ਸੁਨਾਮ : ਸੁਨਾਮ ਸ਼ਹਿਰ ਵਿੱਚ ਸਥਿਤ ਪ੍ਰਾਚੀਨ ਧਾਰਮਿਕ ਅਸਥਾਨ ਡੇਰਾ ਬਾਬਾ ਭਗਵੰਤ ਨਾਥ ਵਿਖੇ ਸਥਾਪਿਤ ਕੀਤੀਆਂ ਜਾ ਰਹੀਆਂ ਮੂਰਤੀਆਂ ਦੇ ਮੱਦੇਨਜ਼ਰ ਸ਼ਹਿਰ ਅੰਦਰ ਕਲਸ਼ ਯਾਤਰਾ ਦਾ ਆਯੋਜਨ ਕੀਤਾ ਗਿਆ। ਕਲਸ਼ ਯਾਤਰਾ ਵਿੱਚ ਵੱਡੀ ਗਿਣਤੀ ਸੁਹਾਗਣਾਂ ਨੇ ਸ਼ਮੂਲੀਅਤ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬ੍ਰਾਹਮਣ ਸਭਾ ਦੇ ਨੌਜਵਾਨ ਆਗੂ ਭਰਤ ਭਾਰਦਵਾਜ ਨੇ ਦੱਸਿਆ ਕਿ ਡੇਰਾ ਭਗਵੰਤ ਨਾਥ ਵਿਖੇ ਰਾਧਾ ਕ੍ਰਿਸ਼ਨ, ਦੁਰਗਾ ਮਾਤਾ, ਖਾਟੂ ਸ਼ਿਆਮ ਅਤੇ ਸ਼ਿਵ ਪਰਿਵਾਰ ਦੀਆਂ ਮੂਰਤੀਆਂ ਦੀ ਸਥਾਪਨਾ ਕੀਤੀ ਜਾ ਰਹੀ ਹੈ। ਇਹ ਸਮਾਰੋਹ 4 ਮਈ ਤੱਕ ਚੱਲੇਗਾ। ਕਲਸ਼ ਯਾਤਰਾ ਵਿੱਚ ਸ਼ਾਮਲ ਸੁਹਾਗਣਾ ਨੂੰ ਖੀਪਲਾ ਪਰਿਵਾਰ ਵੱਲੋਂ ਖਾਣ ਪੀਣ ਦਾ ਸਮਾਨ ਵੀ ਦਿੱਤਾ ਗਿਆ। ਮੂਰਤੀਆਂ ਦੀ ਪੂਜਾ ਤੇ ਮੂਲ ਮੰਤਰ ਜਾਪ 4 ਮਈ ਤੱਕ ਚੱਲੇਗਾ ਤੇ ਮੂਰਤੀਆਂ ਦੀ ਸਥਾਪਨਾ ਅਤੇ ਪ੍ਰਾਣ ਪ੍ਰਤਿਸ਼ਟਾ ਉਪਰੰਤ ਹਵਨ ਹੋਵੇਗਾ ਜਿਸ ਤੋਂ ਬਾਅਦ ਭੰਡਾਰਾ ਅਟੁੱਟ ਵਰਤਾਇਆ ਜਾਵੇਗਾ। ਇਸ ਮੌਕੇ ਡੇਰਾ ਕਮੇਟੀ ਦੇ ਪ੍ਰਧਾਨ ਸੁਰਿੰਦਰ ਸਿੰਗਲਾ, ਮੀਤ ਪ੍ਰਧਾਨ ਰਾਜ ਕੁਮਾਰ ਖੀਪਲਾ, ਸੈਕਟਰੀ ਵਿਨੋਦ ਕੁਮਾਰ ਬੱਬੀ, ਰਵਿੰਦਰ ਦੁੱਗਲ ਕੈਸ਼ੀਅਰ, ਜਤਿੰਦਰ ਵਸ਼ਿਸ਼ਟ, ਭਰਤ ਭਾਰਦਵਾਜ, ਰਾਜੇਸ਼ ਖੀਪਲਾ, ਮਹਿੰਦਰ ਸਿੰਘ, ਸੋਹਨ ਲਾਲ ਖੀਪਲਾ ਤੋਂ ਇਲਾਵਾ ਬਲਵਿੰਦਰ ਭਾਰਦਵਾਜ, ਐਡਵੋਕੇਟ ਰਵਿੰਦਰ ਭਾਰਦਵਾਜ, ਡਾਕਟਰ ਮਾਲਵਿੰਦਰ ਭਾਰਦਵਾਜ, ਪਵਨ ਕੁਮਾਰ, ਸੁਪਿੰਦਰ ਭਾਰਦਵਾਜ, ਰਾਜੇਸ਼ ਕੁਮਾਰ, ਅਸ਼ੋਕ ਖੀਪਲਾ, ਅਨੂਪ ਕਪੂਰ ਅਤੇ ਅਨੂੰ ਵਸ਼ਿਸ਼ਟ ਨੇ ਸਮੂਲੀਅਤ ਕੀਤੀ।