ਸੰਦੌੜ : ਸਰਕਾਰੀ ਮਿਡਲ ਸਮਾਰਟ ਸਕੂਲ ਸੇਰਗੜ੍ਹ ਚੀਮਾ ਵਿਖੇ ਧਰਮ ਪ੍ਰਚਾਰ ਕਮੇਟੀ ਸੇਰਗੜ੍ਹ ਚੀਮਾ ਵਲੋਂ ਪੜਾਈ ਵਿਚ ਚੰਗੀਆਂ ਪੁਜੀਸ਼ਨਾਂ ਹਾਸਲ ਕਰਨ ਵਾਲੇ ਬੱਚਿਆਂ ਨੂੰ ਸਟੇਸ਼ਨਰੀ ਅਤੇ ਨਕਦ ਇਨਾਮ ਦਿੱਤੇ ਗਏ। ਧਰਮ ਪ੍ਰਚਾਰ ਕਮੇਟੀ ਦੇ ਅਹੁਦੇਦਾਰ ਕੈਪਟਨ ਹਰਜਿੰਦਰ ਸਿੰਘ, ਚੇਅਰਮੈਨ ਮੁਕੰਦ ਸਿੰਘ ਚੀਮਾ ਅਤੇ ਸਾਬਕਾ ਉਪ ਡਾਕਪਾਲ ਸੁਰਜੀਤ ਸਿੰਘ ਨੇ ਦੱਸਿਆ ਕਿ ਕਮੇਟੀ ਵਲੋਂ ਹਰ ਸਾਲ ਹੋਣਹਾਰ ਬੱਚਿਆਂ ਦੀ ਹੌਸਲਾ ਅਫਜਾਈ ਕੀਤੀ ਜਾਂਦੀ ਹੈ। ਸਮਾਗਮ ਦੌਰਾਨ ਅੱਠਵੀਂ ਕਲਾਸ ਵਿਚੋਂ ਮਨਦੀਪ ਕੌਰ, ਮਨਜੋਤ ਕੌਰ ਅਤੇ ਸਾਹਿਬਜੀਤ ਸਿੰਘ ਅਤੇ ਸੱਤਵੀਂ ਕਲਾਸ ਵਿਚੋਂ ਗਗਨਦੀਪ ਕੌਰ, ਸੁਖਮਨਜੀਤ ਕੌਰ ਅਤੇ ਸਮਤਜੀਨਤ ਨੇ ਕ੍ਰਮਵਾਰ ਪਹਿਲੇ ਤਿੰਨ ਸਥਾਨ ਹਾਸਲ ਕਰਨ ਤੇ ਇਨਾਮ ਦਿੱਤੇ ਗਏ। ਇਸ ਮੌਕੇ ਸਕੂਲ ਮੁਖੀ ਮੈਡਮ ਸੰਦੀਪ ਕੌਰ, ਕੁਲਦੀਪ ਸਿੰਘ, ਮੈਡਮ ਸਹਿਨਾਜ ਪ੍ਰਵੀਨ, ਮੁਜਾਹਿਦ ਅਲੀ ਖਾਂ, ਮਮਤਾ ਗੋਇਲ, ਇਕਬਾਲ ਸਿੰਘ, ਮੈਡਮ ਜਸਪ੍ਰੀਤ ਕੌਰ ਅਤੇ ਕਰਮਜੀਤ ਕੌਰ ਨੇ ਆਏ ਹੋਏ ਪਤਵੰਤਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਸਰਪੰਚ ਜੁਗਰਾਜ ਸਿੰਘ, ਨੰਬਰਦਾਰ ਬਿੱਕਰ ਸਿੰਘ, ਹਰਦੀਪ ਸਿੰਘ ਸਾਧਾ, ਸੁਖਦੇਵ ਸਿੰਘ ਪੰਚ, ਜਗਦੀਪ ਸਿੰਘ ਪੰਚ, ਈਦੂ ਖਾਂ ਪੰਚ, ਸੁਖਵਿੰਦਰ ਸਿੰਘ ਕਾਕਾ, ਕੁਲਵਿੰਦਰ ਸਿੰਘ ਨਾਮਧਾਰੀ ਵੀ ਹਾਜ਼ਰ ਸਨ।