ਪੰਜਾਬ : ਪੰਜਾਬ ਸਕੂਲ ਸਿੱਖਿਆ ਬੋਰਡ (PSEB) ਵੱਲੋਂ 12ਵੀਂ ਜਮਾਤ ਦਾ ਨਤੀਜਾ ਬੁੱਧਵਾਰ ਦੁਪਹਿਰ 3 ਵਜੇ ਜਾਰੀ ਕੀਤਾ ਗਿਆ ਹੈ। ਇੱਕ ਵਾਰ ਫਿਰ ਧੀਆਂ ਨੇ 12ਵੀਂ ਜਮਾਤ ਦੇ ਨਤੀਜਿਆਂ ਵਿੱਚ ਮੁੰਡਿਆਂ ਨੂੰ ਪਛਾੜ ਦਿੱਤਾ ਹੈ। ਬਰਨਾਲਾ ਦੀ ਹਰਸੀਰਤ ਕੌਰ ਟੌਪ-3 ਵਿੱਚੋਂ ਪਹਿਲੇ ਸਥਾਨ ‘ਤੇ ਹੈ। ਹਰਸੀਰਤ ਨੇ 500 ਵਿੱਚੋਂ 500 ਅੰਕ ਪ੍ਰਾਪਤ ਕਰਕੇ ਪੂਰੇ ਪੰਜਾਬ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਮਨਵੀਰ ਕੌਰ ਦੂਜੇ ਸਥਾਨ ’ਤੇ ਰਹੀ। ਮਨਵੀਰ ਨੇ 500 ਵਿੱਚੋਂ 498 ਨੰਬਰ ਹਾਸਲ ਕੀਤੇ ਹਨ। ਮਾਨਸਾ ਦੀ ਅਰਸ਼ ਤੀਜੇ ਸਥਾਨ ‘ਤੇ ਹੈ। ਅਰਸ਼ ਨੇ ਵੀ 500 ਵਿੱਚੋਂ 498 ਨੰਬਰ ਹਾਸਲ ਕੀਤੇ ਹਨ।
ਨਤੀਜੇ ਦਾ ਲਿੰਕ ਬੋਰਡ ਦੀ ਅਧਿਕਾਰਤ ਵੈੱਬਸਾਈਟ pseb.ac.in ‘ਤੇ ਉਪਲਬਧ ਹੋਵੇਗਾ। ਇਸ ਦੇ ਨਾਲ ਹੀ ਨਤੀਜੇ ਦਾ ਲਿੰਕ ਡਿਜੀਲਾਕਰ ਪੋਰਟਲ ਅਤੇ ਇਸ ਦੀ ਐਪ ‘ਤੇ ਵੀ ਉਪਲਬਧ ਕਰਵਾਇਆ ਜਾਵੇਗਾ।