ਭਾਰਤ : ਭਾਰਤ ਤੇ ਪਾਕਿਸਤਾਨ ਵਿਚ ਹੁਣੇ ਜਿਹੇ ਫੌਜੀ ਸੰਘਰਸ਼ ਦੇ ਬਾਅਦ ਜਿਹੜੇ ਏਅਰਪੋਰਟਸ ਨੂੰ ਅਸਥਾਈ ਤੌਰ ਤੋਂ ਬੰਦ ਕਰ ਦਿੱਤਾ ਗਿਆ ਸੀ, ਉਹ ਹੁਣ ਫਿਰ ਤੋਂ ਖੋਲ੍ਹੇ ਜਾ ਰਹੇ ਹਨ। ਅੱਜ ਮੋਹਾਲੀ ਸਥਿਤ ਸ਼ਹੀਦ ਭਗਤ ਸਿੰਘ ਕੌਮਾਂਤਰੀ ਹਵਾਈ ਅੱਡੇ ‘ਤੇ ਉਡਾਣ ਸੰਚਾਲਨ ਦੁਬਾਰਾ ਸ਼ੁਰੂ ਹੋ ਗਿਆ।
7 ਮਈ ਨੂੰ ਭਾਰਤੀ ਫੌਜ ਨੇ ਪਾਕਿਸਤਾਨ ਦੇ 9 ਅੱਤਵਾਦੀ ਟਿਕਾਣਿਆਂ ‘ਤੇ ਆਪ੍ਰੇਸ਼ਨ ਸਿੰਦੂਰ ਤਹਿਤ ਹਮਲੇ ਕੀਤੇ ਸੀ ਜਿਸ ਦੇ ਬਾਅਦ ਦੋਵੇਂ ਦੇਸ਼ਾਂ ਵਿਚ ਚਾਰ ਦਿਨ ਤੱਕ ਫੌਜੀ ਸੰਘਰਸ਼ ਹੋਇਆ ਸੀ। ਹਾਲਾਂਕਿ 10 ਮਈ ਨੂੰ ਦੋਵੇਂ ਦੇਸ਼ਾਂ ਵਿਚ ਆਪਸੀ ਸਹਿਮਤੀ ਨਾਲ ਜੰਗਬੰਦੀ ਹੋਈ ਸੀ। ਭਾਰਤ ਵਿਚ 32 ਏਅਰਪੋਰਟਸ ਬੰਦ ਸਨ ਤੇ 25 ਉਡਾਣ ਮਾਰਗਾਂ ਨੂੰ ਅਸਥਾਈ ਤੌਰ ਤੋਂ ਬੰਦ ਕਰ ਦਿੱਤਾ ਗਿਆ ਸੀ।