Tuesday, September 16, 2025

Malwa

ਸਾਹਿਬ ਸ਼੍ਰੀ ਕਾਂਸ਼ੀ ਰਾਮ ਅਜਿਹੇ ਆਗੂ ਸਨ, ਜਿਨ੍ਹਾਂ ਨੇ ਆਪਣਾ ਪੂਰਾ ਜੀਵਨ ਗਰੀਬਾਂ, ਮਜ਼ਲੂਮਾਂ, ਕਾਮੇ ਕਿਰਤੀਆਂ ਅਤੇ ਬਹੁਜਨ ਸਮਾਜ ਦੇ ਲੋਕਾਂ ਲਈ ਕੁਰਬਾਨ ਕੀਤਾ : ਆਗੂ ਵੈਲਫੇਅਰ ਸੁਸਾਇਟੀ ਸੰਦੋੜ

March 17, 2025 11:51 AM
ਤਰਸੇਮ ਸਿੰਘ ਕਲਿਆਣੀ

ਸੰਦੋੜ : ਬਹੁਜਨ ਨਾਇਕ ਸਾਹਿਬ ਸ੍ਰੀ ਕਾਂਸ਼ੀ ਰਾਮ ਸੰਸਾਰ ਦੇ ਇੱਕੋ ਇੱਕ ਅਜਿਹੇ ਆਗੂ ਸਨ ,ਜਿਨ੍ਹਾਂ ਨੇ ਆਪਣਾ ਪੂਰਾ ਜੀਵਨ ਗਰੀਬਾਂ, ਮਜ਼ਲੂਮਾਂ, ਕਾਮੇ ਕਿਰਤੀਆਂ ਅਤੇ ਬਹੁਜਨ ਸਮਾਜ ਦੇ ਲੋਕਾਂ ਲਈ ਕੁਰਬਾਨ ਕਰ ਦਿੱਤਾ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਭਾਰਤ ਰਤਨ ਡਾਕਟਰ ਭੀਮ ਰਾਓ ਵੈਲਫੇਅਰ ਸੁਸਾਇਟੀ ਸੰਦੋੜ ਜ਼ਿਲ੍ਹਾ ਮਾਲੇਰਕੋਟਲਾ ਦੇ ਸੈਕਟਰੀ ਡਾਕਟਰ ਹਰੀਪਾਲ ਸਿੰਘ ਕਸਬਾ ਭਰਾਲ ਅਤੇ ਮਾਸਟਰ ਕੁਲਦੀਪ ਸਿੰਘ ਸੰਦੋੜ ਨੇ ਬਹੁਜਨ ਸਮਾਜ ਪਾਰਟੀ ਦੇ ਬਾਨੀ ਸਾਹਿਬ ਸ਼੍ਰੀ ਕਾਂਸ਼ੀਰਾਮ ਜੀ ਦਾ ਜਨਮ ਦਿਨ ਨੂੰ ਸਮਰਪਿਤ ਅਨਾਜ ਮੰਡੀ ਵਿਖੇ ਰੱਖੇ ਗਏ ਸਮਾਗਮ ਦੌਰਾਨ ਕੀਤਾ। ਇਸ ਸਮਾਗਮ ਦੋਰਾਨ ਇਲਾਕੇ ਭਰ ਤੋਂ ਭਾਰਤ ਰਤਨ ਬਾਬਾ ਸਾਹਿਬ ਅੰਬੇਡਕਰ ਅਤੇ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਨੂੰ ਸਮਰਪਿਤ ਪਿਆਰ ਕਰਨ ਵਾਲੀਆਂ ਸਖਸ਼ੀਅਤਾਂ ਨੇ ਜਨਮ ਦਿਹਾੜੇ ਤੇ ਸ਼ਰਧਾ ਭਾਵਨਾ ਤਹਿਤ ਸ਼ਮੂਲੀਅਤ ਕੀਤੀ। ਇਸ ਮੌਕੇ ਭਾਰਤ ਰਤਨ ਡਾਕਟਰ ਭੀਮ ਰਾਓ ਵੈਲਫੇਅਰ ਸੁਸਾਇਟੀ ਜ਼ਿਲ੍ਹਾ ਪੱਧਰੀ ਮਾਲੇਰਕੋਟਲਾ ਕਮੇਟੀ ਦੇ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਸਮਾਜ ਦੇ ਅਜਿਹੇ ਬੇਦਾਗ ਰਹਿਬਰ ਜਿਨ੍ਹਾਂ ਦਾ ਆਪਣਾ ਕੋਈ ਘਰ ਘਾਟ ਤੇ ਨਾ ਹੀ ਕੋਈ ਬੈਂਕ ਖਾਤਾ ਸੀ। ਜਦ ਕਿ ਕਾਂਸ਼ੀ ਰਾਮ ਦੀ ਇੱਕੋ ਸੋਚ ਸੀ ਕਿ ਬਾਬਾ ਸਾਹਿਬ ਅੰਬੇਡਕਰ ਦੇ ਸੁਪਨਿਆਂ ਨੂੰ ਸਕਾਰ ਕਰਨਾ ਤੇ ਸਮਾਜ ਨੂੰ ਆਪਣੇ ਹੱਕਾਂ ਦੀ ਰਾਖੀ ਕਰਨ ਦੀ ਚੇਤਨਤਾਂ ਪੈਦਾ ਕਰਨਾ ਜਿਸ ਦੇ ਲਈ ਉਨ੍ਹਾਂ ਨੇ ਸਾਰੀ ਜ਼ਿੰਦਗੀ ਸੰਘਰਸ਼ ਕੀਤਾ।ਉਹਨਾਂ ਨੇ 1970 ਦੇ ਦਹਾਕੇ ਵਿੱਚ ਬਹੁਜਨ ਭਾਰਤ ਦੀ 85% ਜਨਸੰਖਿਆ ਜਿਸ ਵਿਚ ਦਲਿਤ, ਪਿਛੜੇ, ਸਿੱਖ, ਮੁਸਲਿਮ, ਆਦਿ ਸਬੰਧੀ ਰਾਜਨੀਤੀ ਸ਼ੁਰੂ ਕੀਤੀ ਸੀ, ਸਾਲਾਂ ਦੀ ਮਿਹਨਤ ਦੇ ਬਾਅਦ ਬਹੁਜਨ ਸਮਾਜ ਪਾਰਟੀ ਦਾ ਗਠਨ ਕੀਤਾ ਅਤੇ ਉਸ ਨੂੰ ਸੱਤਾ ਦੇ ਪਧਰ ਤੱਕ ਪਹੁੰਚਾਇਆ। ਆਪਣੇ ਸਿਧਾਂਤਾਂ ਦਾ ਪਾਲਣ ਕਰਦੇ ਹੋਏ ਉਹਨਾਂ ਨੇ ਆਪਣੇ ਆਪ ਕਦੇ ਕੋਈ ਪਦ ਸਵੀਕਾਰ ਨਹੀਂ ਕੀਤਾ। ਕਾਂਸ਼ੀਰਾਮ ਹਾਲਾਂਕਿ ਹਮੇਸ਼ਾ ਇਹੀ ਕਿਹਾ ਕਰਦੇ ਸਨ ਕਿ ਬਹੁਜਨ ਸਮਾਜ ਪਾਰਟੀ ਦਾ ਇੱਕ ਮਾਤਰ ਉਦੇਸ਼ ਸੱਤਾ ਹਾਸਲ ਕਰਨਾ ਹੈ। ਉਹ ਜਾਤੀ ਆਧਾਰਿਤ ਭਾਰਤੀ ਸਮਾਜ ਵਿੱਚ ਹਮੇਸ਼ਾ ਬਹੁਜਨਾ ਦੇ ਅਧਿਕਾਰਾਂ ਅਤੇ ਸਮਾਜਕ ਸਮਾਨਤਾ ਲਈ ਸੰਘਰਸ਼ ਕਰਦੇ ਰਹੇ। ਉਪਰੰਤ ਸ੍ਰੀ ਕਾਂਸ਼ੀ ਰਾਮ ਜੀ ਦੇ ਜਨਮ ਦਿਹਾੜੇ ਤੇ ਵੈਲਫੇਅਰ ਸੁਸਾਇਟੀ ਦੇ ਸਮੂਹ ਮੈਂਬਰਾਂ ਵੱਲੋਂ ਕੇਕ ਕੱਟਿਆ ਗਿਆ ਅਤੇ ਉਨ੍ਹਾਂ ਦੀ ਸੋਚ ਤੇ ਪਹਿਰਾ ਦੇਣ ਦਾ ਪ੍ਰਣ ਲਿਆ। ਇਸ ਮੌਕੇ ਸਰਪ੍ਰਸਤ ਸੰਤੋਖ ਸਿੰਘ ਦਸੋਦਾ ਸਿੰਘ ਵਾਲਾ, ਪ੍ਰਧਾਨ ਡਾਕਟਰ ਲਾਭ ਸਿੰਘ ਕਲਿਆਣ, ਸਰਪੰਚ ਬਲਵੀਰ ਸਿੰਘ ਕਸਬਾ ਭਰਾਲ, ਜੁਗਰਾਜ ਸਿੰਘ ਫੋਜੇਵਾਲ, ਮਾਸਟਰ ਕੁਲਦੀਪ ਸਿੰਘ ਸੰਦੋੜ, ਸੈਕਟਰੀ ਡਾ. ਹਰੀਪਾਲ ਸਿੰਘ ਕਸਬਾ ਭਰਾਲ, ਦਰਸ਼ਨ ਸਿੰਘ ਫੋਜੀ ਮਹੋਲੀ ਕਲਾਂ, ਹਰਪ੍ਰੀਤ ਸਿੰਘ ਬਬਲਾ ਸੰਦੌੜ, ਖਜਾਨਚੀ ਜਗਦੀਪ ਸਿੰਘ ਖੁਰਦ,ਸਤਪਾਲ ਸਿੰਘ ਖੁਰਦ, ਗੁਰਜੰਟ ਸਿੰਘ ਭੌਰਾ ਸੰਦੋੜ, ਪ੍ਰੈਸ ਸਕੱਤਰ ਜਸਵੀਰ ਸਿੰਘ ਫਰਵਾਲੀ, ਮਾਸਟਰ ਅਮਰਜੀਤ ਸਿੰਘ ਸੰਦੋੜ,ਰੇਸ਼ਮ ਸਿੰਘ ਫਰਵਾਲੀ, ਬਲਵੰਤ ਸਿੰਘ ਕਸਬਾ, ਜਗਤਾਰ ਸਿੰਘ ਫਰਵਾਲੀ, ਹਰਪ੍ਰੀਤ ਸਿੰਘ ਕਲਿਆਣ,ਪਰਗਟ ਸਿੰਘ ਕਲਿਆਣ, ਹਰਮਨਪ੍ਰੀਤ ਸਿੰਘ, ਗੁਰਵਿੰਦਰ ਸਿੰਘ, ਮਲਕੀਤ ਸਿੰਘ ਫਰਵਾਲੀ,ਮਹਿੰਦਰ ਸਿੰਘ ਫਰਵਾਲੀ, ਕੁਲਵੰਤ ਸਿੰਘ ਫੋਜੇਵਾਲ, ਲਵਪ੍ਰੀਤ ਸਿੰਘ ਖ਼ੁਰਦ, ਮੋਹਣ ਸਿੰਘ, ਭੋਲਾ ਸਿੰਘ ਫਰਵਾਲੀ, ਸਿਕੰਦਰ ਸਿੰਘ ਫੋਜੀ ਬਿਸਨਗੜ, ਦਲਜੀਤ ਸਿੰਘ, ਗੁਰਤੇਜ ਸਿੰਘ ਤੇਜੀ, ਦਰਸ਼ਨ ਸਿੰਘ, ਮਨਜੀਤ ਸਿੰਘ ਖੁਰਦ, ਮਨਜੋਤ ਸਿੰਘ ਖੁਰਦ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਾਥੀ ਹਾਜ਼ਰ ਸਨ।

Have something to say? Post your comment

 

More in Malwa

ਅਮਨ ਅਰੋੜਾ ਵੱਲੋਂ ਚੀਮਾ ਮੰਡੀ ਵਿਖੇ ਖੇਡ ਸਹੂਲਤਾਂ ਨਾਲ ਲੈਸ ਪੰਜਾਬ ਦਾ ਪਹਿਲਾ ਵਿਲੱਖਣ ਬੱਸ ਅੱਡਾ ਲੋਕਾਂ ਨੂੰ ਸਮਰਪਿਤ

ਰਾਜਪਾਲ ਦੀ ਫੇਰੀ ਦੌਰਾਨ ਦਾਮਨ ਬਾਜਵਾ ਨੇ ਦੱਸੀਆਂ ਮੁਸ਼ਕਿਲਾਂ 

ਸੰਗਰੂਰ ਦੇ ਡਿਪਟੀ ਕਮਿਸ਼ਨਰ ਦੇ ਟਵਿੱਟਰ ਹੈਂਡਲ ਮਾਮਲਾ

ਕਿਸਾਨਾਂ ਨੇ ਹੜ੍ਹ ਪੀੜਤਾਂ ਦੀ ਮਦਦ ਲਈ ਵਿਢੀ ਲਾਮਬੰਦੀ 

ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਪੀਸੀਐਸ (ਪ੍ਰੀਲਿਮਿਨਰੀ) ਪ੍ਰੀਖਿਆ 7 ਦਸੰਬਰ, 2025 ਨੂੰ ਕਰਵਾਉਣ ਦਾ ਫ਼ੈਸਲਾ

ਨੌਜਵਾਨਾਂ ਨੇ ਹੜ੍ਹ ਪੀੜਤਾਂ ਦੀ ਮਦਦ ਦਾ ਚੁਕਿਆ ਬੀੜਾ 

ਨਰੇਸ਼ ਜਿੰਦਲ ਦੀ ਅਗਵਾਈ ਕੈਮਿਸਟਾਂ ਦਾ ਵਫ਼ਦ ਡੀਸੀ ਨੂੰ ਮਿਲਿਆ 

ਹੜਾਂ ਨਾਲ ਹੋਏ ਨੁਕਸਾਨ ਦਾ ਮਿਲ਼ੇ ਪੂਰਾ ਮੁਆਵਜ਼ਾ 

ਸੁਨਾਮ ਦਾ ਅਰਸ਼ਜੀਤ ਕੈਨੇਡਾ ਪੁਲਿਸ 'ਚ ਹੋਇਆ ਭਰਤੀ 

ਹੜਾਂ ਦੀ ਮਾਰ ਝੱਲ ਰਹੇ ਲੋਕਾਂ ਤੇ ਚਿਕਨ ਗੁਨੀਆ ਤੇ ਡੇਂਗੂ ਦੀ ਮਾਰ