Sunday, May 19, 2024

National

ਹੁਣ ਪਾਣੀ ਵਿਚ ਵੀ ਕੋਰੋਨਾ ਵਾਇਰਸ?

May 25, 2021 06:14 PM
SehajTimes

ਲਖਨਊ : ਲਖਨਊ ਦੇ ਸੀਵੇਜ ਪਾਣੀ ਵਿਚ ਕੋਰੋਨਾ ਵਾਇਰਸ ਦੀ ਪਛਾਣ ਹੋਈ ਹੈ। ਸੀਨੀਅਰ ਡਾਕਟਰ ਡਾ. ਉਜਵਲਾ ਘੋਸ਼ਾਲ ਮੁਤਾਬਕ ਕੋਰੋਨਾ ਦੀ ਦੂਜੀ ਲਹਿਰ ਦੇ ਬਾਅਦ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ ਅਤੇ ਵਿਸ਼ਵ ਸਿਹਤ ਸੰਗਠਨ ਨੇ ਅਧਿਐਨ ਸ਼ੁਰੂ ਕਰ ਦਿਤਾ ਹੈ। ਇਸ ਵਿਚ ਦੇਸ਼ ਭਰ ਦੇ ਵੱਖ ਵੱਖ ਸ਼ਹਿਰਾਂ ਤੋਂ ਪਾਣੀ ਵਿਚ ਕੋਰੋਨਾ ਵਾਇਰਸ ਦਾ ਪਤਾ ਲਾਉਣ ਲਈ ਸੀਵੇਜ ਸੈਂਪਲ ਇਕੱਠੇ ਕੀਤੇ ਜਾ ਰਹੇ ਹਨ। ਡਾ. ਉਜਵਲਾ ਮੁਤਾਬਕ ਸੀਵੇਜ ਸੈਂਪਲ ਟੈਸਟਿੰਗ ਲਈ ਦੇਸ਼ ਵਿਚ 8 ਸੈਂਟਰ ਬਣਾਏ ਗਏ ਹਨ। ਇਨ੍ਹਾਂ ਵਿਚ ਯੂਪੀ ਦੇ ਲਖਨਊ ਦਾ ਐਸਜੀਪੀਜੀਆਈ ਵੀ ਹੈ। ਪਹਿਲੇ ਪੜਾਅ ਵਿਚ ਲਖਨਊ ਦੀਆਂ ਹੀ 3 ਥਾਵਾਂ ਤੋਂ ਸੈਂਪਲ ਲਏ ਗਏ ਹਨ। ਇਨ੍ਹਾਂ ਵਿਚ ਇਕ ਥਾਂ ਦੇ ਸੈਂਪਲ ਵਿਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ। ਇਸ ਦੇ ਇਲਾਵਾ ਮੁੰਬਈ ਦੇ ਸੀਵੇਜ ਵਿਚ ਵੀ ਕੋਰੋਨਾ ਵਾਇਰਸ ਪਾਇਆ ਗਿਆ ਹੈ। ਹਾਲੇ ਦੇਸ਼ ਦੇ ਹੋਰ ਸ਼ਹਿਰਾਂ ਵਿਚ ਅਧਿਐਨ ਜਾਰੀ ਹੈ। ਡਾਕਟਰ ਘੋਸ਼ਾਲ ਮੁਤਾਬਕ ਇਸ ਵਕਤ ਕੋਵਿਡ ਪੀੜਤ ਤਮਾਮ ਮਰੀਜ਼ ਘਰੇਲੂ ਇਕਾਂਤਵਾਸ ਵਿਚ ਹਨ। ਅਜਿਹੇ ਵਿਚ ਉਨ੍ਹਾਂ ਦਾ ਮਲ ਸੀਵੇਜ ਵਿਚ ਆ ਜਾਂਦਾ ਹੈ। ਕਈ ਦੇਸ਼ਾਂ ਵਿਚ ਹੋਏ ਅਧਿਐਨਾਂ ਵਿਚ ਪਾਇਆ ਗਿਆ ਹੈ ਕਿ 50 ਫ਼ੀਸਦੀ ਮਰੀਜ਼ਾਂ ਦੇ ਸਟੂਲ ਵਿਚ ਵੀ ਵਾਇਰਸ ਪਹੁੰਚ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪਾਣੀ ਵਿਚ ਵਾਇਰਸ ਦੀ ਪੁਸ਼ਟੀ ਤਾਂ ਹੋ ਗਈ ਹੈ ਪਰ ਇਸ ਨਾਲ ਵਾਇਰਸ ਫੈਲੇਗਾ ਜਾਂ ਨ ਹੀਂ, ਇਹ ਹਾਲੇ ਖੋਜ ਦਾ ਵਿਸ਼ਾ ਹੈ। ਇਸ ਤੋਂ ਪਹਿਲਾਂ ਹੈਦਰਾਬਾਦ ਵਿਚ ਵੀ ਕੋਰੋਨਾ ਵਾਇਰਸ ਦੇ ਜੈਨੇਟਿਕ ਮਟੀਰੀਅਲ ਮਿਲ ਚੁੱਕੇ ਹਨ। ਉਂਜ ਅਧਿਐਨ ਵਿਚ ਇਹ ਵੀ ਕਿਹਾ ਗਿਆ ਹੈ ਕਿ ਇਸ ਨਾਲ ਵਾਇਰਸ ਅੱਗੇ ਨਹੀਂ ਫੈਲਿਆ। 

Have something to say? Post your comment