ਸੁਨਾਮ : ਸੈਵਨ ਸਟਾਰ ਡਾਂਸ ਸਟੂਡੀਓ ਸੰਸਥਾ ਵੱਲੋਂ ਰੋਟਰੀ ਕਲੱਬ ਸੁਨਾਮ ਦੇ ਸਹਿਯੋਗ ਦੇ ਨਾਲ ਸਥਾਨਕ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਦੇ ਆਡੀਟੋਰੀਅਮ ਵਿੱਖੇ “ਫਿਊਚਰ ਆਫ ਡਾਂਸ ਚੈਂਪੀਅਨਸ਼ਿੱਪ“ ਦਾ ਆਯੋਜਨ ਕੀਤਾ ਗਿਆ। ਇਸ ਮੌਕੇ 135 ਦੇ ਕਰੀਬ ਪ੍ਰਤੀਯੋਗੀਆਂ ਨੇ ਨਾਚਾਂ ਦੀਆਂ ਵੱਖ ਵੱਖ ਵੰਨਗੀਆਂ ਵਿੱਚ ਭਾਗ ਲਿਆ ਤੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ। ਸਮਾਗਮ ਵਿੱਚ ਕੈਬਨਿਟ ਮੰਤਰੀ ਅਮਨ ਅਰੋੜਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸੰਬੋਧਨ ਕਰਦਿਆਂ ਨੌਜਵਾਨਾਂ ਨੂੰ ਨਸ਼ੇ ਵਰਗੀਆਂ ਅਲਾਮਤਾਂ ਤੋਂ ਦੂਰ ਰਹਿਣ ਲਈ ਪ੍ਰੇਰਿਆ। ਰੋਟਰੀ ਕਲੱਬ ਦੇ ਪ੍ਰਧਾਨ ਦੇਵਿੰਦਰ ਪਾਲ ਸਿੰਘ ਰਿੰਪੀ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਇਸ ਚੈਂਪੀਅਨਸ਼ਿਪ ਵਿੱਚ ਵੱਖ-ਵੱਖ ਉਮਰ ਵਰਗ ਦੇ ਬੱਚਿਆਂ ਅਤੇ ਨੌਜਵਾਨਾਂ ਨੇ ਉਤਸ਼ਾਹ ਨਾਲ ਭਾਗ ਲਿਆ। ਉਨ੍ਹਾਂ ਦੇ ਜੋਸ਼ੀਲੇ ਨਾਚ ਪ੍ਰਦਰਸ਼ਨਾਂ ਨੇ ਦਰਸ਼ਕਾਂ ਨੂੰ ਮੰਤਰਮੁਗਧ ਕਰ ਕੇ ਰੱਖਿਆ ਸਟੇਜ ਤੇ ਕਲਾਤਮਕ ਪ੍ਰਦਰਸ਼ਨ ਦੇ ਨਾਲ ਨਸ਼ਾ ਮੁਕਤੀ ਅਤੇ ਸਮਾਜਿਕ ਸੁਧਾਰ ਬਾਰੇ ਭਾਵਪੂਰਨ ਸੰਦੇਸ਼ ਵੀ ਦਿੱਤੇ ਗਏ। ਪ੍ਰਤੀਯੋਗਤਾ ਦੇ ਸਬ ਜੂਨੀਅਰ ਵਰਗ ਦੇ ਵਿੱਚ ਪਰਿਆਂਸ਼ ਤਲਵਾਰ ਜੇਤੂ ਤੇ ਲੱਕੀ ਕੁਮਾਰ ਪਹਿਲਾ ਤੇ ਭੂਮੀ ਹਾਂਸ ਦੂਜਾ ਰਨਰ ਅੱਪ ਐਲਾਨੇ ਗਏ। ਡਾਂਸ ਜੂਨੀਅਰ ਦੇ ਵਿੱਚ ਸਕਸ਼ਮ ਸ਼ਰਮਾ ਜੇਤੂ ਗੈਲੀਨਾ ਤੇ ਸ਼ੀਲ ਪਹਿਲੇ ਤੇ ਦੂਜੇ ਰਨਰ ਅੱਪ ਐਲਾਨੇ ਗਏ। ਸੀਨੀਅਰ ਵਰਗ ਵਿੱਚ ਰਾਹੁਲ ਖੱਟਕ ਜੇਤੂ ਨਿਖਿਲ ਮੇਂਹਦੀ ਤੇ ਅਨੂ ਪੋਪ ਪਹਿਲੇ ਤੇ ਦੂਜੇ ਰਨਰ ਅੱਪ ਐਲਾਨੇ ਗਏ। ਲੋਕ ਨਾਚ ਦੇ ਸਬ ਜੂਨੀਅਰ ਵਰਗ ਵਿੱਚ ਵੰਸ਼ ਅਨੇਜਾ ਜੇਤੂ ਜਦੋਂਕਿ ਦਿਵਨੂਰ ਕੌਰ, ਜਿਤਾਂਸ਼, ਮੰਨਤ ਸੈਣੀ ਤੇ ਅਵੀਰਾਜ ਸਿੰਘ ਪਹਿਲੇ ਤੇ ਦੂਜੇ ਰਨਰ ਅੱਪ ਐਲਾਨੇ ਗਏ। ਲੋਕ ਨਾਚ ਜੂਨੀਅਰ ਵਰਗ ਵਿੱਚ ਇੰਦੂ ਜੇਤੂ ਤੇ ਸਿਮਰਜੋਤ ਸਿੰਘ ਪਹਿਲਾ ਤੇ ਰਹਿਬਰਮੀਤ ਸਿੰਘ, ਤਿਸ਼ੀਤਾ ਅਗਰਵਾਲ ਤੇ ਹਰਨੂਰ ਸਿੰਘ ਦੂਜੇ ਰਨਰ ਅੱਪ ਐਲਾਨੇ ਗਏ। ਲੋਕ ਨਾਚ ਸੀਨੀਅਰ ਵਰਗ ਦੇ ਵਿੱਚ ਮੰਨਤ ਜੇਤੂ ਦਿਲੀਸ਼ਾ ਗੁਪਤਾ ਪਹਿਲੀ ਰਨਰ ਅੱਪ ਪੂਜਾ ਤੇ ਪ੍ਰਭਜੋਤ ਸਿੰਘ ਦੂਜੇ ਰਨਰ ਅੱਪ ਐਲਾਨੇ ਗਏ। ਜੇਤੂਆਂ ਨੂੰ ਪ੍ਰਬੰਧਕਾਂ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਦੋਰਾਨ ਸੈਵਨ ਸਟਾਰ ਡਾਂਸ ਸਟੂਡਿੳ ਦੇ ਮੁੱਖ ਪ੍ਰਬੰਧਕ ਜੈਕ ਰਾਜਪੂਤ ਨੇ ਜਿੱਥੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਤੇ ਉੱਥੇ ਹੀ ਕਿਹਾ ਕਿ ਭਵਿੱਖ ਵਿੱਚ ਵੀ ਉਹ ਇਹੋ ਉਪਰਾਲੇ ਕਰਦੇ ਰਹਿਣਗੇ। ਇਸ ਮੌਕੇ ਰੋਟਰੀ ਦੇ ਜਿਲ੍ਹਾ ਗਵਰਨਰ ਰਹੇ ਘਨਸ਼ਿਆਮ ਕਾਂਸਲ, ਰਾਜਨ ਸਿੰਗਲਾ, ਕ੍ਰਿਸ਼ਨ ਰਾਜੂ, ਨਵੀਨ ਸਿੰਗਲਾ ਹਾਜਰ ਸਨ। ਜੱਜ ਦੀ ਭੂਮਿਕਾ ਬਿਕਰਮਜੀਤ ਸਿੰਘ ਫੋਕ ਡਾਂਸ ਅਤੇ ਸੰਨੀ ਸਾਹਨੀ ਵੈਸਟਰਨ ਡਾਂਸ ਦੀ ਜੱਜਮੈਟ ਕੀਤੀ। ਦੱਸ ਦੇਈਏ ਕਿ ਸੰਨੀ ਸਾਹਨੀ ਵਿਸ਼ੇਸ਼ ਤੌਰ ਤੇ ਨੇਪਾਲ ਤੋਂ ਆਏ ਸਨ ਉਹ ਖੁਦ ਕਈ ਨੈਸ਼ਨਲ ਅਤੇ ਅੰਤਰਰਾਸ਼ਟਰੀ ਮੁਕਾਬਲਿਆਂ ਦੇ ਜੇਤੂ ਵੀ ਰਹੇ ਹਨ।