ਭਾਰਤ : ਭਾਰਤ ਦੀ ਕਾਰਵਾਈ ਤੋਂ ਡਰੇ ਪਾਕਿਸਤਾਨ ਨੇ BSF ਦਾ ਜਵਾਨ ਰਿਹਾਅ ਕਰ ਦਿੱਤਾ ਹੈ। ਕਾਂਸਟੇਬਲ ਪੁਰਨਮ ਕੁਮਾਰ ਨੂੰ 22 ਦਿਨਾਂ ਬਾਅਦ ਪਾਕਿਸਤਾਨ ਤੋਂ ਵਾਪਸ ਵਤਨ ਭੇਜਿਆ ਗਿਆ ਹੈ।
ਤਿੰਨ ਹਫਤਿਆਂ ਦੇ ਲੰਬੇ ਇੰਤਜ਼ਾਰ ਦੇ ਬਾਅਦ ਅਟਾਰੀ-ਵਾਹਘਾ ਸਰਹੱਦ ਰਾਹੀਂ ਪੁਰਨਮ ਕੁਮਾਰ ਦੀ ਵਾਪਸੀ ਹੋਈ ਹੈ। ਪੁਰਨਮ ਫਿਰੋਜ਼ਪੁਰ ‘ਚ ਗਲਤੀ ਨਾਲ ਸਰਹੱਦ ਪਾਰ ਕਰ ਗਿਆ ਸੀ ਜਿਸ ਤੋਂ ਬਾਅਦ ਪਾਕਿਸਤਾਨ ਵੱਲੋਂ ਉਸ ਨੂੰ ਕੈਦ ਕਰ ਲਿਆ ਗਿਆ ਸੀ। ਘਟਨਾ 23 ਅਪ੍ਰੈਲ 2025 ਦੀ ਹੈ ਉਹ ਖੇਤਾਂ ਕੋਲ ਵਾੜ ਨੇੜੇ ਡਿਊਟੀ ਕਰ ਰਹੇ ਸਨ ਇਸ ਦੇ ਬਾਅਦ ਪਾਕਿਸਤਾਨ ਰੇਂਜਰਸ ਨੇ ਉਨ੍ਹਾਂ ਨੂੰ ਹਿਰਾਸਤ ਵਿਚ ਲੈ ਲਿਆ। ਜਵਾਨ BSF ਦੀ 182ਵੀਂ ਬਟਾਲੀਅਨ ਵਿਚ ਸੀ। ਭਾਰਤੀ ਸੁਰੱਖਿਆ ਏਜੰਸੀ ਨੇ ਸਰਗਰਮੀ ਦਿਖਾਈ ਤੇ ਜਵਾਨ ਦੀ ਵਾਪਸੀ ਯਕੀਨੀ ਬਣਾਉਣ ਲਈ ਲਗਾਤਾਰ ਪਾਕਿਸਤਾਨ ਨਾਲ ਸੰਪਰਕ ਬਣਾਏ ਰੱਖਇਆ। ਅੱਜ ਸਵੇਰੇ ਸਾਂਝੀ ਚੈੱਕ ਪੋਸਟ ਅਟਾਰੀ-ਵਾਹਗਾ ‘ਤੇ ਜਵਾਨ ਨੂੰ ਭਾਰਤੀ ਅਧਿਕਾਰੀਆਂ ਨੂੰ ਸੌਂਪ ਦਿੱਤਾ ਗਿਆ।