ਸੁਨਾਮ : ਸੀਬੀਐਸਈ ਬੋਰਡ ਵੱਲੋਂ ਐਲਾਨੇ 10 ਵੀਂ ਜਮਾਤ ਦੇ ਨਤੀਜੇ ਵਿੱਚ ਡੀ'ਏ'ਵੀ' ਪਬਲਿਕ ਸਕੂਲ ਸੁਨਾਮ ਦਾ ਨਤੀਜਾ ਸੌ ਫੀਸਦੀ ਰਿਹਾ। ਰਾਹੁਲ ਗਰਗ ਸਣੇ 13 ਵਿਦਿਆਰਥੀਆਂ ਨੇ 90 ਫੀਸਦੀ ਤੋਂ ਵਧੇਰੇ ਅੰਕ ਹਾਸਿਲ ਕੀਤੇ। ਡੀਏਵੀ ਪਬਲਿਕ ਸਕੂਲ ਸੁਨਾਮ ਦੇ ਵਾਈਸ ਪ੍ਰਿੰਸੀਪਲ ਅੰਤੂ ਗਰਗ ਨੇ ਦੱਸਿਆ ਕਿ ਸੀਬੀਐਸਈ ਬੋਰਡ ਵੱਲੋਂ ਐਲਾਨੇ ਦਸਵੀਂ ਜਮਾਤ ਦੇ ਨਤੀਜੇ ਵਿੱਚ ਸਕੂਲ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਅੰਕ ਹਾਸਿਲ ਕਰਕੇ ਸਕੂਲ ਅਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ। ਐਲਾਨ ਕੀਤੇ ਨਤੀਜੇ ਅਨੁਸਾਰ ਸਕੂਲ ਦੇ ਵਿਦਿਆਰਥੀਆਂ ਕਨਿਸ਼ਕਾ ਨੇ 96.2, ਨਮਨ ਨੇ 94.8, ਰਿਸ਼ਵ ਸ਼ਰਮਾ ਨੇ 94.4, ਉਮੇਸ਼ ਬਾਂਸਲ ਨੇ 94, ਹਰਸ਼ ਨੇ 93.6, ਲਕਸ਼ਦੀਪ ਕੌਰ ਨੇ 93.2, ਦਕਸ਼ ਨੇ 93, ਕੁਨਾਲ ਜੈਨ ਨੇ 92.4, ਗੁਰਜੋਤ ਕੌਰ ਨੇ 92.4, ਮਾਨਸੀ ਨੇ 91.6, ਗੋਇਲ ਨੇ 91.4, ਰਾਹੁਲ ਗਰਗ ਨੇ 91, ਅਭਿਮੰਨਿਊ ਗਰਗ ਨੇ 89.4, ਸ਼ਿਵਾਨੀ 89.4, ਨਿਹਾਰਿਕਾ 88.2, ਕਰਨਦੀਪ ਕੌਰ 87.8, ਲਵਿਸ਼ 87.8, ਪਾਰਸ ਜੈਨ 87.6, ਮੋਹਿਤ ਗਰਗ 87.2, ਭਾਵਨੀ 87, ਲਖਵਿੰਦਰ ਕੌਰ 86.8, ਗੁਰਪ੍ਰੀਤ ਸਿੰਘ 85.2, ਲੀਜਨਪ੍ਰੀਤ ਕੌਰ 85.2 ਫੀਸਦੀ ਅੰਕ ਹਾਸਿਲ ਕੀਤੇ ਹਨ। ਵਿਦਿਆਰਥੀਆਂ ਵੱਲੋਂ ਵਧੀਆ ਪ੍ਰਦਰਸ਼ਨ ਕਰਨ ਤੇ ਸਕੂਲ ਦੇ ਚੇਅਰਮੈਨ ਅਨੁਰਿੱਧ ਵਸ਼ਿਸ਼ਟ, ਡਾਇਰੈਕਟਰ ਪੀਐਸ ਧਾਲੀਵਾਲ, ਸਿੱਖਿਆ ਸਲਾਹਕਾਰ ਮੈਡਮ ਡੌਲੀ ਰਾਏ, ਡਾਕਟਰ ਪੁਰਸ਼ੋਤਮ ਵਸ਼ਿਸ਼ਟ, ਸਤਿੰਦਰ ਸਿੰਘ ਧਾਲੀਵਾਲ, ਡਾਕਟਰ ਅੰਬਰੀਸ਼ ਰਾਏ, ਪ੍ਰਿੰਸੀਪਲ ਵੀ ਪੀ ਗੁਪਤਾ, ਵਾਈਸ ਪ੍ਰਿੰਸੀਪਲ ਅੰਤੂ ਗਰਗ ਨੇ ਵਿਦਿਆਰਥੀਆਂ, ਮਾਪਿਆਂ ਅਤੇ ਸਕੂਲ ਸਟਾਫ ਨੂੰ ਵਧਾਈ ਦਿੱਤੀ।