Tuesday, June 17, 2025

National

ਮਾਨਸੂਨ ਤੈਅ ਤਰੀਖ ਤੋਂ ਪਹਿਲਾਂ ਆ ਸਕਦਾ ਹੈ

May 28, 2021 09:01 AM
SehajTimes

ਨਵੀਂ ਦਿੱਲੀ : ਮਾਨਸੂਨ ਕੰਨਿਆਕੁਮਾਰੀ ਦੇ ਕੋਲ ਪਹੁੰਚ ਗਿਆ ਹੈ। ਮੌਸਮ ਵਿਭਾਗ ਦਾ ਅਨੁਮਾਨ ਹੈ ਕਿ ਇਹ ਅਗਲੇ 2 ਤੋਂ 3 ਦਿਨ ਵਿੱਚ ਕੇਰਲ ਦੇ ਤਟ ਉੱਤੇ ਦਸਤਕ ਦਵੇਗਾ। ਮਤਲਬ ਕਿ ਮਾਨਸੂਨ 31 ਮਈ ਨੂੰ ਕੇਰਲ ਦੇ ਤਟ ਉੱਤੇ ਪਹੁੰਚ ਜਾਵੇਗਾ । ਕੇਰਲ ਵਿੱਚ ਮਾਨਸੂਨ ਦੇ ਦਸਤਕ ਦੇਣ ਦੀ ਤਾਰੀਖ ਵੈਸੇ ਤਾਂ ਇੱਕ ਜੂਨ ਹੈ ਪਰ ਮੌਸਮ ਵਿਭਾਗ ਨੇ ਇਸ ਦੇ 31 ਮਈ ਨੂੰ ਹੀ ਦਸਤਕ ਦੇਣ ਦੀ ਭਵਿੱਖਬਣੀ ਕਰਦੇ ਹੋਏ 4 ਦਿਨ ਪਲਸ-ਮਾਇਨਸ ਹੋਣ ਦੀ ਸੰਭਾਵਨਾ ਵੀ ਜਤਾਈ ਸੀ। ਨਿਜੀ ਮੌਸਮ ਏਜੰਸੀ ਸਕਾਈਮੇਟ ਨੇ ਕਿਹਾ ਹੈ ਕਿ ਇਹ ਅਨੁਮਾਨ ਦੋ ਤਿੰਨ ਦਿਨ ਅੱਗੇ ਪਿਛੇ ਹੋ ਸਕਦਾ ਹੈ । ਵੈਸੇ ਮਾਨਸੂਨ ਆਪਣੀ ਰਫ਼ਤਾਰ ਨਾਲ ਅੱਗੇ ਵੱਧ ਰਿਹਾ ਹੈ । ਅੰਡਮਾਨ-ਨਿਕੋਬਾਰ ਟਾਪੂ ਵਿੱਚ ਆਪਣੀ ਤੈਅ ਤਾਰੀਖ 21 ਮਈ ਨੂੰ ਦਸਤਕ ਦੇਣ ਦੇ ਬਾਅਦ ਇਹ ਲਗਾਤਾਰ ਪੱਛਮ ਦਿਸ਼ਾ ਵਿੱਚ ਅੱਗੇ ਵੱਧ ਰਿਹਾ ਹੈ । ਇਹ 24 ਮਈ ਨੂੰ ਸ੍ਰੀਲੰਕਾ ਦੇ ਤਟਾਂ ਤੱਕ ਪਹੁੰਚ ਚੁੱਕਿਆ ਸੀ ਅਤੇ ਤਿੰਨ ਦਿਨ ਵਿੱਚ ਸ੍ਰੀਲੰਕਾ ਦੇ ਉੱਤਰੀ ਸਿਰੇ ਦੇ ਕਰੀਬ ਪਹੁੰਚ ਚੁੱਕਿਆ ਹੈ ।
ਵੀਰਵਾਰ ਨੂੰ ਮਾਨਸੂਨ ਮਾਲਦੀਵ ਨੂੰ ਵੀ ਪਾਰ ਕਰ ਚੁੱਕਿਆ ਹੈ । ਮਾਨਸੂਨ ਕੇਰਲ ਦੇ ਤਟ ਤੋਂ ਕਰੀਬ 200 ਕਿਲੋਮੀਟਰ ਦੂਰ ਹੈ । ਬੰਗਾਲ ਦੀ ਖਾੜੀ ਵਿੱਚ ਆਏ ਯਾਸ ਤੂਫਾਨ ਦੇ ਚਲਦੇ ਵੀ ਮਾਨਸੂਨ ਦੇ ਛੇਤੀ ਪੁੱਜਣ ਯਾਨੀ ਕਿ 27-29 ਮਈ ਤੱਕ ਹੀ ਆਉਣ ਦੀ ਸੰਭਾਵਨਾ ਜਤਾਈ ਜਾ ਰਹੀ ਸੀ। ਲੇਕਿਨ ਹੁਣ 30 ਮਈ ਤੋਂ ਇੱਕ ਜੂਨ ਦੇ ਵਿੱਚ ਹੀ ਮਾਨਸੂਨ ਦੇ ਦਸਤਕ ਦੇਣ ਦੇ ਲੱਛਣ ਹਨ।

Have something to say? Post your comment

 

More in National

ਮੁੰਬਈ- ਹਜ਼ੂਰ ਸਾਹਿਬ ਨਾਂਦੇੜ ਵੰਦੇ ਭਾਰਤ ਐਕਸਪ੍ਰੈੱਸ ਮਹਾਰਾਸ਼ਟਰ ਦੇ ਸਿੱਖ ਭਾਈਚਾਰੇ ਨੂੰ ਇੱਕ ਹੋਰ ਵੱਡਾ ਤੋਹਫ਼ਾ :  ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ

ਮਹਾਰਾਸ਼ਟਰ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350ਵੀਂ ਸ਼ਹੀਦੀ ਸ਼ਤਾਬਦੀ ਸਰਕਾਰੀ ਪੱਧਰ ’ਤੇ ਮਨਾਉਣ ਦਾ ਐਲਾਨ

ਸਾਬਕਾ CM ਤੇ ਪੰਜਾਬ BJP ਇੰਚਾਰਜ ਵਿਜੇ ਰੁਪਾਣੀ ਦੀ ਅਹਿਮਦਾਬਾਦ ਪਲੇਨ ਕ੍ਰੈਸ਼ ਹੋਈ ਮੌਤ

ਏਅਰ ਇੰਡੀਆ ਦਾ ਜਹਾਜ਼ ਅਹਿਮਦਾਬਾਦ ‘ਚ ਹੋਇਆ ਕ੍ਰੈਸ਼

ਪੰਜਾਬ ‘ਚ ਹੁਣ ਬਾਹਰੀ ਵਾਹਨਾਂ ਦੀ ਐਂਟਰੀ ’ਤੇ ਲੱਗੇਗਾ ਟੈਕਸ

ਹਿਮਾਚਲ ਪ੍ਰਦੇਸ਼ ; ਨੂੰਹ-ਪੁੱਤ ਦਾ ਕਲੇਸ਼ ਪਿਓ ਲਈ ਬਣ ਗਿਆ ‘ਕਾਲ’

ਪੁੱਤ ਦੀ ਮੌਤ ਮਗਰੋਂ ਮਾਂ ਨੇ ਸੋਨਮ ਨੂੰ ਲੈ ਕੇ ਕੀਤਾ ਵੱਡਾ ਖੁਲਾਸਾ

ਜਾਤੀ ਜਨਗਣਨਾ ਦੀਆਂ ਤਰੀਕਾਂ ਦਾ ਹੋਇਆ ਐਲਾਨ

ਹਿਮਾਚਲ ‘ਚ ਭਾਰੀ ਲੈਂਡਸਲਾਈਡ ਲੋਕਾਂ ਨੇ ਭੱਜ ਕੇ ਬਚਾਈ ਜਾਨ

‘ਆਪ੍ਰੇਸ਼ਨ ਸ਼ੀਲਡ’ ਹੋਇਆ ਮੁਲਤਵੀ ਅੱਜ ਨਹੀਂ ਹੋਵੇਗੀ ਮੌਕ ਡਰਿੱਲ