ਮਲੋਟ : ਅੱਜ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀਪ ਸਕੂਲ ਮੰਡੀ ਹਰਜੀ ਰਾਮ ਮਲੋਟ ਵਿਖੇ ਬੱਡੀ ਗਰੁੱਪ ਦੀਆ ਗਤੀਵਿਧੀਆ ਦੀ ਲੜੀ ਤਹਿਤ ਬੱਡੀ ਗਰੁੱਪਾ ਵਿੱਚ ਨਸ਼ਿਆ ਦੇ ਪ੍ਰਭਾਵ ਨੂੰ ਰੋਕਣ ਲਈ ਨਸ਼ਿਆ ਦੇ ਕਾਰਨ ਘਟਨਾਵਾ ਅਤੇ ਪੁਨਰਵਾਸ ਲਈ ਗਰੁੱਪ ਚਰਚਾ ਕੀਤੀ ਗਈ ਸੀਨੀਅਰ ਬੱਡੀ ਨੇ ਆਪਣੀ ਨਿਗਰਾਨੀ ਵਿੱਚ ਗਰੁੱਪ ਚਰਚਾ ਕਰਵਾਈ ਅਤੇ ਸਾਰੇ ਗਰੁੱਪਾ ਦੇ ਵਿਚਾਰ ਸੁਣੇ ਇਸ ਮੌਕੇ ਸਕੂਲ ਦੇ ਬੱਡੀ ਇੰਚਾਰਜ ਸ੍ਰੀ ਵਰਿੰਦਰ ਬਜਾਜ ਲੈਕਚਰਾਰ ਅਤੇ ਜਸਵਿੰਦਰ ਸਿੰਘ ਡੀ ਪੀ ਈ ਨੇ ਦੱਸਿਆ ਕਿ ਇਸ ਸਕੂਲ ਵਿੱਚ ਕੁੱਲ 124 ਬੱਡੀ ਗਰੁੱਪ ਹਨ ਜੋ ਸਰਕਾਰ ਦੀਆ ਹਦਾਇਤਾ ਅਨੁਸਾਰ ਗਤੀਵਿਧੀਆ ਵਿੱਚ ਭਾਗ ਲੈਦੇ ਹਨ ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸ ਬਲਜੀਤ ਸਿੰਘ ਨੇ ਸਰਕਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਭਾਗ ਲੈਣ ਵਾਲੇ ਵਿਦਿਆਰਥੀਆ ਦਾ ਹੌਸਲਾ ਵਧਾਇਆ।