚ ਫਸੇ ਹੋਏ ਸਨ। ਅੱਜ ਵੀ 10 ਤੋਂ ਜ਼ਿਆਦਾ ਟਰੱਕ ਅਟਾਰੀ ਵਿਚ ਦਾਖਲ ਹੋਏ ਹਨ ਤੇ ਇਹ ਉਥੋਂ ਲੋਡ ਹੋ ਕੇ ਵੱਖ-ਵੱਖ ਸੂਬਿਆਂ ਲਈ ਰਵਾਨਾ ਹੋਣਗੇ। ਆਉਣ ਵਾਲੇ ਦਿਨਾਂ ਵਿਚ ਹੋਰ ਟਰੱਕ ਡਰਾਈ ਫਰੂਟਸ ਤੇ ਜੜ੍ਹੀਆਂ ਬੂਟੀਆਂ ਨਾਲ ਭਰੇ ਹੋਏ ਭਾਰਤ ਪਹੁੰਚਣਗੇ।