ਸਾਹਿਬਜ਼ਾਦਾ ਅਜੀਤ ਸਿੰਘ ਨਗਰ : ਨੈਸ਼ਨਲ ਟੈਸਟਿੰਗ ਏਜੰਸੀ, ਨਵੀਂ ਦਿੱਲੀ ਵੱਲੋਂ 4 ਮਈ 2025 ਨੂੰ ਦੁਪਹਿਰ 2.00 ਵਜੇ ਤੋਂ ਸ਼ਾਮ 5 ਵਜੇ ਤੱਕ ਨੈਸ਼ਨਲ ਇਲੀਜੀਬਿਲਟੀ ਕਮ ਇੰਟਰੈਂਸ ਟੈਸਟ (ਨੀਟ (ਯੂਜੀ)-2025) ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਪੀ ਐਮ ਸ੍ਰੀ ਕੇ ਵੀ ਮੋਹਾਲੀ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਐਸ ਓ ਈ, ਫੇਸ 3ਬੀ1 ਸੈਕਟਰ 60 ਮੋਹਾਲੀ, ਜੇ ਐਨ ਵੀ ਮੋਹਾਲੀ ਤੇ ਪੀ ਐਮ ਸ੍ਰੀ ਕੇ ਵੀ ਜ਼ੀਰਕਪੁਰ ਵਿਖੇ ਕਰਵਾਇਆ ਜਾ ਰਿਹਾ ਹੈ।
ਉਕਤ ਪ੍ਰਵੇਸ਼ ਪ੍ਰੀਖਿਆ ਦੀ ਨਿਰਵਘਨਤਾ ਨੂੰ ਯਕੀਨੀ ਬਣਾਉਣ ਲਈ ਜ਼ਿਲ੍ਹਾ ਮੈਜਿਸਟਰੇਟ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਸ੍ਰੀਮਤੀ ਕੋਮਲ ਮਿੱਤਲ ਨੇ ‘ਦ ਭਾਰਤੀਯ ਨਾਗਰਿਕ ਸੁਰੱਖਿਆ ਸੰਹਿਤਾ, 2023 (46 ਆਫ 2023) ਦੇ ਚੈਪਟਰ 11, ਅਧੀਨ ਧਾਰਾ 163, ਅਧੀਨ 4 ਮਈ 2025 ਨੂੰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਚ ਸਥਿਤ ਨੀਟ ਪ੍ਰੀਖਿਆ ਕੇਂਦਰਾਂ ਦੇ 100 ਮੀਟਰ ਦੇ ਘੇਰੇ ਅੰਦਰ 05 ਜਾਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ ਉਤੇ ਪਾਬੰਦੀ ਲਾਉਣ ਦੇ ਹੁਕਮ ਜਾਰੀ ਕੀਤੇ ਹਨ।
ਇਹ ਹੁਕਮ ਡਿਊਟੀ ਤੇ ਤਾਇਨਾਤ ਸਰਕਾਰੀ ਅਮਲੇ ਅਤੇ ਪ੍ਰੀਖਿਆ ਦੇ ਰਹੇ ਪ੍ਰੀਖਿਆਰਥੀਆਂ 'ਤੇ ਲਾਗੂ ਨਹੀਂ ਹੋਣਗੇ। ਇਹ ਮਨਾਹੀ ਦੇ ਆਦੇਸ਼ ਪੀ ਐਮ ਸ੍ਰੀ ਕੇ ਵੀ ਮੋਹਾਲੀ, ਜੀ ਐਸ ਐਸ ਐਸ (ਐਸ ਓ ਈ) ਫੇਸ 3ਬੀ1 ਸੈਕਟਰ 60 ਮੋਹਾਲੀ, ਜੇ ਐਨ ਵੀ ਮੋਹਾਲੀ, ਪੀ ਐਮ ਸ੍ਰੀ ਕੇ ਵੀ ਜ਼ੀਰਕਪੁਰ ਪ੍ਰੀਖਿਆ ਕੇਂਦਰ ਦੇ 100 ਮੀਟਰ ਦੇ ਘੇਰੇ ਅੰਦਰ ਮਿਤੀ 3 ਮਈ 2025 ਤੋਂ 4 ਮਈ 2025 ਤੱਕ ਲਾਗੂ ਰਹਿਣਗੇ।