ਹੁਸ਼ਿਆਰਪੁਰ : ਸੰਦੀਪ ਕੁਮਾਰ ਮਲਿਕ ਆਈ ਪੀ ਐਸ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਐਸ ਪੀ ਇਨਵੈਸਟੀ ਹੁਸ਼ਿਆਰਪੁਰ ਅਤੇ ਐਸ ਪੀ, ਪੀ ਬੀ ਆਈ ਦੀਆਂ ਹਦਾਇਤਾਂ ਅਨੁਸਾਰ ਭੈੜੇ ਪੁਰਸ਼ਾਂ, ਨਸ਼ੇ ਦੇ ਸਮੱਗਲਰਾਂ ਅਤੇ ਨਜਾਇਜ ਸ਼ਰਾਬ ਵੇਚਣ ਵਾਲੇ ਵਿਅਕਤੀਆ ਦੇ ਖਿਲਾਫ ਕੀਤੀ ਗਈ ਕਾਰਵਾਈ ਅਨੁਸਾਰ ਜਸਪ੍ਰੀਤ ਸਿੰਘ ਉਪ ਪੁਲਿਸ ਕਪਤਾਨ ਸਬ ਡਵੀਜਨ ਗੜਸ਼ੰਕਰ ਦੀ ਯੋਗ ਨਿਗਰਾਨੀ ਹੇਠ ਐਸ ਐਚ ਪਰਵਿੰਦਰਜੀਤ ਪਾਲ ਸਿੰਘ ਥਾਣਾ ਮਾਹਿਲਪੁਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੁਖਵਿੰਦਰ ਸਿੰਘ ਇੰਚਾਰਜ ਚੌਕੀ ਕੋਟ ਫਤੂਹੀ ਥਾਣਾ ਮਾਹਿਲਪੁਰ ਨੇ ਢਾਡਾ ਕਲਾ ਤੋ ਸੈਲਾ ਖੁਰਦ ਰੋਡ ਟੀ.ਪੁਆਇਟ ਮਜਾਰਾ ਡੀਗੀਰੀਆ ਤੋ ਕਥਿਤ ਦੋਸ਼ੀ ਗੁਰਿੰਦਰ ਸਿੰਘ ਉਰਫ ਗਿੰਦੀ ਮਾਸਟਰ ਪੁੱਤਰ ਧਰਮਵੀਰ ਸਿੰਘ ਵਾਸੀ ਢਾਡਾ ਕਲਾ ਨੂੰ ਕਾਬੂ ਕਰਕੇ ਉਸ ਪਾਸੋ 39 ਗ੍ਰਾਮ ਨਸ਼ੀਲੇ ਪਦਾਰਥ ਦੀ ਬ੍ਰਾਮਦਗੀ ਕਰਕੇ ਕਥਿਤ ਦੋਸ਼ੀ ਦੇ ਖਿਲਾਫ ਥਾਣਾ ਮਾਹਿਲਪੁਰ ਵਿਖ਼ੇ ਦਰਜ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ।