ਸੁਨਾਮ : ਅਕੇਡੀਆ ਵਰਲਡ ਸਕੂਲ ਸੁਨਾਮ ਵਿਖੇ ਹੋਏ ਕਹਾਣੀ ਮੁਕਾਬਲੇ 'ਚ ਵਿਦਿਆਰਥੀਆਂ ਨੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਇਹ ਮੁਕਾਬਲਾ ਪਹਿਲੀ ਐਸਟਰ ਅਤੇ ਲਾਇਲੈਕ ਦੇ ਵਿਦਿਆਰਥੀਆਂ ਵਿਚਕਾਰ ਹੋਇਆ। ਵਿਦਿਆਰਥੀਆਂ ਨੇ ਕਹਾਣੀ ਮੁਕਾਬਲੇ 'ਚ ਬੜੇ ਉਤਸ਼ਾਹ ਤੇ ਆਤਮ ਵਿਸ਼ਵਾਸ ਨਾਲ ਆਪਣੇ ਹੁਨਰ ਦਾ ਪ੍ਰਗਟਾਵਾ ਕੀਤਾ ਅਤੇ ਵੱਖ-ਵੱਖ ਵਿਸ਼ਿਆਂ ਨਾਲ ਸਬੰਧਿਤ ਕਹਾਣੀਆਂ ਬੜੇ ਹੀ ਸੁਚੱਜੇ ਢੰਗ ਨਾਲ ਪੇਸ਼ ਕੀਤੀਆਂ। ਬੱਚਿਆਂ ਨੇ ਵੱਖ-ਵੱਖ ਤਰੀਕੇ ਦੇ ਪਰੋਪਸ ਦੀ ਵਰਤੋਂ ਕਰਕੇ ਕਹਾਣੀ ਨੂੰ ਰੋਮਾਂਚਕ ਬਣਾਇਆ। ਇਸ ਮੁਕਾਬਲੇ 'ਚੋਂ ਪਹਿਲੀ ਐਸਟਰ ਕਲਾਸ ਦੀ ਵਿਦਿਆਰਥਣ ਮਹਿਤਾਬ ਕੌਰ ਨੇ ਪਹਿਲਾ ਅਵਨੀਤ ਕੌਰ ਨੇ ਦੂਜਾ ਤੇ ਹੈਵਿਸ਼ਨੂਰ ਸਿੰਘ ਅਤੇ ਭਵਮੀਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਮੁਕਾਬਲੇ ਦੀ ਜੱਜਮੈਂਟ ਪੰਜਾਬੀ ਵਿਭਾਗ ਦੇ ਐੱਚ.ਓ.ਡੀ ਗੁਰਪ੍ਰੀਤ ਕੌਰ ਦੁਆਰਾ ਕੀਤੀ ਗਈ। ਪ੍ਰਿੰਸੀਪਲ ਮੈਡਮ ਰਣਜੀਤ ਕੌਰ ਜੀ ਨੇ ਵਿਦਿਆਰਥੀਆਂ ਦੀ ਮਿਹਨਤ ਤੇ ਕਾਰਗੁਜ਼ਾਰੀ ਲਈ ਉਨ੍ਹਾਂ ਦੀ ਹੌਂਸਲਾ ਅਫਜ਼ਾਈ ਕੀਤੀ ਤੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਵੱਖ-ਵੱਖ ਸਰਗਰਮੀਆਂ ਕਰਵਾ ਕੇ ਬੱਚਿਆਂ ਦੇ ਹੁਨਰ ਨੂੰ ਹੋਰ ਨਿਖਾਰਨ ਦੇ ਉਪਰਾਲੇ ਕਰਦੇ ਰਹਿੰਦੇ ਹਨ ਤਾਂ ਜੋ ਬੱਚਿਆਂ ਨੂੰ ਭਵਿੱਖ ਵਿੱਚ ਆਤਮ-ਵਿਸ਼ਵਾਸ ਨਾਲ ਗੁਜਰਣ ਯੋਗ ਬਣਾਇਆ ਜਾ ਸਕੇ। ਇਸ ਮੌਕੇ ਮੈਡਮ ਬਲਦੀਪ ਕੌਰ, ਰੁਪਿੰਦਰ ਕੌਰ ਅਤੇ ਸਿਮਰਨਜੀਤ ਕੌਰ ਵੀ ਮੌਜੂਦ ਸਨ।