ਹਰਿਆਣਾ : ਹਰਿਆਣਾ ਦੇ ਕੈਥਲ ਤੋਂ 25 ਸਾਲਾ ਦਵਿੰਦਰ ਸਿੰਘ ਨੂੰ ਪਾਕਿਸਤਾਨ ਲਈ ਜਾਸੂਸੀ ਕਰਨ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਹੈ। ਉਹ ਪਾਕਿਸਤਾਨ ਵਿੱਚ ਸਿੱਖ ਧਾਰਮਿਕ ਸਥਾਨ ਦੇ ਦਰਸ਼ਨ ਕਰਨ ਗਿਆ ਸੀ ਜਿੱਥੇ ਇੱਕ ਕੁੜੀ ਨੇ ਉਸ ਨੂੰ 7 ਦਿਨ ਆਪਣੇ ਕੋਲ ਰੱਖਿਆ। ਕੁੜੀ ਨੇ ਉਸ ਨੂੰ ਪਾਕਿਸਤਾਨ ਵਿੱਚ ਜਾਸੂਸੀ ਦੀ ਟ੍ਰੇਨਿੰਗ ਦਿਵਾਈ। ਫਿਰ ਉਸਦਾ ਸੰਪਰਕ ਪਾਕਿਸਤਾਨ ਦੀ ਖੁਫੀਆ ਏਜੰਸੀ ISI ਦੇ 5 ਏਜੰਟਾਂ ਨਾਲ ਹੋਇਆ।
ਨੌਜਵਾਨ ਲਾਲਚ ਵਿਚ ਆ ਗਿਆ ਅਤੇ ਫੌਜ ਨਾਲ ਸਬੰਧਤ ਜਾਣਕਾਰੀ ਭੇਜਣ ਲੱਗ ਪਿਆ। ਸੋਸ਼ਲ ਮੀਡੀਆ ‘ਤੇ ਹਥਿਆਰਾਂ ਨਾਲ ਫੋਟੋ ਪੋਸਟ ਕਰਨ ਤੋਂ ਬਾਅਦ ਪੁਲਿਸ ਨੇ ਕੈਥਲ ਦੇ ਗੁਹਲਾ ਪੁਲਿਸ ਸਟੇਸ਼ਨ ਵਿੱਚ ਉਸ ਨੌਜਵਾਨ ਵਿਰੁੱਧ ਮਾਮਲਾ ਦਰਜ ਕਰਨ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਪਰ ਪੁੱਛਗਿੱਛ ਦੌਰਾਨ ਇਹ ਖੁਲਾਸਾ ਹੋਇਆ ਕਿ ਉਹ ਪਾਕਿਸਤਾਨ ਲਈ ਜਾਸੂਸੀ ਕਰ ਰਿਹਾ ਸੀ।
ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਉਹ ਪਹਿਲਾਂ ਹੀ ਪਟਿਆਲਾ ਕੈਂਟ ਇਲਾਕੇ ਦੀ ਜਾਣਕਾਰੀ ਅਤੇ ਤਸਵੀਰਾਂ ISI ਏਜੰਟਾਂ ਨੂੰ ਭੇਜ ਚੁੱਕਾ ਸੀ। ਇਸ ਤੋਂ ਬਾਅਦ ਉਸ ਨੇ ਮੋਬਾਈਲ ਤੋਂ ਡਾਟਾ ਡਿਲੀਟ ਕਰ ਦਿੱਤਾ। ਪੁਲਿਸ ਹੁਣ ਉਸ ਦੇ ਬੈਂਕ ਖਾਤੇ ਦੀ ਜਾਣਕਾਰੀ ਅਤੇ ਡਿਲੀਟ ਕੀਤੇ ਡਾਟਾ ਨੂੰ ਮੁੜ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।