Wednesday, October 29, 2025

Majha

ਨਸ਼ੇ ਮੰਗਵਾਉਣ ਲਈ ਪਾਕਿਸਤਾਨ ਭੇਜੇ 1.78 ਕਰੋੜ ਰੁਪਏ, ਪਰ ਫੜਿਆ ਗਿਆ

May 27, 2021 01:35 PM
SehajTimes

ਤਰਨ ਤਾਰਨ :  ਤਰਨ ਤਾਰਨ ਜ਼ਿਲ੍ਹੇ ਦੇ ਇੱਕ ਭਲਵਾਨ ਮਨੋਹਰ ਲਾਲ ਉਰਫ਼ ਐਂਥੋਨੀ ਨੂੰ ਮੰਗਲਵਾਰ ਦੀ ਰਾਤ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਉਤੇ ਦੋਸ਼ ਹਨ ਕਿ ਇਹ ਪਾਕਿਸਤਾਨ ਪੈਸੇ ਭੇਜ ਕੇ ਉਥੋਂ ਦੀ ਨਸ਼ੇ ਮੰਗਵਾ ਕੇ ਇਥੇ ਪੰਜਾਬ ਵਿਚ ਸਪਲਾਈ ਕਰਦਾ ਸੀ। ਪੁਲਿਸ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਐਂਥੋਨੀ ਦਾ ਸੰਪਰਕ ਪਾਕਿਸਤਾਨ 'ਚ ਬੈਠੇ ਨਸ਼ਿਆਂ ਦੇ ਸਮੱਗਲਰਾਂ ਨਾਲ ਹੈ। ਉੱਥੋਂ ਨਸ਼ੇ ਦੀ ਖੇਪ ਮੰਗਵਾਉਣ ਲਈ ਉਹ ਹੁਣ ਤੱਕ 1.78 ਕਰੋੜ ਰੁਪਏ ਹਵਾਲਾ ਰਾਹੀਂ ਪਾਕਿਸਤਾਨ ਭੇਜ ਚੁੱਕਾ ਹੈ। ਐਸਐਸਪੀ ਧਰੁਮਨ ਐਚ ਨਿੰਬਾਲੇ ਨੇ ਦੱਸਿਆ ਕਿ ਚਾਰ ਅਪ੍ਰੈਲ ਨੂੰ ਨਾਰਕੌਟਿਕਸ ਸੈੱਲ ਨੇ ਪੱਟੀ ਇਲਾਕੇ ਵਿੱਚ ਫ਼ਿਰੋਜ਼ਪੁਰ ਦੇ ਬੰਡਾਲਾ ਪਿੰਡ ਦੇ ਕੌਮਾਂਤਰੀ ਸਮੱਗਲਰ ਨਿਸ਼ਾਨ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਸੀ। ਉਸ ਕੋਲੋਂ ਦੋ ਕਿਲੋਗ੍ਰਾਮ ਹੈਰੋਇਨ ਤੇ 2,540 ਰੁਪਏ ਦੀ ਨਕਦੀ ਬਰਾਮਦ ਕੀਤੀ ਗਈ ਸੀ। ਇਸ ਤੋਂ ਬਾਅਦ ਇਸ ਮਾਮਲੇ ਨਾਲ ਜੁੜੇ ਗੋਰਾ ਨਾਂਅ ਦੇ ਸਮੱਗਲਰ ਨੂੰ ਵੀ ਕਾਬੂ ਕੀਤਾ ਗਿਆ। ਉਨ੍ਹਾਂ ਸਾਰਿਆਂ ਤੋਂ ਪੁੱਛਗਿੱਛ ਦੇ ਆਧਾਰ 'ਤੇ ਐਂਥੋਨੀ ਦੀ ਗ੍ਰਿਫ਼ਤਾਰੀ ਹੋਈ ਹੈ।
ਐੱਸਪੀ (ਆਈ) ਮਹਿਤਾਬ ਸਿੰਘ ਵਿਰਕ ਨੇ ਦੱਸਿਆ ਕਿ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਹੈਰੋਇਨ ਦੀ ਇਹ ਖੇਪ ਪਾਕਿਸਤਾਨ ਤੋਂ ਮੰਗਵਾਈ ਸੀ। ਉਹ ਪਹਿਲਾਂ ਵੀ ਕਈ ਵਾਰ ਹੈਰੋਇਨ ਮੰਗਵਾ ਚੁੱਕਾ ਹੈ। ਐਂਥੋਨੀ ਦਾ ਘਰ ਅੰਮ੍ਰਿਤਸਰ ਦੇ ਐਨਮ ਸਿਨੇਮਾਘਰ ਕੋਲ ਹੈ। ਉਹ ਲੰਮੇ ਸਮੇਂ ਤੋਂ ਇਸ ਡ੍ਰੱਗ ਰੈਕੇਟ ਨਾਲ ਜੁੜਿਆ ਹੋਇਆ ਸੀ। ਬੁੱਧਵਾਰ ਨੂੰ ਉਸ ਨੂੰ ਅਦਾਲਤ ਨੇ ਦੋ ਦਿਨਾਂ ਦੇ ਪੁਲਿਸ ਰਿਮਾਂਡ ਉੱਤੇ ਭੇਜ ਦਿੱਤਾ।

 

Have something to say? Post your comment

 

More in Majha

ਅੰਮ੍ਰਿਤਸਰ ਵਿੱਚ ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਮਾਡਿਊਲ ਦਾ ਪਰਦਾਫਾਸ਼; 5 ਕਿਲੋ ਹੈਰੋਇਨ ਸਮੇਤ ਡਰੱਗ ਸਰਗਨਾ ਕਾਬੂ

ਤਸਕਰੀ ਮਾਡਿਊਲ ਨਾਲ ਜੁੜੇ ਚਾਰ ਵਿਅਕਤੀ 4 ਅਤਿ-ਆਧੁਨਿਕ ਪਿਸਤੌਲਾਂ ਸਮੇਤ ਗ੍ਰਿਫ਼ਤਾਰ

ਸੰਭਾਵੀ ਅੱਤਵਾਦੀ ਹਮਲਾ ਟਲਿ਼ਆ; ਅੰਮ੍ਰਿਤਸਰ ਵਿੱਚ ਆਰ.ਪੀ.ਜੀ. ਅਤੇ ਲਾਂਚਰ ਸਮੇਤ ਦੋ ਗ੍ਰਿਫ਼ਤਾਰ

ਤਸਕਰੀ ਗਿਰੋਹ ਦੇ ਪੰਜ ਮੈਂਬਰਾਂ ਨੂੰ ਚਾਰ ਗਲੋਕ ਪਿਸਤੌਲਾਂ, 2 ਕਿਲੋ ਹੈਰੋਇਨ ਸਮੇਤ ਕੀਤਾ ਕਾਬੂ

ਅੰਮ੍ਰਿਤਸਰ ਵਿੱਚ ਸੰਖੇਪ ਮੁਕਾਬਲੇ ਉਪਰੰਤ ਗੈਂਗਸਟਰ ਜਸਵੀਰ ਸਿੰਘ ਉਰਫ ਲੱਲਾ ਕਾਬੂ; ਪਿਸਤੌਲ ਬਰਾਮਦ

ਪੰਜਾਬ ਪੁਲਿਸ ਵੱਲੋਂ ਸਰਹੱਦ ਪਾਰੋਂ ਹਥਿਆਰ ਅਤੇ ਨਾਰਕੋ ਤਸਕਰੀ ਮਾਡਿਊਲ ਦਾ ਪਰਦਾਫਾਸ਼; 10 ਪਿਸਤੌਲਾਂ, 500 ਗ੍ਰਾਮ ਅਫੀਮ ਸਮੇਤ ਤਿੰਨ ਕਾਬੂ

ਦੀਵਾਲੀ ਦੇ ਮੱਦੇਨਜ਼ਰ ਡੀਜੀਪੀ ਗੌਰਵ ਯਾਦਵ ਵੱਲੋਂ ਸੂਬੇ ਭਰ ਵਿੱਚ ਪੁਲਿਸ ਦੀ ਵੱਧ ਤੋਂ ਵੱਧ ਤਾਇਨਾਤੀ ਅਤੇ ਹਾਈ ਅਲਰਟ ਵਧਾਉਣ ਦੇ ਹੁਕਮ

ਸਰਹੱਦ ਪਾਰ ਦੇ ਤਸਕਰੀ ਮਾਡਿਊਲ ਵਿੱਚ ਸ਼ਾਮਲ ਦੋ ਵਿਅਕਤੀ 2.5 ਕਿਲੋਗ੍ਰਾਮ ਹੈਰੋਇਨ, 5 ਪਿਸਤੌਲਾਂ ਸਮੇਤ ਗ੍ਰਿਫਤਾਰ

ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਅਤੇ ਲਾਲਜੀਤ ਸਿੰਘ ਭੁੱਲਰ ਨੇ ਜ਼ਿਲ੍ਹਾ ਤਰਨ ਤਾਰਨ ਤੋਂ “ਮੇਰਾ ਘਰ, ਮੇਰਾ ਮਾਣ” ਸਕੀਮ ਦੀ ਕੀਤੀ ਸ਼ੁਰੂਆਤ

ਸਰਹੱਦ ਪਾਰੋਂ ਤਸਕਰੀ ‘ਚ ਸ਼ਾਮਲ ਦੋ ਵਿਅਕਤੀ 4 ਕਿਲੋ ਹੈਰੋਇਨ ਸਮੇਤ ਅੰਮ੍ਰਿਤਸਰ ਤੋਂ ਕਾਬੂ