ਸੁਨਾਮ : ਸੁਨਾਮ ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਅਕੇਡੀਆ ਵਰਲ਼ਡ ਸਕੂਲ ਵਿਖੇ ਪੰਜਵੀਂ ਅਤੇ ਛੇਵੀਂ ਜਮਾਤ ਵਿਚਕਾਰ ‘ਅੰਗਰੇਜ਼ੀ ਐਕਸਟੈਮਪੋਰ ਮੁਕਾਬਲੇ’ ਕਰਵਾਏ ਗਏ। ਇਹ ਮੁਕਾਬਲਾ ਜਮਾਤ ਪੰਜਵੀਂ ਅਤੇ ਛੇਵੀਂ ਦੇ ਸੈੱਕਸ਼ਨ (ਲਾਇਲੈਕ ਅਤੇ ਐਸਟਰ) ਵਿਚਕਾਰ ਕਰਵਾਇਆ ਗਿਆ। ਇਸ ਮੁਕਾਬਲੇ ਦੀ ਤਿਆਰੀ ਅੰਗਰੇਜ਼ੀ ਅਧਿਆਪਕਾ ਮਿਸ ਮਨਦੀਪ ਕੌਰ ਅਤੇ ਲਵਪ੍ਰੀਤ ਸਿੰਘ ਵੱਲੋਂ ਕਰਵਾਈ ਗਈ। ਇਹ ਮੁਕਾਬਲੇ ਦੋ ਰਾਊਂਡ ਵਿੱਚ ਕਰਵਾਏ ਗਏ। ਜਿਸ ਵਿੱਚ 19 ਵਿਦਿਆਰਥੀਆਂ ਜਮਾਤ ਪੰਜਵੀਂ ਵਿੱਚੋਂ ਮਨਪ੍ਰੀਤ ਸਿੰਘ, ਗੁਨਜੋਤ ਸਿੰਘ, ਹਰਨਿਭ ਸਿੰਘ, ਜਸਪੁਨੀਤ ਕੌਰ ,ਸਰਗੁਣ ਕੌਰ, ਰਾਧੇਸ਼ ਬਾਂਸਲ, ਰੂਹਾਨੀ ਕੌਰ, ਸੁਖਮਨਵੀਰ ਕੌਰ, ਰਿਯਾਨ ਮੋਦਗਿਲ, ਉਤਕਰਸ਼ ਗੋਇਲ, ਗੁਰਮਨਵੀਰ ਸਿੰਘ ਅਤੇ ਜਮਾਤ ਛੇਵੀਂ ਵਿੱਚੋਂ ਰਾਧੇਸ਼ ਜਿੰਦਲ, ਗੁਰਸ਼ਾਨ ਸਿੰਘ, ਰਫ਼ਤਾਰ ਸਿੰਘ, ਜੀਵਿਕਾ, ਬਦਰਿਸ਼ ਕਾਂਸਲ, ਯਾਹਵੀ ਸ਼ਰਮਾ, ਏਕਨੂਰ ਸਿੰਘ, ਪ੍ਰੀਕਸ਼ੀਤ ਨੂੰ ਫਾਈਨਲ ਮੁਕਾਬਲੇ ਲਈ ਚੁਣਿਆ ਗਿਆ। ਇਸ ਮੁਕਾਬਲੇ ਵਿੱਚ ਜੱਜ ਦੀ ਭੂਮਿਕਾ ਅੰਗਰੇਜ਼ੀ ਡਿਪਾਰਟਮੈਂਟ ਦੇ ਐਚ.ਓ.ਡੀ. ਮਿਸ ਬਿੰਦੀਆ ਵੱਲੋਂ ਨਿਭਾਈ ਗਈ। ਇਹ ਮੁਕਾਬਲਾ ਸਕੂਲ ਦੇ ਪ੍ਰਿੰਸੀਪਲ ਮੈਡਮ ਰਣਜੀਤ ਕੌਰ ਦੀ ਨਿਗਰਾਨੀ ਹੇਠ ਕਰਵਾਇਆ ਗਿਆ। ਮੁਕਾਬਲੇ ਦਾ ਮੁਲਾਂਕਣ ਹੇਠ ਲਿਖੇ ਮਾਪਦੰਡਾਂ ਅਨੁਸਾਰ ਕੀਤਾ ਗਿਆ ਸੀ 'ਬੋਲਣ ਦਾ ਹੁਨਰ, ਵਿਸ਼ੇ ਦੀ ਚੋਣ, ਆਤਮ-ਵਿਸ਼ਵਾਸ, ਰਚਨਾਤਮਕਤਾ ਅਤੇ ਪੇਸ਼ਕਾਰੀ। ਬੱਚਿਆਂ ਵੱਲੋਂ ਬੋਲਣ ਦੇ ਵਿਸ਼ੇ ਬਹੁਤ ਹੀ ਸਿੱਖਿਆਦਾਇਕ ਸਨ। ਵਿਦਿਆਰਥੀਆਂ ਨੇ ਆਪਣੇ ਵਿਚਾਰਾਂ ਨੂੰ ਬਹੁਤ ਸੋਹਣੇ ਢੰਗ ਨਾਲ਼ ਪੇਸ਼ ਕੀਤਾ। ਉਹਨਾਂ ਨੇ ਪੂਰੇ ਹੌਂਸਲੇ ਅਤੇ ਆਤਮਵਿਸ਼ਵਾਸ ਦੇ ਨਾਲ਼ ਇਸ ਮੁਕਾਬਲੇ ਵਿੱਚ ਹਿੱਸਾ ਲਿਆ। ਇਸ ਮੁਕਾਬਲੇ ਵਿੱਚ ਪਹਿਲੇ ਸਥਾਨ ਤੇ ਯਾਹਵੀ ਸ਼ਰਮਾ (ਛੇਵੀਂ ਲਾਇਲੈਕ) ਦੂਜੇ ਸਥਾਨ ਤੇ ਏਕਨੂਰ ਸਿੰਘ (ਛੇਵੀਂ ਲਾਇਲੈਕ) ਤੀਜੇ ਸਥਾਨ ਤੇ ਸੁਖਮਨਵੀਰ ਕੌਰ (ਪੰਜਵੀਂ ਲਾਇਲੈਕ), ਰਿਯਾਨ ਮੋਦਗਿਲ (ਪੰਜਵੀਂ ਲਾਇਲੈਕ) ਨੇ ਹਾਸਲ ਕੀਤਾ। ਸਕੂਲ ਦੇ ਪ੍ਰਿੰਸੀਪਲ ਮੈਡਮ ਰਣਜੀਤ ਕੌਰ ਵੱਲੋਂ ਜੇਤੂ ਬੱਚਿਆਂ ਨੂੰ ਸਰਟੀਫ਼ਿਕੇਟ ਦਿੱਤੇ ਗਏ ਅਤੇ ਉਹਨਾਂ ਨੇ ਬੱਚਿਆਂ ਨੂੰ ਵਧਾਈ ਦਿੰਦਿਆਂ ਹੋਇਆ ਹੌਂਸਲਾ ਅਫ਼ਜਾਈ ਕੀਤੀ। ਸਕੂਲ ਦੇ ਚੇਅਰਮੈਨ ਐਡਵੋਕੇਟ ਗਗਨਦੀਪ ਸਿੰਘ ਅਨੁਸਾਰ ਇਸ ਤਰ੍ਹਾਂ ਦੇ ਮੁਕਾਬਲੇ ਵਿਦਿਆਰਥੀਆਂ ਦਾ ਆਤਮ-ਵਿਸ਼ਵਾਸ ਵਧਾਉਂਦੇ ਹਨ ਅਤੇ ਉਹਨਾਂ ਨੂੰ ਇੱਕ ਚੰਗਾ ਪਲੇਟਫਾਰਮ ਦਿੰਦੇ ਹਨ। ਉਹਨਾਂ ਨੇ ਬੱਚਿਆਂ ਨੂੰ ਬਹੁਤ ਸ਼ੁੱਭਕਾਮਨਾਵਾਂ ਦਿੱਤੀਆਂ।