Monday, November 03, 2025

National

ਪੰਜ ਮੰਜ਼ਿਲਾ ਇਮਾਰਤ ਦੀ ਸਲੈਬ ਡਿੱਗਣ ਨਾਲ ਕਈ ਮੌਤਾਂ

May 29, 2021 09:24 AM
SehajTimes

ਮਹਾਰਾਸ਼ਟਰ : ਮਹਾਰਾਸ਼ਟਰ ਤੋਂ ਇਕ ਮਾੜੀ ਖ਼ਬਰ ਆਈ ਹੈ ਕਿ ਇਥੇ ਇਕ ਇਮਾਰਤ ਦੀ ਸਲੈਬ ਡਿੱਗ ਗਈ ਅਤੇ ਕਈ ਲੋਕਾਂ ਦੀ ਜਾਨ ਵੀ ਚਲੀ ਗਈ। ਹੁਣ ਤੱਕ ਲਾਸ਼ਾਂ ਨੂੰ ਮਲਬੇ ਤੋਂ ਬਾਹਰ ਕੱਢ ਲਿਆ ਗਿਆ ਹੈ। ਮਲਬੇ ਹੇਠਾਂ ਕਈਂ ਲੋਕ ਫਸੇ ਹੋਣ ਦਾ ਵੀ ਖ਼ਦਸ਼ਾ ਹੈ। ਮਹਾਰਾਸ਼ਟਰ ਦੇ ਠਾਣੇ ਜ਼ਿਲੇ ਦੀ ਹੈ ਜਿਥੇ ਦੇਰ ਰਾਤ ਜ਼ਿਲੇ ਦੇ ਉਲਹਾਸਨਗਰ ਵਿਚ ਪੰਜ ਮੰਜ਼ਿਲਾ ਇਮਾਰਤ ਦਾ ਸਲੈਬ ਡਿੱਗਣ ਨਾਲ 7 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋ ਗਏ। ਪ੍ਰਸ਼ਾਸਨ ਨੇ ਬਚਾਓ ਕਾਰਜ ਤਾਂ ਸ਼ੁਰੂ ਕਰ ਦਿਤੇ ਹਨ ਪਰ ਮਲਬੇ ਵਿੱਚ ਕਈ ਲੋਕਾਂ ਦੇ ਫਸੇ ਹੋਣ ਦੀ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਇਥੇ ਦਸ ਦਈਏ ਕਿ ਨਹਿਰੂ ਚੌਕ ਖੇਤਰ ਦੀ ਇਸ ਇਮਾਰਤ ਦਾ ਨਾਮ ਸਾਈ ਸਿੱਧੀ ਹੈ ਅਤੇ ਇਸੇ ਇਮਾਰਤ ਦਾ ਇੱਕ ਵੱਡਾ ਸਲੈਬ ਪੰਜਵੀਂ ਮੰਜ਼ਲ ਤੋਂ ਹੇਠਲੀ ਮੰਜ਼ਿਲ ਤੱਕ ਡਿੱਗ ਗਿਆ, ਜਿਸ ਕਾਰਨ 7 ਲੋਕਾਂ ਦੀ ਮੌਤ ਹੋ ਗਈ। ਮੌਕੇ 'ਤੇ ਪਹੁੰਚੀ ਫਾਇਰ ਬ੍ਰਿਗੇਡ ਅਤੇ ਪੁਲਿਸ ਮੁਲਾਜ਼ਮ ਫਸੇ ਲੋਕਾਂ ਨੂੰ ਬਾਹਰ ਕੱਢਣ' ਚ ਲੱਗੇ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਸ਼ੁੱਕਰਵਾਰ ਰਾਤ ਕਰੀਬ 9 ਵਜੇ ਪੰਜਵੀਂ ਮੰਜ਼ਲ ਦੀ ਸਲੈਬ ਚੌਥੀ, ਤੀਜੀ, ਦੂਜੀ ਅਤੇ ਪਹਿਲੀ ਮੰਜ਼ਲ ਦੀ ਛੱਤ ਤੋੜ ਕੇ ਹੇਠਾਂ ਡਿੱਗੀ। ਇਹ ਇਮਾਰਤ ਕਰੀਬ 26 ਸਾਲ ਪੁਰਾਣੀ ਹੈ, ਜਿਸ ਵਿੱਚ 29 ਪਰਿਵਾਰ ਰਹਿੰਦੇ ਸਨ। ਖ਼ਬਰ ਲਿਖੇ ਜਾਣ ਤਕ ਬਚਾਓ ਕਾਰਜ ਸ਼ੁਰੂ ਹੋ ਚੁੱਕੇ ਸਨ ਅਤੇ ਇਸ ਕੰਮ ਵਿਚ ਸਥਾਨਕ ਲੋਕ ਵੀ ਮਦਦ ਕਰ ਰਹੇ ਹਨ।

ਲਿੰਕ ਨੂੰ ਕਲਿਕ ਕਰੋ ਤੇ ਖ਼ਬਰ ਪੜ੍ਹੋ : ਪੰਜਾਬ ਵਿਚ ਕੋਰੋਨਾ ਦੀ ਸਥਿਤੀ ਜਾਣੋ

ਇਸ ਖ਼ਬਰ ਸਬੰਧੀ ਕੁਮੈਂਟ ਜ਼ਰੂਰ ਲਿਖੋ

Have something to say? Post your comment

 

More in National

ਅਮਨ ਅਰੋੜਾ ਅਤੇ ਤਰੁਨਪ੍ਰੀਤ ਸੌਂਦ ਨੇ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮਾਂ ਲਈ ਗੁਜਰਾਤ ਦੇ ਮੁੱਖ ਮੰਤਰੀ ਨੂੰ ਦਿੱਤਾ ਸੱਦਾ

ਹਰਜੋਤ ਸਿੰਘ ਬੈਂਸ ਅਤੇ ਦੀਪਕ ਬਾਲੀ ਵੱਲੋਂ ਜਥੇਦਾਰ ਗਿਆਨੀ ਕੁਲਵੰਤ ਸਿੰਘ ਨੂੰ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸਮਾਗਮਾਂ ਲਈ ਸੱਦਾ

ਪੰਜਾਬ ਕੈਬਨਿਟ ਮੰਤਰੀਆਂ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਪੁਰਬ ਸਮਾਗਮਾਂ ਲਈ ਅਸਾਮ ਦੇ ਮੁੱਖ ਮੰਤਰੀ ਨੂੰ ਸੱਦਾ

ਹਰਭਜਨ ਸਿੰਘ ਈ.ਟੀ.ਓ. ਅਤੇ ਬਰਿੰਦਰ ਕੁਮਾਰ ਗੋਇਲ ਨੇ ਦੇਖੀ ਤਾਮਿਲ ਨਾਡੂ ਵਿਧਾਨ ਸਭਾ ਦੀ ਕਾਰਵਾਈ

ਮੁੱਖ ਮੰਤਰੀ ਅਤੇ ਸਾਰੇ ਕੈਬਨਿਟ ਮੰਤਰੀ 25 ਅਕਤੂਬਰ ਨੂੰ ਗੁਰਦੁਆਰਾ ਸੀਸ ਗੰਜ ਸਾਹਿਬ ਵਿਖੇ ਹੋਣਗੇ ਨਤਮਸਤਕ

ਫਾਸਟ ਟ੍ਰੇਨ ਵੰਦੇ ਭਾਰਤ ਦੀ ਬਰਨਾਲਾ ਵਿਖੇ ਠਹਿਰ ਹੋਵੇਗੀ: ਮੀਤ ਹੇਅਰ

ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਦੀਆਂ ਤਿਆਰੀਆਂ ਲਈ ਮੀਟਿੰਗ ਆਯੋਜਿਤ : ਹਰਮੀਤ ਸਿੰਘ ਕਾਲਕਾ"

ਬਰਨਾਲਾ ਦਾ ਕਚਹਿਰੀ ਚੌਕ ਪੁਲ 15 ਦਿਨਾਂ ਲਈ ਵੱਡੇ ਵਾਹਨਾਂ ਦੀ ਆਵਾਜਾਈ ਲਈ ਕੀਤਾ ਬੰਦ

ਖਤਰੇ ਦੇ ਨਿਸ਼ਾਨ ਤੋਂ 16 ਫੁੱਟ ਉਤੇ ਪਹੁੰਚਿਆ ਪੌਂਗ ਡੈਮ ‘ਚ ਪਾਣੀ ਦਾ ਲੈਵਲ

ਮਹਾਰਾਸ਼ਟਰ ਸਰਕਾਰ ਦੀ ਸਿੱਖਾਂ ਪ੍ਰਤੀ ਦੋ ਹੋਰ ਅਹਿਮ ਪ੍ਰਾਪਤੀਆਂ