Saturday, November 01, 2025

Chandigarh

ਮੁੱਖ ਮੰਤਰੀ ਦੀ ਯੋਗਸ਼ਾਲਾ ਨੇ ਹੁਣ ਤੱਕ ਬਹੁਤ ਸਾਰੇ ਲੋਕਾਂ ਨੂੰ ਦਿੱਤਾ ਨਿਰੋਗ ਜੀਵਨ : ਐਸ.ਡੀ.ਐਮ. ਦਮਨਦੀਪ ਕੌਰ

March 20, 2025 02:19 PM
SehajTimes

ਸਾਹਿਬਜ਼ਾਦਾ ਅਜੀਤ ਸਿੰਘ ਨਗਰ : ਜ਼ਿਲ੍ਹੇ ’ਚ ਮੁੱਖ ਮੰਤਰੀ ਦੀ ਯੋਗਸ਼ਾਲਾ ਲੋਕਾਂ ਨਿਰੋਗ ਜੀਵਨ ਦੇ ਨਾਲ ਨਾਲ ਮਾਨਸਿਕ ਤੰਦਰੁਸਤੀ ਲਈ ਵੀ ਕਾਰਗਰ ਸਿੱਧ ਰੋ ਰਹੀ ਹੈ, ਜਿਸ ਦਾ ਲੋਕ ਭਰਪੂਰ ਲਾਹਾ ਲੈ ਰਹੇ ਹਨ।
 ਐਸ.ਡੀ.ਐਮ. ਮੋਹਾਲੀ, ਦਮਨਦੀਪ ਕੌਰ ਨੇ ਦੱਸਿਆ ਕਿ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਮੁੱਖ ਮੰਤਰੀ ਦੀ ਯੋਗਸ਼ਾਲਾ ਅਧੀਨ ਮੋਹਾਲੀ ਜ਼ਿਲ੍ਹੇ ਵਿੱਚ ਪਿਛਲੇ ਲੰਮੇ ਸਮੇਂ ਤੋਂ ਲੱਗਦੀਆਂ ਯੋਗਾ ਕਲਾਸਾਂ ਨੇ ਆਮ ਲੋਕਾਂ ਦੀ ਜਿੰਦਗੀ ਵਿੱਚ ਸਰੀਰਕ ਤੰਦਰੁਸਤੀ ਦੇ ਨਾਲ-ਨਾਲ ਮਾਨਸਿਕ  ਬਦਲਾਅ ਵੀ ਲਿਆਂਦਾ ਹੈ। ਇਨ੍ਹਾਂ ਯੋਗ ਕਲਾਸਾਂ ਵਿੱਚ ਯੋਗ ਅਭਿਆਸ ਰਾਹੀਂ ਲੋਕ ਆਪਣੀ ਨਰੋਈ ਸਿਹਤ ਪ੍ਰਤੀ ਜਾਗਰੂਕ ਹੋਏ ਹਨ ਅਤੇ ਲੋਕ ਨੇ ਯੋਗ ਸਾਧਨਾ ਨੁੰ ਆਪਣੀ ਜਿੰਦਗੀ ਦਾ ਹਿੱਸਾ ਬਣਾ ਲਿਆ ਹੈ।

    ਉਨ੍ਹਾਂ ਨੇ ਦੱਸਿਆ ਕਿ ਯੋਗਾ ਟ੍ਰੇਨਰ ਕੌਸ਼ਲ ਵੱਲੋਂ ਮੋਹਾਲੀ ਵਿਖੇ ਵੱਖ-ਵੱਖ ਥਾਵਾਂ ਤੇ ਰੋਜ਼ਾਨਾ 6 ਯੋਗਾਂ ਕਲਾਸਾਂ ਲਗਾਈਆਂ ਜਾ ਰਹੀਆਂ ਹਨ, ਜਿਸ ਵਿੱਚ ਉਨ੍ਹਾਂ ਵੱਲੋਂ ਪਹਿਲੀ ਕਲਾਸ ਪੰਜਾਬ ਜੱਜਿਜ਼ ਅਤੇ ਆਫਿਸਰ ਇੰਨਕਲੇਵ, ਸੈਕਟਰ-77 ਮੋਹਾਲੀ ਵਿਖੇ ਸਵੇਰੇ 6.10 ਤੋਂ 7.10 ਵਜੇ ਤੱਕ, ਦੂਜੀ ਕਲਾਸ ਸਵੇਰੇ 7.25 ਤੋਂ 8.25 ਤੱਕ ਵੇਵ ਗਾਰਡਨ, ਸੈਕਟਰ-85, ਮੋਹਾਲੀ ਵਿਖੇ, ਤੀਜੀ ਕਲਾਸ ਵੇਵ ਸਟੇਟ ਵੇਵ ਗਾਰਡਨ, ਸੈਕਟਰ-85 ਵਿੱਚ ਸਵੇਰੇ 8.30 ਵਜੇ ਤੋਂ 9.30 ਤੱਕ, ਚੌਥੀ ਕਲਾਸ ਹੀਰੋਜ਼ ਹੋਮ, ਸੈਕਟਰ-88 ਮੋਹਾਲੀ ਵਿਖੇ ਸਵੇਰੇ 11.00 ਵਜੇ ਤੋਂ 12.00 ਤੱਕ, ਪੰਜਵੀਂ ਕਲਾਸ ਰਿਸ਼ੀ ਅਪਾਰਟਮੈਂਟ, ਸੈਕਟਰ-70, ਮੋਹਾਲੀ ਵਿਖੇ ਦੁਪਿਹਰ 3.55 ਵਜੇ ਤੋਂ 4.55 ਤੱਕ ਅਤੇ ਆਖਰੀ ਛੇਵੀਂ ਕਲਾਸ ਫੇਜ਼-11 ਪਾਰਕ ਨੰ.16,  ਮੋਹਾਲੀ ਵਿਖੇ ਸ਼ਾਮ 5.15 ਤੋਂ 6.15 ਵਜੇ ਤੱਕ ਲਗਾਈ ਜਾਂਦੀ ਹੈ।

     ਟ੍ਰੇਨਰ ਕੌਸ਼ਲ ਵੱਲੋਂ ਦੱਸਿਆ ਗਿਆ ਕਿ ਮੋਹਾਲੀ ਵਿਖੇ ਰੋਜ਼ਾਨਾ ਲੱਗਣ ਵਾਲੀਆਂ ਵੱਖ-ਵੱਖ 6 ਕਲਾਸਾਂ ਦਾ ਸਮਾਂ ਇੱਕ-ਇੱਕ ਘੰਟੇ ਦਾ ਹੁੰਦਾ ਹੈ। ਇਨ੍ਹਾਂ ਯੋਗਾ ਕਲਾਸਾਂ ਰਾਹੀਂ ਲੋਕਾਂ ਨੂੰ ਆਪਣੀਆਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਯੋਗ ਆਸਨਾਂ ਨਾਲ ਰਾਹਤ ਮਿਲੀ ਹੈ।

   ਇਨ੍ਹਾਂ ਕੈਂਪਾਂ ’ਚ ਭਾਗ ਲੈਣ ਵਾਲੇ ਲੋਕਾਂ ’ਚ ਰੋਜ਼ਾਨਾ ਆਉਂਦੇ ਵੱਖ-ਵੱਖ ਭਾਗੀਦਾਰਾਂ ਦਾ ਕਹਿਣਾ ਹੈ ਕਿ ਯੋਗਾ ਰਾਹੀਂ ਉਨ੍ਹਾਂ ਨੂੰ ਸਰੀਰਕ ਅਤੇ ਮਾਨਸਿਕ ਰਾਹਤ ਮਿਲੀ ਹੈ। ਯੋਗਾ ਕਲਾਸਾਂ ਦੇ ਕੁਝ ਭਾਗੀਦਾਰ ਜਿਵੇਂ ਕਿ ਰੁਬੀਨਾ, ਪ੍ਰੇਮ ਰਾਘਵ, ਮਮਤਾ ਅਤੇ ਊਸ਼ਾ, ਇਨ੍ਹਾਂ ਸਾਰਿਆਂ ਵੱਲੋਂ ਯੋਗ ਸਾਧਨਾ ਨਾਲ ਸਰਵਾਇਕਲ, ਗੋਡਿਆਂ ਦੇ ਦਰਦ, ਸਿਰ ਦਰਦ, ਸਾਹ ਦੀ ਬਿਮਾਰੀ ਆਦਿ ਬਿਮਾਰੀਆਂ ਤੋਂ ਰਾਹਤ ਪਾਈ ਹੈ।  ਇੱਕ ਭਾਗੀਦਾਰ ਮਨਪ੍ਰੀਤ ਕੌਰ ਵੱਲੋਂ ਮੁੱਖ ਮੰਤਰੀ, ਪੰਜਾਬ ਦਾ ਧੰਨਵਾਦ ਕਰਦਿਆਂ ਕਿਹਾ ਗਿਆ ਹੈ ਕਿ ਮੁੱਖ ਮੰਤਰੀ ਦੀ ਯੋਗਸ਼ਾਲਾ ਸੁਰੂ ਕਰਨਾ, ਉਨ੍ਹਾਂ ਦਾ ਇੱਕ ਬਹੁਤ ਵੱਡਾ ਉਪਰਾਲਾ ਹੈ। ਯੋਗ ਸਾਧਨਾ ਰਾਹੀਂ ਉਨ੍ਹਾਂ ਨੇ ਬਹੁਤ ਸਾਰੀਆਂ ਸਰੀਰਕ ਬਿਮਾਰੀਆਂ ਹਾਈ ਬਲੱਡ ਪ੍ਰੈਸ਼ਰ, ਸਰਵਾਈਕਲ, ਪਿੱਠ ਦਰਦ ਆਦਿ ਤੋਂ ਨਿਜਾਤ ਪਾਈ ਹੈ, ਬਹੁਤ ਸਾਰੀਆਂ ਬਿਮਾਰੀਆਂ ਤੋਂ ਰਾਹਤ ਪਾਉਣ ਦੇ ਨਾਲ-ਨਾਲ ਆਪਣਾ ਭਾਰ ਵੀ ਘਟਾਇਆ ਹੈ।

     ਜ਼ਿਲ੍ਹੇ ’ਚ ਚੱਲ ਰਹੀਆਂ ਯੋਗਾ ਕਲਾਸਾਂ ਦਾ ਹਿੱਸਾ ਬਣਨ ਲਈ ਸੀ ਐਮ ਦੀ ਯੋਗਸ਼ਾਲਾ ਪੋਰਟਲ ’ਤੇ ਜਾ ਕੇ ਮੁਫ਼ਤ ਰਜਿਸਟ੍ਰੇਸ਼ਨ ਕਰਵਾਈ ਜਾ ਸਕਦੀ ਹੈ ਅਤੇ ਕਲਾਸ ਲਾਉਣ ਦਾ ਵੀ ਕੋਈ ਚਾਰਜ ਜਾਂ ਫ਼ੀਸ ਨਹੀਂ ਲਈ ਜਾਂਦੀ। ਵਧੇਰੇ ਜਾਣਕਾਰੀ ਲਈ ਵੈਬਸਾਈਟ cmdiyogshala.punjab.gov.in ਤੋਂ ਇਲਾਵਾ ਇੱਕ ਸਮਰਪਿਤ ਹੈਲਪਲਾਈਨ ਨੰਬਰ 76694-00500 ਵੀ ਹੈ, ਜਿਸ 'ਤੇ ਸੰਪਰਕ ਕਰਕੇ ਉਹ ਲੋਕ, ਜਿਨ੍ਹਾਂ ਨੇ ਅਜੇ ਸ਼ਾਮਲ ਹੋਣਾ ਹੈ, ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ।

Have something to say? Post your comment

 

More in Chandigarh

ਪੰਜਾਬ ਸਰਕਾਰ ਨੇ ਜਲ ਜੀਵ ਵਿਭਿੰਨਤਾ ਨੂੰ ਹੁਲਾਰਾ ਦੇਣ ਲਈ "ਰੋਹੂ" ਨੂੰ ਰਾਜ ਮੱਛੀ ਐਲਾਨਿਆ

'ਯੁੱਧ ਨਸ਼ਿਆਂ ਵਿਰੁੱਧ’ ਦੇ 244ਵੇਂ ਦਿਨ ਪੰਜਾਬ ਪੁਲਿਸ ਵੱਲੋਂ 3.3 ਕਿਲੋ ਹੈਰੋਇਨ ਅਤੇ 5 ਕਿਲੋ ਅਫੀਮ ਸਮੇਤ 77 ਨਸ਼ਾ ਤਸਕਰ ਕਾਬੂ

ਸੂਚਨਾ ਤੇ ਲੋਕ ਸੰਪਰਕ ਵਿਭਾਗ ਵੱਲੋਂ ਵਧੀਕ ਡਾਇਰੈਕਟਰ ਹਰਜੀਤ ਗਰੇਵਾਲ ਅਤੇ ਡਿਪਟੀ ਡਾਇਰੈਕਟਰ ਹਰਦੀਪ ਸਿੰਘ ਨੂੰ ਸੇਵਾਮੁਕਤੀ ‘ਤੇ ਨਿੱਘੀ ਵਿਦਾਇਗੀ

ਐਸ.ਸੀ. ਕਮਿਸ਼ਨ ਜਨਵਰੀ 2026 ਤੋਂ ਵਰਚੂਅਲ ਕੋਰਟ ਕਰੇਗੀ ਸਥਾਪਤ: ਜਸਵੀਰ ਸਿੰਘ ਗੜ੍ਹੀ

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ 15 ਮੁਲਾਜ਼ਮ ਜਥੇਬੰਦੀਆਂ ਨਾਲ ਮੁਲਾਕਾਤ

ਪੰਜਾਬ ਸਰਕਾਰ ਜੰਗੀ ਯਾਦਗਾਰਾਂ ਦੀ ਸਾਂਭ-ਸੰਭਾਲ ਲਈ ਵਚਨਬੱਧ

ਮੁੱਖ ਮੰਤਰੀ ਫਲਾਇੰਗ ਸਕੁਐਡ ਦੀ ਲਿੰਕ ਸੜਕਾਂ ਦੇ ਨਵੀਨੀਕਰਨ ਉੱਤੇ ਤਿੱਖੀ ਨਜ਼ਰ: ਗੁਰਮੀਤ ਸਿੰਘ ਖੁੱਡੀਆਂ

ਆਂਗਣਵਾੜੀ ਕੇਂਦਰ ਦਾ ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਮੈਂਬਰ ਸ਼੍ਰੀ ਵਿਜੇ ਦੱਤ ਨੇ ਕੀਤਾ ਅਚਾਨਕ ਨਿਰੀਖਣ

'ਯੁੱਧ ਨਸ਼ਿਆਂ ਵਿਰੁੱਧ’ ਦੇ 243ਵੇਂ ਦਿਨ ਪੰਜਾਬ ਪੁਲਿਸ ਵੱਲੋਂ 2.3 ਕਿਲੋ ਹੈਰੋਇਨ ਅਤੇ 1.5 ਲੱਖ ਰੁਪਏ ਡਰੱਗ ਮਨੀ ਸਮੇਤ 76 ਨਸ਼ਾ ਤਸਕਰ ਕਾਬੂ

ਪੰਜਾਬ ਦੀ ਸਿੱਖਿਆ ਪ੍ਰਣਾਲੀ ਵੱਡੇ ਬਦਲਾਅ ਦੀ ਗਵਾਹੀ ਭਰ ਰਹੀ ਹੈ: ਹਰਪਾਲ ਸਿੰਘ ਚੀਮਾ