Monday, May 20, 2024

National

ਅਲੀਗੜ੍ਹ ਵਿਚ ਜ਼ਹਿਰੀਲੀ ਸ਼ਰਾਬ ਨਾਲ 25 ਲੋਕਾਂ ਦੀ ਮੌਤ

May 30, 2021 05:20 PM
SehajTimes

ਅਲੀਗੜ੍ਹ : ਅਲੀਗੜ੍ਹ ਹਰਿਆਣਾ ਸਰਹੱਦ ’ਤੇ ਟੱਪਲ ਬਲਾਕ ਵਿਚ ਜ਼ਹਿਰੀਲੀ ਸ਼ਰਾਬ ਨਾਲ ਮਰਨ ਵਾਲਿਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ ਅਤੇ ਜ਼ਿਲ੍ਹੇ ਦੇ ਅਧਿਕਾਰੀਆਂ ਨੇ ਹੁਣ ਤਕ 25 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਅਲੀਗੜ੍ਹ ਨਾਲ ਭਾਜਪਾ ਦੇ ਸੰਸਦ ਮੈਂਬਰ ਸਤੀਸ਼ ਗੌਤਮ ਨੇ ਐਤਵਾਰ ਨੂੰ ਦਾਅਵਾ ਕੀਤਾ ਕਿ ਉਨ੍ਹਾਂ ਦੇ ਦੁਆਰਾ ਇਕੱਤਰ ਕੀਤੇ ਗਏ ਅੰਕੜਿਆਂ ਦੇ ਅਨੁਸਾਰ ਮਰਨ ਵਾਲਿਆਂ ਦੀ ਗਿਣਤੀ 35 ਨੂੰ ਪਾਰ ਕਰ ਗਈ ਹੈ। ਗੌਤਮ ਨੇ ਕਿਹਾ ਕਿ ਉਨ੍ਹਾਂ ਜਿਹੜੇ ਪਿੰਡਾਂ ਤੋਂ ਇਕੱਠੀ ਜਾਣਕਾਰੀ ਦੇ ਆਧਾਰ ’ਤੇ ਅੰਕੜੇ ਇਕੱਤਰ ਕੀਤੇ ਹਨ, ਜਿਥੇ ਕਈ ਪੀੜਤਾਂ ਦਾ ਬਿਨਾਂ ਪੋਸਟਮਾਰਟਮ ਦੇ ਅੰਤਮ ਸਸਕਾਰ ਕੀਤਾ ਗਿਆ ਹੈ। ਸੰਸਦ ਮੈਂਬਰ ਨੇ ਕਿਹਾ, ‘ਅਸੀਂ ਅੱਜ ਅਧਿਕਾਰੀਆਂ ਨੂੰ ਮਿਲਣਗੇ ਅਤੇ ਇਸ ਮੁੱਦੇ ’ਤੇ ਚਰਚਾ ਕਰਨਗੇ।’ ਜ਼ਹਿਰੀਲੀ ਸ਼ਰਾਬ ਨਾਲ ਮੌਤ ਦੇ ਮਾਮਲੇ ਪਹਿਲਾਂ ਕੇਵਲ ਬਲਾਕ ਵਿਚ ਸਾਹਮਣੇ ਆ ਰਹੇ ਸਨ ਪਰ ਹੁਣ ਜ਼ਿਲ੍ਹੇ ਦੇ ਹੋਰ ਬਲਾਕ ਵਿਚ ਵੀ ਅਜਿਹੇ ਮਾਮਲੇ ਸਾਹਮਣੇ ਆਏ ਹਨ। ਮੀਡੀਆ ਰੀਪੋਰਟਾਂ ਮੁਤਾਬਕ ਇਹ ਸਪੱਸ਼ਟ ਹੈ ਕਿ ਤਰਾਸਦੀ ਦੀ ਖ਼ਬਰ ਆਉਣ ਦੇ ਇਕ ਦਿਨ ਬਾਅਦ ਵੀ ਕਈ ਪੀੜਤਾਂ ਨੇ ਜਾਨਲੇਵਾ ਸ਼ਰਾਬ ਪੀਤੀ। ਜ਼ਿਲ੍ਹਾ ਅਧਿਕਾਰੀ ਸਰਕਾਰੀ ਮੁਲਾਜ਼ਮਾਂ ਨੂੰ ਵੱਖ ਵੱਖ ਟੀਮਾਂ ਨੂੰ ਵੱਖ ਵੱਖ ਪਿੰਡਾਂ ਵਿਚ ਭੇਜ ਰਹੇ ਹਨ। ਇਹ ਟੀਮਾਂ ਲਾਊਡ ਸਪੀਕਰ ਜ਼ਰੀਏ ਲੋਕਾਂ ਨੂੰ ਇਕ ਹਫ਼ਤੇ ਪਹਿਲਾਂ ਵੇਚੀ ਗਈ ਸ਼ਰਾਬ ਦੀ ਵਰਤੋਂ ਨਾ ਕਰਨ ਦੀ ਬੇਨਤੀ ਕਰ ਰਹੇ ਹਨ।

ਲਿੰਕ ਨੂੰ ਕਲਿਕ ਕਰੋ ਤੇ ਖ਼ਬਰ ਪੜ੍ਹੋ : ਮੋਦੀ ਸਰਕਾਰ ਦੇਸ਼ ਲਈ ਹਾਨੀਕਾਰਕ : ਕਾਂਗਰਸ ਨੇ ਸਰਕਾਰ ਦੀ ਸਤਵੀਂ ਵਰ੍ਹੇਗੰਢ ਮੌਕੇ ਕਿਹਾ

ਇਸ ਖ਼ਬਰ ਸਬੰਧੀ ਕੁਮੈਂਟ ਜ਼ਰੂਰ ਲਿਖੋ

Have something to say? Post your comment