ਹੁਸ਼ਿਆਰਪੁਰ : ਪੰਜਾਬ ਦੇ ਲੋਕਾਂ ਦੀ ਝੋਲੀ ਵਿੱਚ ਅਨੇਕਾਂ ਹੀ ਪੰਜਾਬੀ ਅਤੇ ਧਾਰਮਿਕ ਗੀਤ ਪਾ ਚੁੱਕੀ ਪੰਜਾਬ ਦੀ ਨਾਮਵਰ ਕੰਪਨੀ "ਫੋਕ ਬ੍ਰਦਰਜ਼ ਪ੍ਰੋਡੇਕਸ਼ਨ" ਦੇ ਪ੍ਰੋਡਿਓਸਰ ਦੀ ਦੇਖ ਰੇਖ ਹੇਠ ਦੁਆਬੇ ਦੀ ਬੁਲੰਦ ਅਵਾਜ ਦੇ ਮਾਲਕ ਗਾਇਕ ਤਰਸੇਮ ਜਲਭੈ ਦੀ ਸੁਰੀਲੀ ਆਵਾਜ ਵਿੱਚ ਸੰਤ ਰਾਮਾ ਨੰਦ ਜੀ ਦੀ ਸ਼ਹਾਦਤ ਨੂੰ ਦਰਸਾਉਦਾ ਇੱਕ ਉਦਾਸ ਸਿੰਗਲ ਟ੍ਰੈਕ "ਕੌਮ ਦਾ ਮਸੀਹਾ" ਧਾਰਮਿਕ ਗੀਤ ਦੀ ਸ਼ੂਟਿੰਗ ਡੇਰਾ ਸੱਚਖੰਡ ਬੱਲਾ ਵਿਖ਼ੇ ਡੀਉਪੀ ਬੱਧਣ ਫੋਟੋਗ੍ਰਾਫਰ, ਕੈਮਰਾਮੈਨ ਗੋਲਡੀ ਸੰਧੂ ਅਤੇ ਲਾਡੀ ਬੱਧਣ ਵਲੋਂ ਬਹੁਤ ਹੀ ਵਧੀਆ ਤਰੀਕੇ ਨਾਲ ਖੂਬਸੂਰਤ ਲੁਕੇਸ਼ਨਾ ਤੇ ਸੂਟ ਕਰਕੇ ਸ਼ੂਟਿੰਗ ਮੁਕੰਮਲ ਕੀਤੀ ਗਈ! ਇਸ ਮੌਕੇ ਕੰਪਨੀ ਦੇ ਪ੍ਰੋਡਿਓਸਰ ਨੇ ਗੱਲਬਾਤ ਦੌਰਾਨ ਦੱਸਿਆ ਕਿ ਧਾਰਮਿਕ ਗੀਤ "ਕੌਮ ਦਾ ਮਸੀਹਾ" ਨੂੰ ਮਿਊਜ਼ਿਕ ਦੀਆ ਮਿੱਠੀਆਂ ਤਰੰਗਾ ਵਿੱਚ ਅਨੇਕਾਂ ਹੀ ਗੀਤਾ, ਸ਼ੋਟ ਮੂਵੀ ਅਤੇ ਪੰਜਾਬੀ ਫ਼ਿਲਮਾਂ ਵਿੱਚ ਸੰਗੀਤ ਦੇ ਚੁੱਕੇ ਮਿਉੰਜਿਕ ਡਾਇਰੇਕਟਰ ਸੁਨੀਲ ਬਾਵਾ ਨੇ ਪਰੋਇਆ ਹੈ! ਇਸ ਗੀਤ ਦੇ ਗੀਤਕਾਰ ਵੀ ਖੁਦ ਤਰਸੇਮ ਜਲਭੈ ਹੀ ਹਨ ਕੌਮ ਦੇ ਮਸੀਹਾ ਗੀਤ ਦੇ ਗਾਇਕ ਤੇ ਗੀਤਕਾਰ ਨੇ ਦੱਸਿਆ ਕਿ ਇਸ ਗੀਤ ਦੀ ਲਾਈਨਾਂ ਵਿਆਨਾਂ ਵਿੱਚ ਹੋਈ ਸੰਤ ਰਾਮਾਨੰਦ ਜੀ ਦੀ ਸ਼ਹੀਦੀ ਨੂੰ ਦਰਸਾਉਂਦੀਆਂ ਹਨ। ਕੰਪਨੀ ਦੇ ਪ੍ਰੋਡਿਓਸਰ ਨੇ ਦੱਸਿਆ ਕਿ ਥੋੜ੍ਹੇ ਸਮੇ ਬਾਅਦ ਹੀ ਗੀਤ "ਕੌਮ ਦਾ ਮਸੀਹਾ" ਸਰੋਤਿਆਂ ਦੀ ਝੋਲੀ ਵਿੱਚ ਹੋਵੇਗਾ ਅਤੇ ਸਾਨੂੰ ਪੂਰੀ ਉਮੀਦ ਹੈ ਕਿ ਇਹ ਗੀਤ ਹਰੇਕ ਭਾਰਤ ਵਾਸੀ ਦੀ ਪਸੰਦ ਬਣੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡੇਰੇ ਦੇ ਸੇਵਾਦਾਰ ਹਰਦੇਵ, ਹਰਮੇਸ਼, ਧਰਮਾ, ਵਰਿੰਦਰ ਬੱਬੂ ਆਦਿ ਹਾਜ਼ਰ ਸਨ!